ਭਾਰਤ ਦੇ ਚੋਣ ਕਮਿਸ਼ਨ ਵੱਲੋਂ ਦਿੱਤੀ ਛੋਟ ਦੇ ਬਾਵਜੂਦ ਵੈਟਨਰੀ ਇੰਸਪੈਕਟਰਾਂ ਨੂੰ ਚੋਣ ਡਿਊਟੀਆਂ ‘ਤੇ ਲਾਉਣ ਦਾ ਵਿਰੋਧ

Punjab

ਗੁਰਦਾਸਪੁਰ, 5 ਅਕਤੂਬਰ, ਦੇਸ਼ ਕਲਿੱਕ ਬਿਓਰੋ :

ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣ ਪਰਕਿਰਿਆ ਦੌਰਾਨ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਚੋਣ ਡਿਊਟੀਆਂ ਤੋਂ ਬਾਹਰ ਰੱਖਣ ਦੇ ਲਿਖਤੀ ਹੁਕਮਾਂ ਦੇ ਬਾਵਜੂਦ ਪੰਜਾਬ ਦੇ ਵੱਖ ਵੱਖ ਜਿਲਿਆਂ ਵਿਚ ਜਬਰੀ ਚੋਣ ਡਿਊਟੀਆਂ ਲਈ ਹੁਕਮ ਜਾਰੀ ਕੀਤੇ ਜਾ ਰਹੇ ਹਨ। ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਗੁਰਦੀਪ ਸਿੰਘ ਬਾਸੀ ਅਤੇ ਸੂਬਾ ਜਨਰਲ ਸਕੱਤਰ ਵਿਪਨ ਕੁਮਾਰ ਗੋਇਲ ਨੇ ਵੈਟਨਰੀ ਇੰਸਪੈਕਟਰ ਕੇਡਰ ਨੂੰ ਡਿਊਟੀਆਂ ਦੀ ਛੋਟ ਦੇ ਬਾਵਯੂਦ ਲਾਈਆਂ ਡਿਊਟੀਆਂ ਕੱਟਣ ਦੀ ਮੰਗ ਕੀਤੀ ਹੈ।ਉਨਾ। ਕਿਹਾ ਮਿਤੀ 7 ਜੂਨ 2023 ਨੂੰ ਜਾਰੀ ਕੀਤੀਆਂ ਹਦਾਇਤਾਂ ਅਧੀਨ ਸਿਹਤ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੇ ਅਮਲੇ ਦਾ ਫੀਲਡ ਵਿਚ ਰਹਿਣਾ ਅਤੀ ਜਰੂਰੀ ਹੈ।ਇਸ ਸਬੰਧੀ ਪਿਛਲੇ ਸਮੇਂ ਵਿਚ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਚ ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਹਲਫਨਾਮੇ ਵਿਚ ਇਨਾਂ ਵਿਭਾਗਾਂ ਨੂੰ ਇਲੈਕਸ਼ਨ ਡਿਊਟੀਆਂ ਤੋਂ ਛੋਟ ਦੇਣ ਸਬੰਧੀ ਕਿਹਾ ਗਿਆ ਹੈ।ਇਸ ਸਬੰਧੀ ਪਸ਼ੂ ਪਾਲਣ ਵਿਭਾਗ ਦੇ ਵਧੀਕ ਸਕੱਤਰ ਨੇ ਵੀ ਪੰਜਾਬ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਚੋਣ ਡਿਊਟੀ ਕੱਟਣ ਸਬੰਧੀ ਲਿਖਿਆ ਸੀ।

ਪਰੰਤੂ ਪੰਜਾਬ ਦੇ ਹੁਸ਼ਿਆਰਪੁਰ, ਮੋਗਾ , ਨਵਾੰ ਸ਼ਹਿਰ ਅਤੇ ਹੋਰ ਥਾਵਾਂ ਤੇ ਵੈਟਨਰੀ ਇੰਸਪੈਕਟਰਾਂ ਨੂੰ ਜਬਰੀ ਚੋਣ ਡਿਊਟੀਆਂ ਦੇ ਹੁਕਮ ਚਾੜੇ ਜਾ ਰਹੇ ਹਨ।ਪੰਜਾਬ ਸਟੇਟ ਵੈਟਨਰੀ ਇੰਸਪੈਕਟਰਜ ਐਸੋਸੀਏਸ਼ਨ ਮੁੱਖ ਚੋਣ ਕਮਿਸ਼ਨਰ ਪੰਜਾਬ ਜੀ ਤੋਂ ਮੰਗ ਕਰਦੀ ਹੈ ਕੇ ਮੁੱਖ ਚੋਣ ਕਮਿਸ਼ਨਰ ਭਾਰਤ ਸਰਕਾਰ ਵੱਲੋਂ ਜਾਰੀ ਕੀਤੀਆਂ ਹਦਾਇਤਾਂ ਦੀ ਰੌਸ਼ਨੀ ਵਿਚ ਵੈਟਨਰੀ ਇੰਸਪੈਕਟਰ ਕੇਡਰ ਨੂੰ ਇਲੈਕਸ਼ਨ ਡਿਊਟੀ ਤੋਂ ਫਾਰਗ ਕੀਤਾ ਜਾਵੇ।ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਗੁਰਦੀਪ ਸਿੰਘ ਛੰਨਾ, ਸੂਬਾ ਵਿੱਤ ਸਕੱਤਰ ਰਾਜੀਵ ਮਲਹੋਤਰਾ,ਸੂਬਾ ਪਰੈਸ ਸਕੱਤਰ ਗੁਰਜੀਤ ਸਿੰਘ ਹੁਸ਼ਿਆਰਪੁਰ, ਦਲਜੀਤ ਸਿੰਘ ਚਾਹਲ, ਪਰਮਜੀਤ ਸਿੰਘ ਸੋਹੀ, ਵਿਜੇ ਕੰਬੋਜ ਫਾਜਿਲਕਾ , ਜਗਜੀਤ ਸਿੰਘ ਦੁੱਲਟ ਸੰਗਰੂਰ, ਹਰਦੀਪ ਸਿੰਘ ਮੋਗਾ,ਗੁਰਿੰਦਰਪਾਲ ਸਿੰਘ ਨਵਾਂ ਸ਼ਹਿਰ,ਧਰਮਵੀਰ ਸਿੰਘ ਸਰਾਂ ਫਿਰੋਜਪੁਰ,ਹਰਦੀਪ ਸਿੰਘ ਗਿਆਨਾ, ਰਾਕੇਸ਼ ਕੁਮਾਰ ਸੈਣੀ, ਪਰਵੀਨ ਕੁਮਾਰ ਗੁਰਦਾਸਪੁਰ,ਸਤਿਨਾਮ ਸਿੰਘ ਅਮ੍ਰਿਤਸਰ, ਅਮ੍ਰਿਤ ਸਿੰਘ ਮਲੇਰਕੋਟਲਾ, ਰਜਿੰਦਰ ਕੰਬੋਜ ਜਲੰਧਰ, ਸੁਖਜਿੰਦਰ ਸਿੰਘ ਫਰੀਦਕੋਟ, ਦਮਨਦੀਪ ਸਿੰਘ ਰੋਪੜ , ਮੋਹਿਤ ਕਪੂਰਥਲਾ , ਗੁਰਮੀਤ ਸਿੰਘ ਮਹਿਤਾ ਸਮੇਤ ਹੋਰ ਸੂਬਾਈ ਆਗੂ ਹਾਜਰ ਸਨ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।