ਨੋਇਡਾ, 24 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪਿਛਲੇ 30 ਸਾਲਾਂ ਤੋਂ ਫਰਾਰ ਚੱਲ ਰਹੇ ਇਕ ਖਾਲਿਸਤਾਨੀ ਅੱਤਵਾਦੀ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਹੈ। ਉਸ ਉਤੇ 25 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਗਿਆ ਸੀ। ਏਟੀਐਸ ਦੀ ਨੋਇਡਾ ਟੀਮ ਅਤੇ ਗਾਜ਼ੀਆਬਾਦ ਪੁਲਿਸ ਨੇ ਬੁੱਧਵਾਰ ਦੇਰ ਰਾਤ ਨੂੰ ਅੱਤਵਾਦੀ ਸੰਗਠਨ ਖਾਲਿਸਤਾਨ ਕਮਾਂਡੋ ਫੋਰਸ (ਕੇਸੀਐਫ) ਦੇ ਮੰਗਤ ਸਿੰਘ ਉਰਫ ਮੰਗਾ ਨੂੰ ਗ੍ਰਿਫਤਾਰ ਕੀਤਾ ਹੈ। ਇਸ ਤੋਂ ਪਹਿਲਾਂ ਉਸ ਨੂੰ 11 ਮਾਰਚ 1993 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਦੋ ਸਾਲ ਤੋਂ ਬਾਅਦ 16 ਅਗਸਤ 1995 ਵਿੱਚ ਉਹ ਜ਼ਮਾਨਤ ਉਤੇ ਬਾਹਰ ਆ ਗਿਆ ਸੀ ਉਦੋਂ ਤੋਂ ਫਰਾਰ ਚੱਲ ਰਿਹਾ ਸੀ। ਏਟੀਐਸ ਮੁਤਾਬਕ ਮੰਗਤ ਸਿੰਘ ਮੂਲ ਰੂਪ ਵਿੱਚ ਪੰਜਾਬ ਦਾ ਰਹਿਣ ਵਾਲਾ ਹੈ। ਪਿਛਲੇ ਕਾਫੀ ਸਮੇਂ ਤੋਂ ਉਹ ਗਾਜ਼ੀਆਬਾਦ ਦੇ ਕਵੀਨਗਰ ਵਿੱਚ ਰਹਿ ਰਿਹਾ ਸੀ। ਉਸ ਖਿਲਾਫ ਗਾਜ਼ੀਆਬਾਦ ਦੇ ਸਾਹਿਬਾਬਾਦ ਥਾਣਾ ਟਾਡਾ ਦੇ ਤਹਿਤ ਮੁਕਦਮਾ ਦਰਜ ਸੀ। ਫਰਾਰ ਹੋਣ ਤੋਂ ਬਾਅਦ ਉਹ ਪੇਸ਼ੀ ਉਤੇ ਵੀ ਨਹੀਂ ਜਾ ਰਿਹਾ ਸੀ। ਅਦਾਲਤ ਵੱਲੋਂ ਪਿਛਲੇ 12 ਦਸੰਬਰ ਨੂੰ ਉਸਦੇ ਗ੍ਰਿਫਤਾਰੀ ਵਰੰਟ ਜਾਰੀ ਕੀਤੇ ਸਨ।
Published on: ਅਪ੍ਰੈਲ 24, 2025 9:56 ਪੂਃ ਦੁਃ