ਸਰਕਾਰੀ ਸਕੂਲਾਂ ਦੇ 260 ਵਿਦਿਆਰਥੀਆਂ ਜੇਈਈ ਪ੍ਰੀਖਿਆ ਪਾਸ ਕਰਨ ਲਈ ਲੈਕਚਰਾਰ ਵਰਗ ਦਾ ਵਿਸ਼ੇਸ਼ ਯੋਗਦਾਨ: ਲੈਕਚਰਾਰ ਯੂਨੀਅਨ

ਸਿੱਖਿਆ \ ਤਕਨਾਲੋਜੀ

ਮੋਹਾਲੀ: 24 ਅਪ੍ਰੈਲ, ਜਸਵੀਰ ਗੋਸਲ

ਸੂਬੇ ਦੇ ਸਰਕਾਰੀ ਸਕੂਲਾਂ ਦੇ 260 ਵਿਦਿਆਰਥੀਆਂ ਨੇ ਜੇਈਈ (ਮੈਂਨਜ) ਪ੍ਰੀਖਿਆ ਪਾਸ ਕੀਤੀ ਹੈ। ਇਹ ਸਰਕਾਰੀ ਸਕੂਲਾਂ ਸਿੱਖਿਆ ਸੁਧਾਰ ਦੀ ਗਵਾਹੀ ਭਰਦੀ ਹੈ।ਇਹ ਪ੍ਰਗਟਾਵਾ ਕਰਦਿਆ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਕੁਮਾਰ ਨੇ ਦੱਸਿਆ ਕਿ ਲੈਕਚਰਾਰ ਵਰਗ ਸੀਨੀਅਰ ਸੈਕੰਡਰੀ ਸਕੂਲਾਂ ਦੀ ਰੀੜ੍ਹ ਦੀ ਹੱਡੀ ਵਾਗ ਕੰਮ ਕਰਦੇ ਹਨ । ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਪੰਜਾਬ ਦੇ ਸਰਕਾਰੀ ਸਕੂਲ ਵਿੱਚ ਸਾਰੇ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਲਈ ਵਚਨਬੱਧ ਹੈ। ਮੈਰੀਟੋਰੀਅਸ ਸਕੂਲ, ਸਕੂਲ ਆਫ ਐਮੀਨੈਸ, ਸੀਨੀਅਰ ਸੈਕੰਡਰੀ ਸਕੂਲ ਵਿੱਚ ਲੈਕਚਰਾਰ ਵਰਗ ਆਪਣੀ ਸਿੱਖਿਆ ਪ੍ਰਤੀ ਜਿੰਮੇਵਾਰੀ ਬਾਖੂਬੀ ਨਿਭਾ ਰਹੇ ਹਨ।
ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੂਬਾਈ ਆਗੂਆਂ ਨੇ ਸਿੱਖਿਆ ਮੰਤਰੀ ਨੂੰ ਵਧਾਈ ਦੇਦਿਆ ਮੰਗ ਕੀਤੀ ਹੈ ਕਿ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿੱਚ ਪ੍ਰਿੰਸੀਪਲ ਦੀਆਂ ਖਾਲੀ ਆਸਾਮੀਆਂ 75% ਪਦਉੱਨਤੀਆ ਦੇ ਕੋਟੇ ਦਾ ਨੋਟੀਫਿਕੇਸ਼ਨ ਕਰਕੇ ਪਹਿਲ ਦੇ ਆਧਾਰ ਤੇ ਭਰੀਆਂ ਜਾਣ।ਲੈਕਚਰਾਰ ਵਰਗ ਨੇ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਿਆਉਣ ਲਈ ਵਚਨਬੱਧਤਾ ਪ੍ਰਗਟਾਈ।
ਸੂਬਾ ਪ੍ਰੈਸ ਸਕੱਤਰ ਰਣਬੀਰ ਸਿੰਘ ਸੋਹਲ,ਸੁਖਬੀਰ ਸਿੰਘ, ਜਗਤਾਰ ਸਿੰਘ ਸੈਦੋ ਕੇ,ਅਸ਼ਵਨੀ ,ਕੁਮਾਰ ਗੁਰਦਾਸਪੁਰ, ਭੁਪਿੰਦਰ ਪਾਲ ਸਿੰਘ, ਚਰਨਇੰਦਰਜੀਤ ਸਿੰਘ ਸਿੱਧੂ, ਪਰਮਵੀਰ, ਦੀਪਕ ਸ਼ਰਮਾ,ਗੁਰਪ੍ਰੀਤ ਸਿੰਘ ਮਲੂਕਾ ਅਤੇ ਗੁਰਮੀਤ ਸਿੰਘ ਭੋਮਾ ਨੇ ਆਈ.ਏ. ਐੱਸ. ਗਿਰੀਸ਼ ਦਿਆਲਨ ਨੂੰ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਦੇ ਅਹੁੱਦੇ ਤਾਇਨਾਤ ਕਰਨ ਦਾ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆ ਆਸ ਪ੍ਰਗਟਾਈ ਕਿ ਇੰਨਾ ਅਧਿਕਾਰੀ ਦੀ ਅਗਵਾਈ ਵਿੱਚ ਸਕੂਲਾਂ ਵਿੱਚ ਹੋਰ ਸੁਧਾਰ ਹੋਣਗੇ।

Published on: ਅਪ੍ਰੈਲ 24, 2025 12:04 ਬਾਃ ਦੁਃ

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।