ਜਲੰਧਰ, 21 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਦੇ ਜਲੰਧਰ ਵਿੱਚ ਇਕ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਇਕ ਤਿੰਨ ਸਾਲਾ ਬੱਚੇ ਨੂੰ ਗੱਡੀ ਨੇ ਕੁਚਲਣ ਕਾਰਨ ਮੌਤ ਹੋ ਗਈ। ਇਹ ਘਟਨਾ ਕਿਸ਼ਨਪੁਰਾ ਤੋਂ ਮੁਸਲਿਮ ਕਾਲੋਨੀ ਰੋਡ ਉਤੇ ਸਥਿਤ ਵਾਲਮੀਕੀ ਮੁਹੱਲੇ ਵਿੱਚ ਵਾਪਰੀ। ਮ੍ਰਿਤਕ ਬੱਚੇ ਦੀ ਪਹਿਚਾਣ ਤ੍ਰਿਪੁਲ ਹੰਸ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਬੱਚਾ ਆਪਣੇ ਪਿਤਾ ਨਾਲ ਕੁੱਤੇ ਨੂੰ ਰੋਟੀ ਦੇਣ ਲਈ ਗਲੀ ਵਿੱਚ ਗਿਆ ਸੀ। ਇਸ ਦੌਰਾਨ ਇਤ ਤੇਜ਼ ਰਫਤਾਰ ਕਾਰ ਨੇ ਪਹਿਲਾਂ ਕੁੱਤੇ ਨੂੰ ਕੁਚਲ ਦਿੱਤਾ ਇਸ ਤੋਂ ਬਾਅਦ ਬੱਚੇ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਕਾਰ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Published on: ਅਪ੍ਰੈਲ 21, 2025 1:31 ਬਾਃ ਦੁਃ