193 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਚੱਲ ਰਹੀਆਂ ਹਵਾਵਾਂ
ਵਾਸਿੰਗਟਨ, 10 ਅਕਤੂਬਰ, ਦੇਸ਼ ਕਲਿਕ ਬਿਊਰੋ :
ਤੂਫਾਨ ਮਿਲਟਨ ਵੀਰਵਾਰ ਸਵੇਰੇ ਅਮਰੀਕੀ ਸੂਬੇ ਫਲੋਰੀਡਾ ਦੇ ‘ਸੀਏਸਟਾ ਕੀ’ ਸ਼ਹਿਰ ਦੇ ਤੱਟ ਨਾਲ ਟਕਰਾ ਗਿਆ। ਇਸ ਕਾਰਨ ਫਲੋਰੀਡਾ ਦੇ ਸੇਂਟ ਪੀਟਰਸਬਰਗ ਵਿੱਚ 24 ਘੰਟਿਆਂ ਵਿੱਚ 16 ਇੰਚ ਮੀਂਹ ਪਿਆ ਹੈ। ਇਸ ਖੇਤਰ ਵਿੱਚ ਇਹ ਹੁਣ ਤੱਕ ਦੀ ਸਭ ਤੋਂ ਵੱਧ ਬਾਰਸ਼ ਹੈ। ਮਹਿਜ਼ 3 ਘੰਟਿਆਂ ‘ਚ ਇਲਾਕੇ ‘ਚ 3 ਮਹੀਨਿਆਂ ਦਾ ਮੀਂਹ ਪਿਆ। ਮਿਲਟਨ ਫਲੋਰੀਡਾ ਨਾਲ ਟਕਰਾਉਣ ਵਾਲਾ ਸਾਲ ਦਾ ਤੀਜਾ ਤੂਫਾਨ ਹੈ।
ਸਿਏਸਟਾ ਕੀ ਦੇ ਤੱਟ ਨਾਲ ਟਕਰਾਉਣ ਤੋਂ ਪਹਿਲਾਂ ਮਿਲਟਨ ਸ਼੍ਰੇਣੀ 5 ਦਾ ਤੂਫਾਨ ਸੀ। ਟਕਰਾਉਂਦੇ ਸਮੇਂ ਇਹ ਸ਼੍ਰੇਣੀ 3 ਬਣ ਗਿਆ ਅਤੇ ਹੁਣ ਇਸਨੂੰ ਸ਼੍ਰੇਣੀ 2 ਦਾ ਤੂਫਾਨ ਘੋਸ਼ਿਤ ਕੀਤਾ ਗਿਆ ਹੈ। ਇਸ ਦੇ ਬਾਵਜੂਦ ਇਹ ਬਹੁਤ ਖਤਰਨਾਕ ਹੈ।
ਇਹ ਵੀ ਪੜ੍ਹੋ: ਪੰਜਾਬ ‘ਚ ਰਾਤਾਂ ਹੋਣ ਲੱਗੀਆਂ ਠੰਢੀਆਂ, ਮੌਸਮ ਵਿਭਾਗ ਨੇ ਦਿੱਤਾ ਅਗਲੇ ਪੰਜ ਦਿਨਾਂ ਦਾ ਅਪਡੇਟ
ਤੂਫਾਨ ਕਾਰਨ ਫਲੋਰੀਡਾ ਦੇ ਕਈ ਸ਼ਹਿਰਾਂ ‘ਚ 193 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਹਵਾਵਾਂ ਚੱਲ ਰਹੀਆਂ ਹਨ। ਅਮਰੀਕੀ ਮੀਡੀਆ ਹਾਊਸ ਸੀਐਨਐਨ ਮੁਤਾਬਕ ਫਲੋਰੀਡਾ ਵਿੱਚ ਕਰੀਬ 10 ਲੱਖ ਲੋਕਾਂ ਦੇ ਘਰਾਂ ਵਿੱਚ ਬਿਜਲੀ ਨਹੀਂ ਹੈ।