ਮੋਹਾਲੀ, 10 ਅਕਤੂਬਰ, 2024: ਦੇਸ਼ ਕਲਿੱਕ ਬਿਓਰੋ
ਸੀਨੀਅਰ ਕਪਤਾਨ ਪੁਲਿਸ, ਜਿਲਾ ਐਸ.ਏ.ਐਸ. ਨਗਰ ਸ਼੍ਰੀ ਦੀਪਕ ਪਾਰਿਕ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 07-10-2024 ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ ਗੰਨ ਪੁਆਇੰਟ ਤੇ ਕਾਰ ਖੋਹ ਕਰਨ ਵਾਲ਼ੇ 02 ਦੋਸ਼ੀਆਂ ਨੂੰ ਮੋਹਾਲ਼ੀ ਪੁਲਿਸ ਵੱਲੋਂ ਤੁਰੰਤ ਅਤੇ ਪ੍ਰਭਾਵੀ ਐਕਸ਼ਨ ਲੈਂਦੇ ਹੋਏ 48 ਘੰਟਿਆਂ ਦੇ ਅੰਦਰ ਗ੍ਰਿਫਤਾਰ ਕਰ ਲਿਆ ਗਿਆ।
ਐੱਸ ਐੱਸ ਪੀ ਦੀਪਕ ਪਾਰਿਕ ਨੇ ਦੱਸਿਆ ਕਿ ਸ਼੍ਰੀ ਗੌਰਵ ਯਾਦਵ ਡੀ.ਜੀ.ਪੀ. ਪੰਜਾਬ, ਸ਼੍ਰੀਮਤੀ ਨਿਲੰਬਰੀ ਵਿਜੈ ਜਗਦਲੇ ਡੀ ਆਈ ਜੀ ਦੇ ਦਿਸ਼ਾਂ ਨਿਰਦੇਸ਼ਾਂ ਮੁਤਾਬਕ, ਮਿਤੀ 07-10-2024 ਨੂੰ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ 02 ਨਾ-ਮਾਲੂਮ ਵਿਅਕਤੀਆਂ ਵੱਲੋਂ ਗੰਨ ਪੁਆਇੰਟ ਤੇ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਟਰੇਸ ਕਰਨ ਲਈ ਸ਼੍ਰੀ ਹਰਵੀਰ ਸਿੰਘ ਅਟਵਾਲ ਪੀ.ਪੀ.ਐਸ. ਕਪਤਾਨ ਪੁਲਿਸ (ਸ਼ਹਿਰੀ), ਸ਼੍ਰੀ ਹਰਸਿਮਰਨ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਸ਼ਹਿਰੀ-2) ਅਤੇ ਸ਼੍ਰੀ ਤਲਵਿੰਦਰ ਸਿੰਘ ਪੀ.ਪੀ.ਐਸ. ਉਪ-ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਜਿਲਾ ਐਸ.ਏ.ਐਸ. ਨਗਰ ਜੀ ਦੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ ਨੂੰ ਟਾਸਕ ਦਿੱਤਾ ਗਿਆ ਸੀ ਅਤੇ ਹਦਾਇਤ ਕੀਤੀ ਗਈ ਸੀ ਕਿ ਖੋਹ ਕੀਤੀ ਕਾਰ ਦੀ ਵਾਰਦਾਤ ਨੂੰ ਹਰ ਸੰਭਵ ਕੋਸ਼ਿਸ਼ ਕਰਕੇ ਟਰੇਸ ਕਰੇ, ਜਿਸਤੇ ਇੰਸ: ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਅਤੇ ਉਹਨਾਂ ਦੀ ਟੀਮ ਵੱਲੋਂ ਥਾਣਾ ਸੋਹਾਣਾ ਦੇ ਏਰੀਆ ਵਿੱਚੋਂ ਖੋਹ ਕੀਤੀ ਕਾਰ ਮਾਰਕਾ HUNDAI AURA TEMPARORY ਨੰ: T1024CH 9260B, ਸਮੇਤ ਮੋਬਾਇਲ ਫੋਨ ਅਤੇ ਵਾਰਦਾਤ ਵਿੱਚ ਵਰਤਿਆ ਡੰਮੀ ਪਿਸਟਲ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਮਿਤੀ 07-10-2024 ਨੂੰ ਵਿਸ਼ਾਲ ਪੁੱਤਰ ਸ਼੍ਰੀ ਨਰੇਸ਼ ਕੁਮਾਰ ਵਾਸੀ ਮਕਾਨ ਨੰ: 2715/3 ਸੈਕਟਰ 49ਸੀ, ਚੰਡੀਗੜ ਦੇ ਬਿਆਨਾਂ ਦੇ ਅਧਾਰ ਤੇ 02 ਨਾ-ਮਾਲੂਮ ਵਿਅਕਤੀਆਂ ਵਿਰੁੱਧ ਮੁਕੱਦਮਾ ਨੰ: 288 ਮਿਤੀ 07-10-2024 ਅ/ਧ 304 BNS 25-54-59 Arms Act ਥਾਣਾ ਸੋਹਾਣਾ ਦਰਜ ਰਜਿਸਟਰ ਹੋਇਆ ਸੀ ਕਿ ਉਸਨੇ ਮਿਤੀ 04-10-2024 ਨੂੰ ਉਕਤ ਕਾਰ ਖਰੀਦ ਕੀਤੀ ਸੀ। ਜਿਸਨੂੰ ਉਹ ਟੈਕਸੀ ਵਜੋਂ ਚਲਾਉਂਦਾ ਸੀ। ਮਿਤੀ 07-10-2024 ਦੀ ਸਵੇਰ ਨੂੰ ਉਹ ਆਪਣੀ ਟੈਕਸੀ ਪਰ ਸੈਕਟਰ-43 ਬੱਸ ਸਟੈਂਡ ਦੇ ਨੇੜੇ ਖੜ੍ਹਾ ਸੀ। ਜਿੱਥੇ ਕਿ ਉਸਨੂੰ ਕ੍ਰੀਬ 04:00 ਵਜੇ Indrive App ਰਾਹੀਂ ਸੈਕਟਰ-43 ਚੰਡੀਗੜ੍ਹ ਤੋਂ ਸੈਕਟਰ-109 ਮੋਹਾਲ਼ੀ ਦੀ ਰਾਈਡ ਬੁੱਕ ਹੋਈ ਸੀ। ਜਿਸਤੇ ਉਸਨੇ ਸੈਕਟਰ-43 ਨੇੜੇ ਬੱਸ ਸਟੈਂਡ ਤੋਂ 02 ਨਾ-ਮਾਲੂਮ ਵਿਅਕਤੀਆਂ ਨੂੰ ਗੱਡੀ ਵਿੱਚ ਪਿੱਕ ਕੀਤਾ ਸੀ ਅਤੇ ਉਹਨਾਂ ਨੂੰ ਗੱਡੀ ਵਿੱਚ ਬਿਠਾਕੇ ਉਹ ਸੈਕਟਰ-109 ਮੋਹਾਲ਼ੀ ਵੱਲ਼ ਚੱਲ ਪਿਆ ਸੀ। ਜਦੋਂ ਉਹ ਸੈਕਟਰ 85/86 ਚੌਂਕ ਮੋਹਾਲ਼ੀ ਨੇੜੇ ਪੁੱਜਾ ਤਾਂ ਸੁੰਨਸਾਨ ਸੜਕ ਤੇ ਉਹਨਾਂ ਵਿੱਚੋਂ ਇੱਕ ਵਿਅਕਤੀ ਨੇ ਪੇਸ਼ਾਬ ਕਰਨ ਦੇ ਬਹਾਨੇ ਨਾਲ਼ ਗੱਡੀ ਰੁਕਵਾ ਲਈ ਅਤੇ ਉਸ ਤੋਂ ਬਾਅਦ ਉਸਨੇ ਵਾਪਸ ਆ ਕੇ ਉਸਦਾ ਸ਼ੀਸ਼ਾ ਖੁਲਵਾਕੇ ਉਸਦੀ ਕੰਨ ਤੇ ਪਿਸਤੌਲ ਰੱਖ ਦਿੱਤਾ ਅਤੇ ਉਸਨੂੰ ਗੱਡੀ ਦੀ ਚਾਬੀ ਅਤੇ ਮੋਬਾਇਲ ਫੋਨ ਦੇਣ ਲਈ ਕਿਹਾ, ਜੋ ਵਿਸ਼ਾਲ ਨੇ ਡਰਦੇ ਮਾਰੇ ਗੱਡੀ ਦੀ ਚਾਬੀ ਅਤੇ ਮੋਬਾਇਲ ਫੋਨ ਉਹਨਾਂ ਦੇ ਹਵਾਲੇ ਕਰ ਦਿੱਤਾ ਅਤੇ ਨਾ-ਮਾਲੂਮ ਵਿਅਕਤੀ ਗੱਡੀ ਅਤੇ ਮੋਬਾਇਲ ਫੋਨ ਖੋਹ ਕੇ ਫਰਾਰ ਹੋ ਗਏ ਸਨ।
ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ ਜਿਲ੍ਹਾ ਐਸ.ਏ.ਐਸ. ਨਗਰ ਨੇ ਪ੍ਰੈਸ ਨੂੰ ਅੱਗੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਟੀਮ ਵੱਲੋਂ ਹਿਊਮਨ ਇੰਨਟੈਲੀਜੈਂਸ ਅਤੇ ਟੈਕਨੀਕਲ ਢੰਗ ਨਾਲ਼ ਤਫਤੀਸ਼ ਕਰਦੇ ਹੋਏ ਮੁਕੱਦਮਾ ਦੇ ਦੋਸ਼ੀਆਂਨ ਨੂੰ ਸਮੇਤ ਖੋਹ ਕੀਤੀ ਕਾਰ, ਮੋਬਾਇਲ ਫੋਨ ਅਤੇ ਡੰਮੀ ਪਿਸਟਲ ਸਮੇਤ MG Road ਨੇੜੇ ਮੈਟਰੋ ਸਟੇਸ਼ਨ, ਗੁੜਗਾਓਂ ਤੋਂ ਮਿਤੀ 09-10-2024 ਨੂੰ ਗ੍ਰਿਫਤਾਰ ਕੀਤਾ ਗਿਆ। ਦੌਰਾਨੇ ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਕਿ ਉਹ ਕ੍ਰੀਬ 01 ਸਾਲ ਤੋਂ ਵੇਹਲੇ ਹਨ ਅਤੇ ਇੱਕ ਦੂਸਰੇ ਨੂੰ ਕਾਫੀ ਸਮੇਂ ਤੋਂ ਜਾਣਦੇ ਸਨ। ਦੋਨਾਂ ਨੇ ਆਪਸ ਵਿੱਚ ਸਾਜਬਾਜ ਹੋ ਕੇ ਟੈਕਸੀ ਗੱਡੀ ਖੋਹਣ ਦਾ ਪਲਾਨ ਬਣਾਇਆ ਸੀ। ਉਹਨਾਂ ਨੇ ਆਪਣੇ ਬਣਾਏ ਪਲਾਨ ਮੁਤਾਬਕ ਸਭ ਤੋਂ ਪਹਿਲਾਂ ਇਹਨਾਂ ਨੇ ਮਿਤੀ 06-10-2024 ਨੂੰ ਸੈਕਟਰ-44 ਪੈਟਰੌਲ ਪੰਪ ਦੇ ਸਾਹਮਣੇ ਇੱਕ ਵਿਅਕਤੀ ਜੋ ਕਿ ਰੋਡ ਤੇ ਰਾਤ ਸਮੇਂ ਆਪਣੀ ਗੱਡੀ ਵਿੱਚ ਸ਼ੀਸ਼ੇ ਖੋਲ੍ਹਕੇ ਸੁੱਤਾ ਪਿਆ ਸੀ, ਜਿਸਦਾ ਮੋਬਾਇਲ ਫੋਨ ਚੋਰੀ ਕੀਤਾ ਸੀ। ਜਿਨ੍ਹਾਂ ਨੇ ਚੋਰੀ ਕੀਤੇ ਮੋਬਾਇਲ ਫੋਨ ਵਿੱਚ ਫਰਜੀ ਨਾਮ Upkar Sidhu ਦੇ ਨਾਮ ਤੇ Indrive App ਡਾਊਨਲੋਡ ਕੀਤੀ ਸੀ। ਜਿਸ ਤੋਂ ਉਕਤ ਕਾਰ ਬੁੱਕ ਕਰਵਾਕੇ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਦੋਸ਼ੀਆਂਨ ਵੱਲੋਂ ਵਾਰਦਾਤ ਵਿੱਚ Indrive App ਚਲਾਉਣ ਲਈ ਵਰਤਿਆ, ਚੋਰੀ ਕੀਤਾ ਮੋਬਾਇਲ ਫੋਨ ਵੀ ਬ੍ਰਾਮਦ ਕਰ ਲਿਆ ਹੈ।
ਦੋਸ਼ੀਆਂ ਦੀ ਪੁੱਛਗਿੱਛ ਦਾ ਵੇਰਵਾ:-
- ਦੋਸ਼ੀ ਰਣਜੀਤ ਸਿੰਘ ਪੁੱਤਰ ਹਰਭਜਨ ਸਿੰਘ ਪਿੰਡ ਦਿਓਣ ਥਾਣਾ ਸਦਰ ਬਠਿੰਡਾ, ਜਿਲ੍ਹਾ ਬਠਿੰਡਾ ਜਿਸਦੀ ਉਮਰ ਕ੍ਰੀਬ 28
ਸਾਲ ਹੈ, ਜੋ ਬਾਰਾਂ ਕਲਾਸ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ। - ਦੋਸ਼ੀ ਸਤਿੰਦਰਵੀਰ ਸਿੰਘ ਪੁੱਤਰ ਜਗਵੀਰ ਸਿੰਘ ਵਾਸੀ ਪਿੰਡ ਘੜੂੰਆਂ, ਥਾਣਾ ਘੜੂੰਆਂ, ਜਿਲ੍ਹਾ ਐਸ.ਏ.ਐਸ. ਨਗਰ। ਜਿਸਦੀ ਉਮਰ ਕ੍ਰੀਬ 27 ਸਾਲ ਹੈ, ਜੋ ਬਾਰਾਂ ਕਲਾਸ ਪਾਸ ਹੈ ਅਤੇ ਅਨ-ਮੈਰਿਡ ਹੈ। ਦੋਸ਼ੀਆਂਨ ਵਿਰੁੱਧ ਪਹਿਲਾਂ ਕੋਈ ਮੁਕੱਦਮਾ ਦਰਜ
ਨਹੀਂ ਹੈ।
ਬ੍ਰਾਮਦਗੀ ਦਾ ਵੇਰਵਾ:- - ਖੋਹ ਕੀਤੀ ਕਾਰ ਮਾਰਕਾ HUNDAI AURA TEMPARORY ਨੰ: T1024CH 9260B,
- ਵਾਰਦਾਤ ਵਿੱਚ ਵਰਤਿਆ ਡੰਮੀ ਪਿਸਟਲ
- ਖੋਹ ਕੀਤਾ ਮੋਬਾਇਲ ਫੋਨ
- ਚੋਰੀ ਕੀਤਾ ਗਿਆ ਮੋਬਾਇਲ ਫੋਨ (ਜਿਸ ਤੇ ਫਰਜੀ ਨਾਮ ਤੇ Indrive App ਡਾਊਨਲੋਡ ਕੀਤੀ ਸੀ)
ਦੋਸ਼ੀਆਂਨ ਨੂੰ ਅੱਜ ਮਿਤੀ 10-10-2024 ਨੂੰ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ।