ਹੁਸ਼ਿਆਰਪੁਰ, 10 ਅਕਤੂਬਰ, ਦੇਸ਼ ਕਲਿਕ ਬਿਊਰੋ :
ਹੁਸ਼ਿਆਰਪੁਰ ਦੇ ਮੁਹੱਲਾ ਪ੍ਰਹਿਲਾਦ ਨਗਰ ਵਿੱਚ ਭਗਵਾਨ ਹਨੂੰਮਾਨ ਜੀ ਦੇ ਧਾਰਮਿਕ ਸਮਾਗਮ ਦੌਰਾਨ ਹਨੂੰਮਾਨ ਮੰਡਲ ਵੱਲੋਂ ਪਟਾਕੇ ਚਲਾਏ ਗਏ।
ਪਟਾਕਿਆਂ ਦੀ ਚੰਗਿਆੜੀ ਪਟਾਕਿਆਂ ਨਾਲ ਭਰੇ ਬੈਗ ‘ਚ ਜਾ ਲੱਗੀ, ਜਿਸ ਕਾਰਨ ਵੱਡਾ ਧਮਾਕਾ ਹੋ ਗਿਆ। ਧਮਾਕੇ ਕਾਰਨ ਬੈਗ ਫੜੇ ਨੌਜਵਾਨ ਦੇ ਹੱਥ ਦੀਆਂ ਉਂਗਲਾਂ ਉੱਡ ਗਈਆਂ ਜਦਕਿ ਦੋ ਹੋਰ ਨੌਜਵਾਨ ਵੀ ਜ਼ਖਮੀ ਹੋ ਗਏ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਸ-ਪਾਸ ਦੇ ਘਰਾਂ ਦੇ ਸ਼ੀਸ਼ੇ ਅਤੇ ਗਲੀ ‘ਚ ਖੜ੍ਹੀਆਂ ਗੱਡੀਆਂ ਦੇ ਸ਼ੀਸ਼ੇ ਟੁੱਟ ਗਏ। ਇਸ ਪੂਰੀ ਘਟਨਾ ਦਾ ਵੀਡੀਓ ਵੀ ਸਾਹਮਣੇ ਆਇਆ ਹੈ।
ਪੰਜਾਬ ‘ਚ ਧਾਰਮਿਕ ਸਮਾਗਮ ਦੌਰਾਨ ਪਟਾਕਿਆਂ ਨਾਲ ਭਰੇ ਬੈਗ ‘ਚ ਧਮਾਕਾ, ਨੌਜਵਾਨ ਦੇ ਹੱਥ ਦੀਆਂ ਉਂਗਲਾਂ ਉੱਡੀਆਂ, ਦੋ ਜ਼ਖ਼ਮੀ