ਨਾਮਜਦਗੀ ਪੱਤਰ ਲਈ ਮੁਲਾਜ਼ਮਾਂ ਵੱਲੋਂ ਬੇਲੋੜੀਆਂ ਸ਼ਰਤਾਂ ਲਗਾਏ ਜਾਣ ਕਾਰਨ ਸੰਭਾਵੀ ਉਮੀਦਵਾਰ ਹੋ ਰਹੇ  ਨੇ ਪ੍ਰੇਸ਼ਾਨ

ਪੰਜਾਬ

ਮੋਰਿੰਡਾ 3 ਅਕਤੂਬਰ ( ਭਟੋਆ)

ਪੰਚਾਇਤੀ ਚੋਣਾਂ ਨੂੰ ਲੈ ਕੇ ਚੋਣਾਂ ਲੜਨ ਵਾਲੇ ਸੰਭਾਵੀ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਭਰਨ ਦੀ ਪ੍ਰਕਿਰਿਆ ਨੂੰ ਉਲਝਣਾ ਭਰੀ ਦੱਸਦਿਆਂ ਕਿਹਾ ਕਿ ਨਾਮਜਦਗੀ ਪੱਤਰ ਪ੍ਰਾਪਤ ਕਰਨ ਵਾਲੇ ਅਧਿਕਾਰੀਆਂ / ਕਰਮਚਾਰੀਆਂ ਵੱਲੋਂ ਬੇਲੋੜੀਆਂ ਸ਼ਰਤਾਂ ਲਗਾਏ ਜਾਣ ਕਾਰਨ ਉਹਨਾਂ ਨੂੰ ਖੱਜਲ ਖੁਆਰ ਹੋਣਾ ਪੈ ਰਿਹਾ ਹੈ । ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਕੌਂਸਲ ਦੇ ਮੈਂਬਰ ਜਗਰਾਜ ਸਿੰਘ ਮਾਨਖੇੜੀ, ਸਾਬਕਾ ਚੇਅਰਮੈਨ ਮਿਲਕ ਪਲਾਂਟ ਮੋਹਾਲੀ ਬਲਦੇਵ ਸਿੰਘ ਚੱਕਲ, ਸਾਬਕਾ ਸਰਪੰਚ ਸੁਰਜੀਤ ਸਿੰਘ ਤਾਜਪੁਰਾ, ਪੀਏਸੀ ਮੈਂਬਰ ਜਗਪਾਲ ਸਿੰਘ ਜੌਲੀ, ਨੰਬਰਦਾਰ ਜਗਵਿੰਦਰ ਸਿੰਘ ਪੰਮੀ, ਪਰਮਿੰਦਰ ਸਿੰਘ ਬਿੱਟੂ ਕੰਗ, ਮੋਨੂ ਖਾਨ ,ਲੱਖੀ ਸ਼ਾਹ ਕਿਸਾਨ ਆਗੂ ਹਰਬੰਸ ਸਿੰਘ ਦਤਾਰਪੁਰ , ਜਗਤਾਰ ਸਿੰਘ ਚਤਾਮਲੀ ਨੇ ਬੀਡੀਪੀਓ ਦਫਤਰ ਵਿਖੇ ਗੱਲਬਾਤ ਕਰਦਿਆਂ ਕਿਹਾ ਕਿ ਪੰਚ ਅਤੇ ਸਰਪੰਚ ਦੀ ਚੋਣ ਲੜਨ ਦੇ ਚਾਹਵਾਨ ਉਮੀਦਵਾਰਾਂ ਨੂੰ ਨਾਮਜਦਗੀ ਪੱਤਰ ਦਾਖਲ ਕਰਨ ਲਈ ਭਾਰੀ ਦਿੱਕਤਾਂ ਤੇ ਖੱਜਲ ਖੁਆਰੀ ਝੱਲਣੀ ਪੈ ਰਿਹਾ ਹੈ। ਉਹਨਾਂ ਕਿਹਾ ਕਿ ਨਾਮਜਦਗੀ ਪੱਤਰ ਦਾਖਲ ਕਰਵਾਉਣ ਸਮੇਂ ਸਬੰਧਿਤ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਬੇਲੋੜੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਹਨ ਜਿਸ ਕਾਰਨ ਉਹਨਾਂ ਨੂੰ ਕਈ ਕਈ ਦਿਨ ਕਾਗਜੀ ਖਾਨਾਪੂਰਤੀ ਕਰਨ ਨੂੰ ਲੱਗ ਰਹੇ ਹਨ। ਉਹਨਾਂ ਕਿਹਾ ਕਿ ਨਾਮਜਦਗੀ ਪੱਤਰ ਦਾਖਲ ਕਰਨ ਦੀਆਂ ਸ਼ਰਤਾਂ ਨਿਸ਼ਚਿਤ ਕੀਤੇ ਸਮੇਂ ਅੰਦਰ ਪੂਰੀਆਂ ਨਾ ਕੀਤੇ ਜਾਣ ਕਾਰਨ ਸੈਕੜੇ ਸੰਭਾਵੀ ਉਮੀਦਵਾਰ ਆਪਣੇ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਵੀ ਵਾਂਝੇ ਰਹਿ ਸਕਦੇ ਹਨ । ਉਹਨਾਂ ਇਹ ਵੀ ਦੋਸ਼ ਲਗਾਇਆ ਕਿ ਅਨੁਸੂਚਿਤ ਜਾਤੀ ( ਐਸੀ) ਅਤੇ ਪਛੜੀਆਂ ਸ੍ਰੇਣੀਆਂ (ਬੀਸੀ) ਨਾਲ ਸਬੰਧਿਤ ਉਮੀਦਵਾਰਾਂ ਤੋਂ ਨੂੰ ਵੀ ਚੁੱਲਾ ਟੈਕਸ ਜਮਾ ਕਰਵਾਉਣ ਦੀ ਲਈ ਕਿਹਾ ਜਾ ਰਿਹਾ ਹੈ, ਜਦੋਂ ਕਿ ਇਨਾ ਦੋਨੋ ਸ੍ਰੇਣੀਆਂ ਤੇ ਚੁੱਲਾ ਟੈਕਸ ਜਮਾ ਕਰਵਾਉਣ ਦੀ ਸ਼ਰਤ ਲਾਗੂ ਹੀ ਨਹੀਂ ਹੁੰਦੀ, ਪਰੰਤੂ ਨਾਮਜਦਗੀ ਪੱਤਰ ਪ੍ਰਾਪਤ ਕਰਨ ਵਾਲੇ ਕਰਮਚਾਰੀਆਂ / ਅਧਿਕਾਰੀਆਂ ਵੱਲੋਂ ਉਹਨਾਂ ਤੋਂ ਚੁੱਲਾ ਟੈਕਸ ਸਬੰਧੀ ਐਨਓਸੀ ਦੀ ਮੰਗ ਕਰਕੇ ਨਾਮਜ਼ਦਗੀ ਪੇਪਰ ਵਸੂਲ ਨਹੀ ਕੀਤੇ ਜਾ ਰਹੇ। ਉਹਨਾਂ ਕਿਹਾ ਕਿ ਨਾਮਜਦਗੀ ਪੇਪਰ ਹਾਸਿਲ ਕਰਨ ਵਾਲੇ ਅਧਿਕਾਰੀਆਂ ਕਰਮਚਾਰੀਆਂ ਵੱਲੋਂ ਹੋਰ ਵੀ ਕਈ ਬੇਲੋੜੀਆਂ ਕਾਗਜ਼ੀ ਕਾਰਵਾਈਆਂ ਪੂਰੀਆਂ ਕਰਨ ਲਈ ਕਿਹਾ ਜਾ ਰਿਹਾ ਹੈ। ਇਸ ਸਬੰਧੀ ਇਲਾਕਾ ਵਾਸੀਆਂ ਦਾ ਇੱਕ ਵਫਦ ਬੀਡੀਪੀਓ ਦਫਤਰ ਵਿਖੇ ਜਥੇਦਾਰ ਜੁਗਰਾਜ ਸਿੰਘ ਮਾਨਖੇੜੀ ਦੀ ਅਗਵਾਈ ਵਿੱਚ ਬੀਡੀਪੀਓ ਹਰਕੀਤ ਸਿੰਘ ਨੂੰ ਮਿਲਿਆ ਅਤੇ ਸਥਿਤੀ ਤੇ ਜਾਣੂ ਕਰਵਾਇਆ ਜਿਸ ਤੇ ਬੀਡੀਪੀਓ ਹਰਕੀਤ ਸਿੰਘ ਵੱਲੋਂ ਨਾਮਜਦਗੀ ਪੱਤਰ ਲੈਣ ਵਾਲੇ ਅਧਿਕਾਰੀਆਂ ਕਰਮਚਾਰੀਆਂ ਨੂੰ ਦੱਸਿਆ ਗਿਆ ਐਸਸੀਬੀਸੀ ਉਮੀਦਵਾਰਾਂ ਤੋਂ ਚੁੱਲਾ ਟੈਕਸ ਲੈਣਾ ਜਰੂਰੀ ਨਹੀਂ। ਉਧਰ ਇਸ ਸਬੰਧੀ ਉਪਰੋਕਤ ਵਿਅਕਤੀਆਂ ਨੇ ਐਚਡੀਐਮ ਮੋਰਿੰਡਾ ਤੋਂ ਮੰਗ ਕੀਤੀ ਹੈ ਕਿ ਨਾਮਜਦਗੀ ਪੱਤਰ ਦਾਖਲ ਕਰਵਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਂਦੀ ਜਾਵੇ ਤਾਂ ਜੋ ਕੋਈ ਵੀ ਵਿਅਕਤੀ ਆਪਣੇ ਨਾਮਜਦਗੀ ਪੱਤਰ ਦਾਖਲ ਕਰਨ ਤੋਂ ਬਣ ਜਾ ਨਾ ਰਹਿ ਸਕੇ ਜਾਵੇ । ਉਹਨਾਂ ਇਹ ਵੀ ਮੰਗ ਕੀਤੀ ਕਿ ਛੁੱਟੀ ਵਾਲੇ ਦਿਨ ਵੀ ਨਾਮਜਦਗੀ ਪੱਤਰ ਦਾਖਲ ਕਰਨ ਲਈ ਅਧਿਕਾਰ ਸਬੰਧਿਤ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾਣ। ਉਧਰ ਇਸ ਸਬੰਧੀ ਜਦੋਂ ਐਸਡੀਐਮ ਮੋਰਿੰਡਾ ਦੇ ਦਫਤਰ ਸੰਪਰਕ ਕੀਤਾ ਗਿਆ ਤਾਂ ਅਧਿਕਾਰੀਆਂ ਨੇ ਦੱਸਿਆ ਕਿ ਇਸ ਸਬੰਧੀ ਨਾਮਜਦਗੀ ਪੇਪਰ ਲੈਣ ਵਾਲੇ ਸਹਾਇਕ ਰਿਟਰਨ ਅਧਿਕਾਰੀਆਂ ਨੂੰ ਅਨੁਸੂਚਿਤ ਜਾਤੀ ਤੇ ਪਛੜੀਆਂ ਸ਼੍ਰੇਣੀਆਂ ਦੇ ਉਮੀਦਵਾਰਾਂ ਕੋਲੋਂ ਚੁੱਲਾ ਟੈਕਸ ਸਬੰਧੀ ਸਰਟੀਫਿਕੇਟ ਤੋਂ ਬਿਨਾਂ ਹੀ ਨਾਮਜਦਗੀ ਪੇਪਰ ਹਾਸਲ ਕਰਨ ਦੀ ਹਦਾਇਤ ਕਰ ਦਿੱਤੀ ਗਈ ਹੈ । 

Leave a Reply

Your email address will not be published. Required fields are marked *