ਚੰਡੀਗੜ੍ਹ, 24 ਅਪ੍ਰੈਲ, ਦੇਸ਼ ਕਲਿੱਕ ਬਿਓਰੋ :
ਪੰਜਾਬ ਤੋਂ ਹਿਮਾਚਲ ਪ੍ਰਦੇਸ਼ ਵਿੱਚ ਵਿਆਹੀ ਧੀ ਦਾ ਸਹੁਰੇ ਪਰਿਵਾਰ ਵੱਲੋਂ ਕਤਲ ਕਰਨ ਦੀ ਦੁੱਖਦਾਈ ਖਬਰ ਸਾਹਮਣੇ ਆਈ ਹੈ। ਪੰਜਾਬ ਦੇ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਸੋਸ਼ਲ ਮੀਡੀਆ ਉਤੇ ਪੋਸਟ ਪਾ ਕੇ ਦੁੱਖ ਪ੍ਰਗਟ ਕੀਤਾ ਹੈ। ਹਰਜੋਤ ਸਿੰਘ ਬੈਂਸ ਨੇ ਕਿਹਾ ਮੇਰੇ ਹਲਕੇ ਤੋਂ ਪਿੰਡ ਝਿੰਜੜੀ ਦੀ ਰਹਿਣ ਵਾਲੀ ਇਹ ਬੱਚੀ ਨੇਹਾ ਜਿਸ ਦਾ ਵਿਆਹ ਹਿਮਾਚਲ ਦੇ ਵਿੱਚ ਹੋਇਆ ਸੀ ਜਿਸ ਦੇ ਨਾਲ ਇੱਕ ਬਹੁਤ ਮੰਦਭਾਗੀ ਘਟਨਾ ਵਾਪਰੀ ਹੈ, ਜਿਸ ਨੂੰ ਜਹਿਰ ਦੇ ਕੇ ਸੌਹਰਾ ਪਰਿਵਾਰ ਵੱਲੋ ਮਾਰ ਦਿੱਤਾ ਗਿਆ ਜਾਂ ਮਰਨ ਲਈ ਮਜਬੂਰ ਕੀਤਾ ਗਿਆ।ਇਸ ਦੁੱਖ ਦੀ ਘੜੀ ਦੇ ਵਿੱਚ ਮੈਂ ਪਰਿਵਾਰ ਦੇ ਨਾਲ਼ ਖੜ੍ਹਾ ਹਾਂ ਅਤੇ ਵਿਸ਼ਵਾਸ ਦਵਾਉਂਦਾ ਹਾਂ ਕਿ ਇਸ ਬੱਚੀ ਨੂੰ ਇਨਸਾਫ ਮਿਲੇਗਾ। ਕੈਬਨਿਟ ਮੰਤਰੀ ਨੇ ਕਿਹਾ ਮੇਰੀ ਨਾਲਾਗੜ੍ਹ ਪ੍ਰਸ਼ਾਸਨ ਨਾਲ਼ ਅਤੇ ਉਥੋਂ ਦੇ ਵਿਧਾਇਕ ਨਾਲ਼ ਗੱਲ ਹੋਈ ਹੈ ਜਿਹਨਾਂ ਨੇ ਪੂਰਾ ਭਰੋਸਾ ਦਵਾਇਆ ਹੈ ਨਿਰਪੱਖ ਕਾਰਵਾਈ ਕਰਨ ਦਾ। 6 ਜਣਿਆਂ ਉੱਤੇ ਕਤਲ ਅਤੇ ਦਹੇਜ ਲਈ ਤੰਗ ਪ੍ਰੇਸ਼ਾਨ ਕਰਨ ਦੀਆਂ ਧਾਰਵਾਂ ਤਹਿਤ ਮੁਕੱਦਮਾ ਦਰਜ ਹੋਇਆ ਹੈ ਜਿਹਨਾਂ ਵਿੱਚੋਂ 4 ਗ੍ਰਿਫਤਾਰ ਹੋ ਚੁੱਕੇ ਨੇ ਅਤੇ ਬਾਕੀਆਂ ਦੀ ਭਾਲ ਚੱਲ ਰਹੀ ਹੈ।
Published on: ਅਪ੍ਰੈਲ 24, 2025 7:08 ਬਾਃ ਦੁਃ