ਚੰਡੀਗੜ੍ਹ, 22 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਅੱਧੀ ਦਰਜਨ ਪਿੰਡਾਂ ਨੂੰ ਪ੍ਰਾਪਤ ਹੋਏ ਅਵਾਰਡ ਮਨੀ ਦੀ 120 ਕਰੋੜ ਰੁਪਏ ਤੋਂ ਵੱਧ ਦੀ ਰਕਮ ਵਿੱਚ ਘਪਲਾ ਕਰਨ ਦੇ ਦੋਸ਼ ਵਿੱਚ 3 ਬੀਡੀਪੀਓ ਨੂੰ ਮੁਅੱਤਲ ਕੀਤਾ ਗਿਆ ਹੈ। ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਨੇ ਕਾਰਵਾਈ ਕਰਦੇ ਹੋਏ ਉਸ ਸਮੇਂ ਦੇ ਬੀ.ਡੀ.ਪੀ.ਓ. ਨੂੰ ਮੁਅੱਤਲ ਕੀਤਾ ਹੈ। ਬਲਾਕ ਲੁਧਿਆਣਾ 2 ਦੇ ਪਿੰਡ ਸਲੇਮਪੁਰ, ਸੋਲਕੀਆਣਾ, ਥੈਕੜ ਗੁਜਰਾ, ਸੇਪੇਵਾਲ, ਕੜਿਆਣਾ ਖੁਰਦ ਅਤੇ ਧੰਨਾਨਸੂ ਨੂੰ ਪ੍ਰਾਪਤ ਅਵਾਰਡ ਮਨੀ ਦੀ ਰਕਮ ਵਿੱਚ ਕੀਤੇ ਗਏ 120.87 ਕਰੋੜ ਰੁਪਏ ਦੇ ਘਪਲੇ ਦੇ ਦੋਸ਼ਾਂ ਤਹਿਤ ਸਮੇਂ ਦੌਰਾਨ ਬਲਾਕ ਲੁਧਿਆਣਾ 2 ਵਿੱਚ ਤੈਨਾਤ ਰਹੇ ਬੀਡੀਪੀਓ ਰੁਪਿੰਦਰਜੀਤ ਕੌਰ, ਬੀ ਡ ਪੀ ਓ ਸਿਮਰਤ ਕੌਰ ਐਸ ਈ ਪੀ ਓ ਚਾਰਜ ਬੀਡੀਪੀਓ ਅਤੇ ਗੁਰਪ੍ਰੀਤ ਸਿੰਘ ਮਾਂਗ ਐਸ ਈ ਪੀ ਓ ਚਾਰਜ ਬੀ ਡੀ ਪੀ ਓ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਤਹਿਤ ਲੰਬਿਤ ਪੜਤਾਲ ਸਰਕਾਰੀ ਸੇਵਾ ਤੋਂ ਤੁਰੰਤ ਮੁਅੱਤਲ ਕੀਤਾ ਗਿਆ ਹੈ।
ਮੁਅੱਤਲੀ ਸਮੇਂ ਦੌਰਾਨ ਕਰਮਚਾਰੀਆਂ ਨੂੰ ਨਿਯਮਾਂ ਅਨੁਸਾਰ ਮੁਅੱਤਲੀ ਭੱਤਾ ਇਸ ਸ਼ਰਤ ਉਤੇ ਦਿੱਤਾ ਜਾਵੇਗਾ ਕਿ ਉਹ ਇਹ ਸਰਟੀਫਿਕੇਟ ਪੇਸ਼ ਕਰਨਗੇ ਕਿ ਉਹ ਇਸ ਸਮੇਂ ਦੌਰਾਨ ਕੋਈ ਨੌਕਰੀ ਜਾਂ ਹੋਰ ਕੰਮ ਨਹੀਂ ਕਰ ਰਹੇ। ਮੁਅੱਤਲੀ ਸਮੇਂ ਦੌਰਾਨ ਕਰਮਚਾਰੀਆਂ ਦਾ ਹੈੱਡ ਕੁਆਟਰ, ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰ ਲੁਧਿਆਣਾ ਦਾ ਦਫ਼ਤਰ ਹੋਵੇਗਾ।
Published on: ਅਪ੍ਰੈਲ 22, 2025 10:49 ਪੂਃ ਦੁਃ