ਬਠਿੰਡਾ, 20 ਅਪ੍ਰੈਲ :
ਦਵਾਈ ਦੇ ਨਾਲ-ਨਾਲ ਪੂਰੇ ਹੌਂਸਲੇ ਤੇ ਪੂਰੇ ਦ੍ਰਿੜ ਇਰਾਦੇ ਨਾਲ ਵੀ ਕੈਂਸਰ ਜਿਹੀ ਭਿਆਨਕ ਬਿਮਾਰੀ ਨੂੰ ਹਰਾਇਆ ਜਾ ਸਕਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਅੱਜ ਸਥਾਨਕ ਰੋਜ਼ ਗਾਰਡਨ ਵਿਖੇ ਕੈਂਸਰ ਦੀ ਲਾਇਲਾਜ ਬਿਮਾਰੀ ਬਾਰੇ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਲਾਰਿਤ ਵੈਲਫੇਅਰ ਫਾਊਂਡੇਸ਼ਨ ਵੱਲੋਂ ਕਰਵਾਈ ਗਈ ਵਾਕਾਥਨ ਮੌਕੇ ਆਪਣੇ ਸੰਬੋਧਨ ਦੌਰਾਨ ਕੀਤਾ। ਇਸ ਮੌਕੇ ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਅਤੇ ਸ੍ਰੀ ਅੰਮ੍ਰਿਤ ਲਾਲ ਅਗਰਵਾਲ ਚੇਅਰਮੈਨ ਜ਼ਿਲ੍ਹਾ ਯੋਜ਼ਨਾ ਕਮੇਟੀ ਵਿਸ਼ੇਸ਼ ਤੌਰ ਤੇ ਮੌਜ਼ੂਦ ਰਹੇ। ਇਸ ਮੌਕੇ ਸ. ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਸਾਨੂੰ ਸਮੇਂ-ਸਮੇਂ ਤੇ ਆਪਣੇ ਸਰੀਰ ਦਾ ਚੈੱਕ ਅਪ ਕਰਵਾਉਣਾ ਚਾਹੀਦਾ ਹੈ ਤਾਂ ਕਿ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਲੱਛਣਾਂ ਦਾ ਪਹਿਲੀ ਸਟੇਜ ਤੇ ਹੀ ਪਤਾ ਲੱਗ ਸਕੇ ਅਤੇ ਸਮੇਂ-ਸਿਰ ਇਲਾਜ ਕਰਵਾਇਆ ਜਾ ਸਕੇ। ਇਸ ਭਿਆਨਕ ਬਿਮਾਰੀ ਦੇ ਮਰੀਜ਼ ਨੂੰ ਬਹੁਤ ਤਕਲੀਫ ਵਿੱਚੋਂ ਨਿਕਲਣਾ ਪੈਂਦਾ ਹੈ। ਮਰੀਜ਼ ਨੂੰ ਡਾਕਟਰੀ ਇਲਾਜ ਦੇ ਨਾਲ-ਨਾਲ ਪੂਰੇ ਪਰਿਵਾਰ ਦੇ ਸਾਥ ਦੀ ਵੀ ਜ਼ਰੂਰਤ ਹੁੰਦੀ ਹੈ ਤਾਂ ਜੋ ਮਰੀਜ਼ ਦਾ ਹੌਂਸਲਾ ਬਣਿਆ ਰਹੇ। ਸ. ਸੰਧਵਾਂ ਵੱਲੋਂ ਲਾਰਿਤ ਵੈਲਫੇਅਰ ਫਾਊਂਡੇਸ਼ਨ ਦੀ ਡਾਇਰੈਕਟਰ ਲਤਾ ਸ਼੍ਰੀਵਾਸਤਵ ਦੀ ਅਗਵਾਈ ਹੇਠ ਕਰਵਾਈ ਗਈ ਇਸ ਤੀਜੀ ਵਾਕਾਥਨ ਦੌਰਾਨ ਇਕੱਤਰ ਹੋਏ ਮੈਡੀਕਲ ਲਾਈਨ ਦੇ ਉੱਘੇ ਡਾਕਟਰਾਂ ਅਤੇ ਕਾਰੋਬਾਰੀਆਂ ਦੇ ਨਾਲ-ਨਾਲ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਅਤੇ ਸ਼ਹਿਰ ਵਾਸੀਆਂ ਨੂੰ ਵਧਾਈ ਦੇਣ ਦੇ ਨਾਲ-ਨਾਲ ਹੌਂਸਲਾ ਅਫ਼ਜਾਈ ਕਰਦਿਆਂ ਕਿਹਾ ਕਿ ਅਜਿਹੇ ਜਾਗਰੂਕਤਾ ਪ੍ਰੋਗ੍ਰਾਮ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਆਮ ਲੋਕ ਵੱਧ ਤੋਂ ਵੱਧ ਜਾਗਰੂਕ ਹੋ ਸਕਣ। ਇਸ ਉਪਰੰਤ ਸ. ਸੰਧਵਾਂ ਵੱਲੋਂ ਕੈਂਸਰ ਜਾਗਰੂਕਤਾ ਵਾਕਾਥਾਨ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਵੀ ਕੀਤਾ। ਡਿਪਟੀ ਕਮਿਸ਼ਨਰ ਸ਼੍ਰੀ ਸ਼ੌਕਤ ਅਹਿਮਦ ਪਰੇ ਵੱਲੋਂ ਇਸ ਦੌਰਾਨ ਕੈਂਸਰ ਦੇ ਮਰੀਜ਼ ਨੂੰ ਪੂਰੀ ਤਰ੍ਹਾਂ ਠੀਕ ਹੋਣ ਉਪਰੰਤ ਸਨਮਾਣਿਤ ਕਰਦਿਆਂ ਕਿਹਾ ਕਿ ਕੈਂਸਰ ਦੀ ਬਿਮਾਰੀ ਤੋਂ ਘਬਰਾਉਣ ਦੀ ਲੋੜ ਨਹੀਂ ਅਤੇ ਸਾਨੂੰ ਹੌਂਸਲਾ ਨਹੀਂ ਛੱਡਣਾ ਚਾਹੀਦਾ, ਸਗੋਂ ਡਾਕਟਰ ਨੂੰ ਮਿਲ ਕੇ ਇਸ ਦਾ ਸਮੇਂ-ਸਿਰ ਇਲਾਜ ਕਰਵਾਉਣਾ ਚਾਹੀਦਾ ਹੈ। ਇਸ ਦੌਰਾਨ ਰਿਫਰੈਸ਼ਮੈਂਟ ਦੇ ਪ੍ਰਬੰਧ ਤੋਂ ਇਲਾਵਾ ਦੌੜ ਵਿੱਚ ਜੇਤੂ ਰਹੇ ਸੁਖਵਿੰਦਰ ਸੁੱਖੀ, ਸੁਰਿੰਦਰ ਖਾਨ ਅਤੇ ਸੁਖਮੰਦਰ ਸਿੰਘ ਨੇ ਤਰਤੀਬਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕੀਤਾ। ਇਸ ਮੌਕੇ ਜੇਤੂਆਂ ਨੂੰ ਸਰਟੀਫਿਕੇਟ ਅਤੇ ਮੈਡਲ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਮੈਡਮ ਪੂਨਮ ਸਿੰਘ, ਐਸ.ਪੀ. ਨਰਿੰਦਰ ਕੁਮਾਰ, ਉਪ ਮੰਡਲ ਮੈਜਿਸਟਰੇਟ ਸ. ਬਲਕਰਨ ਸਿੰਘ ਮਾਹਲ, ਚੇਅਰਮੈਨ ਮਾਰਕੀਟ ਕਮੇਟੀ ਬਠਿੰਡਾ ਸ੍ਰੀ ਬੱਲੀ ਬਲਜੀਤ, ਪ੍ਰੋਫੈਸਰ ਡਾ.ਐਮ.ਪੀ.ਪੂਨੀਆ, ਕੈਂਪਸ ਡਾਇਰੈਕਟਰ ਬਾਬਾ ਫ਼ਰੀਦ ਗਰੁੱਪ, ਸਾਬਕਾ ਵਾਈਸ ਚੇਅਰਮੈਨ ਏ.ਆਈ.ਸੀ.ਟੀ.ਈ ਨਵੀਂ ਦਿੱਲੀ, ਰਜਿੰਦਰ ਪਾਲ ਅਸਿਸਟੈਂਟ ਵਾਈਸ ਪ੍ਰੈਜ਼ੀਡੈਂਟ (ਐਚ.ਆਰ. ਐਂਡ ਐਡਮਿਨ) ਸਪੋਰਟਿੰਗ ਪ੍ਰਾਈਵੇਟ ਲਿਮਟਿਡ, ਜਸਵਿੰਦਰ ਸਿੰਘ, ਰਾਇਲਦੀਪ ਕੰਸਟਰਕਸ਼ਨ ਪ੍ਰਾਈਵੇਟ ਲਿਮਟਿਡ, ਚੈਂਬਰ ਆਫ਼ ਕਾਮਰਸ ਦੇ ਪ੍ਰਧਾਨ ਰਾਮ ਪ੍ਰਕਾਸ਼ ਜਿੰਦਲ, ਗ੍ਰੀਨ ਸਿਟੀ ਦੇ ਐਮ.ਡੀ ਡੀ.ਪੀ ਗੋਇਲ, ਪੀ.ਜੇ.ਪਾਰਕ ਪਨੋਰਮਾ ਦੇ ਐਮਡੀ ਪਰਵੀਨ ਜਿੰਦਲ, ਅਮੋਹਾ ਲੀਫ ਦੇ ਐਮਡੀ ਪੁਨੀਤ ਬਾਂਸਲ, ਡਰੀਮ ਹਾਈਟਸ ਦੇ ਐਮਡੀ ਸੁਨੀਲ ਬਾਂਸਲ, ਚਹਿਲ ਅਰਥ ਫਿਲਿੰਗ ਕੰਪਨੀ ਦੇ ਐਮਡੀ ਗੁਰਦੀਪ ਸਿੰਘ ਦੀਪਾ, ਪ੍ਰੈਗਮਾ ਸੁਪਰਸਪੈਸ਼ਲਿਟੀ ਹਸਪਤਾਲ ਦੇ ਡਾ: ਸਰਤਾਜ ਗਿੱਲ, ਡਾ: ਮਨਜੀਤ ਸਿੰਘ ਜੌੜਾ, ਮੈਕਸ ਹਸਪਤਾਲ਼ ਦੇ ਡਾ: ਨੇਹਾ ਗੁਪਤਾ, ਡਾ: ਵਿਜੇ ਜਗਦੀਪ, ਨਿਊ ਪਾਲਿਸੀ ਹਸਪਤਾਲ ਦੇ ਡਾ. ਕਰਨ ਸਰਵਾਲ, ਐਡਵਾਂਸਡ ਕੈਂਸਰ ਕੇਅਰ, ਡਾ: ਪਰਮਿੰਦਰ ਸੰਧੂ, ਅਤਿਨ ਗੁਪਤਾ ਇੰਦਰਾਣੀ ਹਸਪਤਾਲ, ਡਾ: ਦੀਪਾਲੀ ਪਾਥ ਲੈਬ, ਡਾ: ਰਜਨੀ ਜਿੰਦਲ, ਡਾ: ਪਾਰੁਲ ਗੁਪਤਾ, ਐਡਵੋਕੇਟ ਗੁਰਵਿੰਦਰ ਮਾਨ ਪ੍ਰਧਾਨ ਬਾਰ ਐਸੋਸੀਏਸ਼ਨ, ਸਟੂਡੈਂਟਸ ਯੂਨੀਅਨ ਪੰਜਾਬ ਦੇ ਨਿਤਿਨ ਸ਼ਰਮਾ, ਇੰਦਰਾਣੀ ਬਲੱਡ ਬੈਂਕ ਦੇ ਨੀਲੇਸ਼ ਪੇਠਾਣੀ, ਬਠਿੰਡਾ ਵਿਕਾਸ ਮੰਚ ਦੇ ਪ੍ਰਧਾਨ ਰਾਕੇਸ਼ ਨਰੂਲਾ, ਸਮਾਜ ਸੇਵੀ ਭੁਪਿੰਦਰ ਬਾਂਸਲ, ਐਡਵੋਕੇਟ ਅਮਨਦੀਪ ਸਿੰਘ ਅਗਰਵਾਲ, ਗਗਨਜੋਤ ਸਿੰਘ ਗਿੱਲ, ਅਜੇ ਕੁਮਾਰ ਗਿੱਦੜਬਾਹਾ, ਨਰੇਸ਼ ਗੋਇਲ ਬੱਲੂਆਣਾ, ਧਨਸ਼ਿਆਮ ਧੰਨਾ, ਦਿਨੇਸ਼ ਵਿੱਕੀ, ਗੁਰਤੇਜ ਸਿੰਘ ਗਰੇਵਾਲ ਆਦਿ ਹਾਜ਼ਰ ਸਨ।
Published on: ਅਪ੍ਰੈਲ 20, 2025 5:14 ਬਾਃ ਦੁਃ