ਵਿਧਾਇਕ ਰਹਿਮਾਨ ਦੀਆਂ ਕੋਸ਼ਿਸਾਂ ਸੱਦਕਾ ਮਾਲੇਰਕੋਟਲਾ ਹਲਕੇ ਦੇ 8 ਪਿੰਡਾਂ ਚ ਪੰਚਾਇਤਾਂ ‘ਚ ਬਣੀ ਸਰਬਸੰਮਤੀ

ਚੋਣਾਂ

ਮਾਲੇਰਕੋਟਲਾ 08 ਅਕਤੂਬਰ- ਦੇਸ਼ ਕਲਿੱਕ ਬਿਓਰੋ

  ਵਿਧਾਨ ਸਭਾ ਹਲਕਾ ਮਾਲੇਰਕੋਟਲਾ ਵਿਖੇ 69 ਪਿੰਡਾਂ ਚੋਂ 13 ਪਿੰਡਾਂ ਚ ਪੰਚਾਇਤਾਂ ਸਰਬਸੰਮਤੀ ਨਾਲ ਚੁਣੀਆਂ ਗਈਆਂ। ਜਿਨ੍ਹਾਂ ਚੋਂ 8 ਪੰਚਾਇਤਾਂ ਤੇ ਮਾਲੇਰਕੋਟਲਾ ਤੋਂ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਦੀਆਂ ਕੋਸ਼ਿਸਾਂ ਸਦਕਾ ਪਿੰਡ ਬਾਪਲਾ, ਸੰਦੌੜ, ਬਿਸਨਗੜ੍ਹ, ਫੌਜੇਵਾਲ, ਦਰਿਆਪੁਰ, ਬੁਕੱਣਵਾਲ, ਇਖਤਿਆਰਪੁਰ ਅਤੇ ਮਾਣਕੀ ਵਿਖੇ ਪੰਚਾਇਤ ਸਰਬਸੰਮਤੀ ਨਾਲ ਚੁਣੀ ਗਈ। ਇਸ ਤੋਂ ਇਲਾਵਾ ਪਿੰਡ ਨੱਥੋਹੇੜੀ ਵਿਖੇ 1 ਪੰਚ ਨੂੰ ਛੱਡ ਬਾਕੀ ਸਰਪੰਚ ਅਤੇ 6 ਪੰਚ ਤੇ ਸਰਬਸੰਮਤੀ ਹੋਈ । ਇਸ ਮੌਕੇ ਵਿਧਾਇਕ ਡਾ. ਮੁਹੰਮਦ ਜਮੀਲ ਉਰ ਰਹਿਮਾਨ ਨੇ ਕਿਹਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਵੱਲੋਂ ਪੰਚਾਇਤੀ ਚੋਣਾਂ ਚ ਸਰਬਸੰਮਤੀ ਨੂੰ ਉਤਸ਼ਾਹਿਤ ਕਰਨ ਸਦਕਾ ਪਿੰਡਾਂ ਦੇ ਵਰਕਰਾਂ ਨੇ ਆਪਣੇ ਨਿੱਜੀ ਅਸਰਰਸੂਖ ਨਾਲ 8 ਪਿੰਡਾਂ ਚ ਪੰਚਾਇਤਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ । ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਲੋਕਤੰਤਰ ਵਿੱਚ ਵਿਸ਼ਵਾਸ ਰੱਖਦੀ ਹੈ ਅਤੇ ਭਾਈਚਾਰਕ ਸਾਂਝ ਬਣਾਈ ਰੱਖਣ ਨੂੰ ਤਰਜੀਹ ਦਿੰਦੀ ਹੈ। ਇਸੇ ਕੜੀ ਤਹਿਤ ਹੀ ਪਿੰਡਾਂ ਚ ਸਰਬਸੰਮਤੀ ਕਰਵਾਈ ਗਈ ਹੈ। 

  ਉਹਨਾਂ ਕਿਹਾ ਕਿ ਸਰਬਸੰਮਤੀ ਨਾਲ ਚੁਣੀਆਂ ਪੰਚਾਇਤਾਂ ਨੂੰ ਪੰਜਾਬ ਸਰਕਾਰ ਵੱਲੋਂ ਮਾਨ- ਸਤਿਕਾਰ ਦਿੱਤਾ ਜਾਵੇਗਾ ਅਤੇ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ਤੇ ਕੀਤਾ ਜਾਵੇਗਾ । ਉਹਨਾਂ ਕਿਹਾ ਕਿ ਹਲਕਾ ਮਾਲੇਰਕੋਟਲਾ ਚ ਸਰਬਸੰਮਤੀ ਨਾਲ ਪੰਚਾਇਤਾਂ ਬਨਾਉਣ ਵਾਲੇ ਪਿੰਡਾਂ ਅੰਦਰ ਵੱਖ- ਵੱਖ ਸਕੀਮਾਂ ਰਾਹੀਂ ਨਮੁੰਨੇ ਦਾ ਵਿਕਾਸ ਕੀਤਾ ਜਾਵੇਗਾ । ਉਹਨਾਂ ਵੋਟਰਾਂ ਨੂੰ ਅਪੀਲ ਕੀਤੀ ਕਿ 15 ਅਕਤੂਬਰ ਨੂੰ ਹੋਣ ਵਾਲੀਆਂ ਇਹਨਾਂ ਪੰਚਾਇਤੀ ਚੋਣਾਂ ਚ ਆਪਣੀ ਦਿਲਚਸਪੀ ਦਿਖਾਉਂਦੇ ਹੋਏ ਵੋਟ ਦਾ ਇਸਤੇਮਾਲ ਜਰੂਰ ਕਰਨ। ਉਹਨਾਂ ਨੌਜਵਾਨ ਵਰਗ ਨੂੰ ਖਾਸ ਸੁਨੇਹਾ ਦਿੱਤਾ ਕਿ ਨੌਜਵਾਨਾਂ ਨੂੰ ਚੋਣਾਂ ਵਿੱਚ ਅੱਗੇ ਆ ਕੇ ਆਪਣੀ ਜਿੰਮੇਵਾਰੀ ਨਿਭਾਉਣੀ ਚਾਹੀਦੀ ਹੈ ਅਤੇ ਪੜੇ ਲਿਖੇ ਨੌਜਵਾਨ ਪੰਚਾਂ- ਸਰਪੰਚਾਂ ਦੀ ਚੋਣ ਵੋਟਰਾਂ ਵੱਲੋਂ ਕੀਤੀ ਜਾਣੀ ਇੱਕ ਸੁੱਭ ਸ਼ਗਨ ਹੋਵੇਗਾ। ਅੰਤ ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਹਿਯੋਗ ਨਾਲ ਖੜੇ ਕੀਤੇ ਸਰਪੰਚੀ ਉਮੀਦਵਾਰਾਂ ਵੱਲੋਂ ਵਿਕਾਸ ਦੇ ਆਧਾਰ ਤੇ ਵੋਟਾਂ ਮੰਗੀਆਂ ਜਾ ਰਹੀਆਂ ਹਨ। ਜਿਨਾਂ ਦੇ ਜਿੱਤਣ ਉਪੰਰਤ ਪਿੰਡਾਂ ਚ ਰਿਕਾਰਡ ਤੋੜ ਵਿਕਾਸ ਕੀਤਾ ਜਾਵੇਗਾ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।