ਮੋਰਿੰਡਾ 10 ਅਕਤੂਬਰ ( ਭਟੋਆ )
ਪੰਜਾਬ ਰਾਜ ਪੈਨਸ਼ਨਰਜ਼ ਮਹਾਂ ਸੰਘ ਤੇ ਸੀਨੀਅਰ ਸਿਟੀਜਨ ਇਕਾਈ ਮੋਰਿੰਡਾ ਦੀ ਇੱਕ ਮੀਟਿੰਗ ਪੁਰਾਣੀ ਹਿੰਦੂ ਧਰਮਸਾਲਾ ਵਿਖੇ ਸ੍ਰੀ ਰਾਜ ਕੁਮਾਰ ਮੈੰਗੀ ਦੀ ਪ੍ਰਧਾਨਗੀ ਹੇਠ ਹੋਈ।
ਮੀਟਿੰਗ ਸਬੰਧੀ ਜਾਣਕਾਰੀ ਦਿੰਦਿਆਂ ਸੰਘ ਦੇ ਪ੍ਰੈੱਸ ਸਕੱਤਰ ਮਾਸਟਰ ਹਾਕਮ ਸਿੰਘ ਕਾਂਝਲਾ ਨੇ ਦੱਸਿਆ ਕਿ ਮੀਟਿੰਗ ਵਿੱਚ ਪੰਜਾਬ ਸਰਕਾਰ ਨੂੰ ਪੈਨਸ਼ਨਰਾਂ ਦੀਆਂ ਸਰਕਾਰ ਨਾਲ ਸੰਬੰਧਿਤ ਸਮੱਸਿਆਵਾਂ ਤੁਰੰਤ ਹੱਲ ਕਰਨ ਦੀ ਮੰਗ ਕੀਤੀ ਗਈ ਅਤੇ ਸਰਕਾਰ ਵੱਲੋਂ ਪੈਨਸ਼ਨਰ ਜਥੇਬੰਦੀਆਂ ਨੂੰ ਵਾਰ-ਵਾਰ ਮੀਟਿੰਗ ਦਾ ਸਮਾਂ ਦੇ ਕੇ ਮੀਟਿੰਗਾਂ ਮੁਅਤਲ ਕਰਨ ਦੀ ਸਰਕਾਰੀ ਕਾਰਜਗਾਰੀ ਦੀ ਆਲੋਚਨਾ ਕੀਤੀ ਗਈ।
ਮੀਟਿੰਗ ਵਿੱਚ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਕਿ ਪੈਨਸ਼ਨਰਾਂ ਨੂੰ 2.59 ਦੇ ਗੁਣਾਂਕ ਅੰਕ ਨਾਲ ਪੈਨਸ਼ਨਾਂ ਵਿਚ ਸੋਧ ਕਰਕੇ 1-1-2016 ਤੋਂ ਲਾਗੂ ਕੀਤੀ ਜਾਵੇ ਅਤੇ ਤਨਖਾਹ ਕਮਿਸ਼ਨ ਦੀਆਂ ਸਿਫਾਰਸਾਂ ਅਨੁਸਾਰ 1-1-2016 ਤੋਂ ਬਣਦੇ ਬਕਾਏ, ਦਿੱਤੇ ਜਾਣ, ਡੀ.ਏ ਰਹਿੰਦੀਆਂ ਬਕਾਇਆ ਕਿਸ਼ਤਾ 12% ਤਰੁੰਤ ਦਿਤੀਆਂ ਜਾਣ।
ਮੀਟਿੰਗ ਵਿੱਚ ਸ਼ਾਮਲ ਸਮੂਹ ਪੈਨਸ਼ਨਰਾਂ ਵੱਲੋਂ ਮੁਲਾਜ਼ਮ ਅਤੇ ਪੈਨਸ਼ਨਾਂ ਸਾਂਝੇ ਫਰੰਟ ਵੱਲੋਂ 22 ਅਕਤੂਬਰ ਨੂੰ ਮੋਹਾਲੀ ਵਿਖੇ ਰੱਖੀ ਗਈ ਰੈਲੀ ਵਿੱਚ ਸ਼ਾਮਲ ਹੋਣ ਲਈ ਪੂਰਾ ਉਤਸਾਹ ਦਿਖਾਇਆ ਗਿਆ ਅਤੇ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਣ ਦਾ ਫੈਸਲਾ ਕੀਤਾ ਗਿਆ।
ਮੀਟਿੰਗ ਵਿੱਚ ਮੋਰਿੰਡਾ ਸ਼ਹਿਰ ਦੇ ਬੱਸ ਸਟੈਂਡ ਦੀ ਮਾੜੀ ਹਾਲਤ ਨੂੰ ਵੀ ਗੰਭੀਰ ਸਮੱਸਿਆ ਦੱਸਿਆ ਕਿਉਂਕਿ ਮਾਮੂਲੀ ਮੀਂਹ ਪੈਣ ਤੇ ਹੀ ਸਾਰੀ ਛੱਤ ਚੋਣ ਲੱਗ ਜਾਂਦੀ ਹੈ ਅਤੇ ਸਾਰੇ ਬੱਸ ਸਟੈਂਡ ਵਿੱਚ ਸਮੁੰਦਰ ਵਾਂਗ ਪਾਣੀ ਕਈ ਦਿਨ ਖੜ੍ਹਾ ਰਹਿੰਦਾ ਹੈ। ਜਿਸ ਕਰਕੇ ਆਮ ਪਬਲਿਕ ਪਰੇਸ਼ਾਨ ਹੁੰਦੀ ਹੈ। ਇਸ ਸਮੱਸਿਆ ਦੇ ਹੱਲ ਲਈ ਨਗਰ ਕੌਸਲ ਮੋਰਿੰਡਾ ਨੂੰ ਅਪੀਲ ਕੀਤੀ ਗਈ ਹੈ।
ਮੀਟਿੰਗ ਵਿੱਚ ਸ. ਅਮਰਜੀਤ ਸਿੰਘ, ਭਾਗ ਸਿੰਘ, ਕੇਸਰ ਸਿੰਘ, ਗੁਰਨਾਮ ਸਿੰਘ, ਸੇਵਾ ਸਿੰਘ, ਹਰਦੇਵ ਰਾਣਾ, ਹਾਕਮ ਸਿੰਘ, ਨਛੱਤਰ ਸਿੰਘ, ਜਗਦੀਸ਼ ਵਰਮਾ, ਸੁਰਿੰਦਰ ਕੁਮਾਰ, ਵਜਿਦੰਰ ਕੁਮਾਰ, ਨਸੀਬ ਸਿੰਘ, ਹੈੱਡ-ਮਾਸਟਰ ਗੁਰਦੇਵ ਸਿੰਘ, ਸ. ਅਜੈਬ ਸਿੰਘ, ਜਰਨੈਲ ਸਿੰਘ ਆਦਿ ਹਾਜਰ ਸਨ।