ਪੁਲਿਸ ਵੱਲੋਂ ਕਮਾਲਪੁਰ ਦੇ ਨੌਜਵਾਨ ਨੂੰ ਗੰਭੀਰ ਰੂਪ ਵਿੱਚ ਜਖਮੀ ਕਰਨ ਵਾਲਿਆਂ ‘ਤੇ ਮਾਮਲਾ ਦਰਜ

Punjab

ਦੋਨੋ ਹੱਥਾਂ ਉੱਤੇ 21 ਟਾਂਕੇ ਲਗਾਕੇ ਡਾਕਟਰਾਂ ਨੇ ਚੰਡੀਗੜ੍ਹ ਕੀਤਾ ਰੈਫਰ 

ਸ੍ਰੀ ਚਮਕੌਰ ਸਾਹਿਬ ਮੋਰਿੰਡਾ 11 ਅਕਤੂਬਰ ਭਟੋਆ

ਸ੍ਰੀ ਚਮਕੌਰ ਸਾਹਿਬ ਪੁਲਿਸ ਨੇ ਪਿੰਡ ਕਮਾਲਪੁਰ ਦੇ ਬੀਬੀ ਸ਼ਰਨ ਕੌਰ ਕਾਲਜ ਸ੍ਰੀ ਚਮਕੌਰ ਸਾਹਿਬ ਵਿਖੇ ਪੜ੍ਹਨ ਵਾਲੇ ਇੱਕ ਨੌਜਵਾਨ ਨੂੰ  ਜਾਨੋ ਮਾਰਨ ਦੀ ਨੀਅਤ ਨਾਲ ਤੇਜ਼ਧਾਰ ਹਥਿਆਰਾਂ  ਨਾਲ  ਗੰਭੀਰ ਰੂਪ ਵਿੱਚ ਜਖਮੀ ਕਰਨ ਵਾਲੇ ਅੱਧੀ ਦਰਜਨ ਦੇ ਕਰੀਬ ਨੌਜਵਾਨਾਂ ਵਿਰੁੱਧ ਮੁਕਦਮਾ ਦਰਜ ਕਰਕੇ ਹਮਲਾਵਰਾਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਦਕਿ ਜਖਮੀ ਨੌਜਵਾਨ ਨੂੰ  ਦੋਨੋ ਹੱਥਾਂ -ਬਾਂਹਾਂ  ਤੇ ਡੂੰਘੇ ਕੱਟ ਲੱਗਣ ਕਾਰਨ ਸਥਾਨਕ ਹਸਪਤਾਲ ਵਿੱਚ ਉਸਦੇ ਹੱਥਾਂ ਉੱਤੇ 21 ਟਾਂਕੇ ਲਗਾਉਣ ਉਪਰੰਤ   ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਜਿੱਥੇ ਉਹ ਹਾਲੇ ਵੀ ਇਲਾਜ ਅਧੀਨ ਦਾਖਲ ਹੈ। 

ਇਸ ਸਬੰਧੀ ਜਾਣਕਾਰੀ ਦਿੰਦਿਆਂ ਇੰਸਪੈਕਟਰ ਰੋਹਿਤ ਸ਼ਰਮਾ ਐਸਐਚ ਓ ਸ੍ਰੀ ਚਮਕੌਰ ਸਾਹਿਬ ਨੇ ਦੱਸਿਆ ਕਿ ਮਨਜੋਤ ਸਿੰਘ ਪੁੱਤਰ ਚਰਨਜੀਤ ਸਿੰਘ ਵਾਸੀ ਪਿੰਡ ਕਮਾਲਪੁਰ, ਥਾਣਾ ਸ੍ਰੀ ਚਮਕੌਰ ਸਾਹਿਬ ,ਜਿਲਾ ਰੂਪਨਗਰ ਨੇ ਪੁਲਿਸ ਕੋਲ ਲਿਖਵਾਏ ਬਿਆਨ ਵਿੱਚ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਤੇ ਆਪਣੇ ਦੋਸਤ ਅੰਮ੍ਰਿਤ ਨਾਲ ਬੀਬੀ ਸ਼ਰਨ ਕੌਰ ਕਾਲਜ ਸ੍ਰੀ ਚਮਕੌਰ ਸਾਹਿਬ   ਤੋਂ  ਆਪਣੇ ਘਰ ਵਾਪਸ ਜਾ ਰਿਹਾ ਸੀ ਅਤੇ ਜਦੋਂ ਉਹ ਪਿੰਡ ਮੁੰਡੀਆਂ ਨੇੜੇ ਪੁੱਜੇ ਤਾਂ ਤਿੰਨ  ਨੌਜਵਾਨਾਂ ਨੇ ਆਪਣਾ ਪੈਲਟੀਨਾ ਮੋਟਰਸਾਈਕਲ ਉਸ ਦੇ ਮੋਟਰਸਾਈਕਲ ਅੱਗੇ ਲਗਾ ਕੇ ਉਸ ਨੂੰ ਰੋਕ ਲਿਆ। ਮਨਜੋਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਮੋਟਰਸਾਈਕਲ ਚਲਾਉਣ ਵਾਲੇ  ਅਤੇ ਵਿਚਕਾਰ ਬੈਠੇ ਨੌਜਵਾਨ ਦੇ ਹੱਥ ਕਿਰਪਾਨ ਸੀ ਜਦ ਕਿ ਪਿੱਛੇ ਬੈਠੇ ਨੌਜਵਾਨ ਦੇ ਹੱਥ ਗੰਡਾਸਾ ਫੜਿਆ ਹੋਇਆ ਸੀ।  ਉਸਨੇ ਦੱਸਿਆ ਕਿ ਇਹਨਾਂ ਨੌਜਵਾਨਾਂ ਨੇ ਉਸ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਕਿਰਪਾਨਾ ਅਤੇ ਗੰਡਾਸੇ ਨਾਲ ਉਸ ਤੇ ਹਮਲਾ ਕਰ ਦਿੱਤਾ ਜਿਸ ਨਾਲ ਉਸਦੀਆਂ ਦੋਨੋਂ ਹੱਥਾਂ ਤੇ  ਬਾਹਾਂ ਉੱਪਰ ਡੂੰਘੇ  ਕੱਟ ਲੱਗੇ । ਜਿਸ ਦੌਰਾਨ ਹਮਲਾਵਰਾਂ ਵੱਲੋਂ ਕੀਤੇ ਇੱਕ ਵਾਰ ਨਾਲ ਉਸਦਾ ਇਕ ਹੱਥ ਵੱਢਿਆ ਗਿਆ,  ਜਿਸ ਕਾਰਨ  ਉਹ ਲਹੂ ਲੁਹਾਨ ਹੋ ਗਿਆ ਅਤੇ ਰੌਲਾ ਪੈਣ ਉਪਰੰਤ ਹਮਲਾਵਰ ਮੌਕੇ ਤੋਂ ਭੱਜ ਨਿਕਲੇ । ਜਦਕਿ ਉਸ ਨੂੰ ਇਲਾਜ ਲਈ ਸਥਾਨਕ ਸਰਕਾਰੀ ਹਸਪਤਾਲ ਵਿਚ ਵਿਖੇ ਦਾਖਲ ਕਰਵਾਇਆ । ਮਨਜੋਤ ਸਿੰਘ ਨੇ ਪੁਲਿਸ ਨੂੰ ਦੱਸਿਆ ਕਿ ਹਮਲਾਵਰਾਂ ਨੇ ਉਸ ਦੇ ਦੋਸਤ ਅੰਮ੍ਰਿਤ ਉੱਤੇ ਵੀ ਹਮਲਾ ਕਰਨ ਦੀ ਕੋਸ਼ਿਸ਼ ਕੀਤੀ  ਪਰੰਤੂ ਉਹ ਭੱਜ ਨਿਕਲਿਆ। ਮਨਜੋਤ ਸਿੰਘ ਨੇ ਪੁਲਿਸ ਨੂੰ ਇਹ ਵੀ ਦੱਸਿਆ ਕਿ ਕੁਝ ਦਿਨ ਪਹਿਲਾਂ ਵੀ ਹਸਨਪ੍ਰੀਤ ਸਿੰਘ ਅਤੇ ਹਰਿੰਦਰਜੀਤ ਸਿੰਘ ਵੱਲੋਂ ਮੋਬਾਇਲ ਫੋਨ ਤੇ ਉਸ ਨੂੰ ਕੁੱਟਣ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਸਨ। ਉੱਧਰ  ਹਸਪਤਾਲ ਦੇ ਡਾਕਟਰ ਸੁਖਦੇਵ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਦੇ ਸੱਜੇ ਹੱਥ ਤੇ ਡੂੰਘਾ  ਕੱਟ ਹੋਣ ਕਾਰਨ 15 ਨੂੰ ਟਾਂਕੇ ਅਤੇ ਖੱਬੇ ਹੱਥ ਤੇ 6 ਟਾਂਕੇ ਲਗਾ ਕੇ ਉਸ ਨੂੰ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ ਸੈਕਟਰ 32 ਚੰਡੀਗੜ੍ਹ ਵਿਖੇ ਰੈਫਰ ਕਰ ਦਿੱਤਾ ਗਿਆ ਹੈ। 

 ਇੰਸਪੈਕਟਰ ਰੋਹਿਤ ਸ਼ਰਮਾ ਨੇ ਦੱਸਿਆ ਕਿ ਮਨਜੋਤ ਸਿੰਘ ਵੱਲੋਂ ਲਿਖਵਾਏ ਗਏ ਬਿਆਨ ਦੇ ਆਧਾਰ ਤੇ ਹਸਨਪ੍ਰੀਤ ਸਿੰਘ ਵਾਸੀ ਪਿੰਡ ਮਹਿਤੋਤ, ਥਾਣਾ ਸ੍ਰੀ ਚਮਕੌਰ ਸਾਹਿਬ, ਅਤੇ ਹਰਿੰਦਰਜੀਤ ਸਿੰਘ ਵਾਸੀ ਮੋਰਿੰਡਾ ਸਮੇਤ  ਤਿੰਨ ਅਣਪਛਾਤੇ ਹਮਲਾਵਰਾਂ ਵਿਰੁੱਧ ਬੀਐਨਐਸ ਦੀਆਂ ਵੱਖ ਵੱਖ ਧਰਾਵਾਂ ਅਧੀਨ ਮੁਕਦਮਾ ਦਰਜ ਕਰਕੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।