ਝੋਨੇ ਦੀ ਖਰੀਦ ਨੂੰ ਲੈ ਕੇ ਐਸਡੀਐਮ ਮੋਰਿੰਡਾ ਵੱਲੋਂ ਆੜਤੀਆਂ ਸ਼ੈਲਰ ਮਾਲਕਾਂ ਨਾਲ ਕੀਤੀ ਮੀਟਿੰਗ

Punjab

ਝੋਨੇ ਦੀ ਲਿਫਟਿੰਗ ਨਾ ਹੋਣ ਤੇ ਆੜਤੀਆਂ ਵੱਲੋਂ ਝੋਨੇ ਦੀ ਭਰਾਈ ਨਾ ਕਰਨ ਦਾ ਐਲਾਨ

ਮੋਰਿੰਡਾ 11 ਅਕਤੂਬਰ (ਭਟੋਆ)

ਮੋਰਿੰਡਾ ਦੇ ਐਸਡੀਐਮ ਸ੍ਰੀ ਸੁਖਪਾਲ ਸਿੰਘ ਨੇ ਮੋਰਿੰਡਾ ਮੰਡੀ ਵਿੱਚ ਝੋਨੇ ਦੀ ਖਰੀਦ ਨੂੰ ਲੈ ਕੇ ਆੜਤੀਆਂ ਅਤੇ ਸ਼ੈਲਰ ਮਾਲਕਾਂ ਨਾਲ ਮਾਰਕੀਟ ਕਮੇਟੀ ਮੋਰਿੰਡਾ ਦੇ ਦਫਤਰ ਵਿੱਚ ਮੀਟਿੰਗ ਕੀਤੀ ਜਿਸ ਵਿੱਚ ਵੱਖ-ਵੱਖ ਖਰੀਦ ਏਜੰਸੀਆਂ ਦੇ ਅਧਿਕਾਰੀ ਅਤੇ ਮਾਰਕੀਟ ਕਮੇਟੀ ਮੋਰਿੰਡਾ ਦੇ ਚੇਅਰਮੈਨ ਸ੍ਰੀ ਐਨਪੀ ਰਾਣਾ ਵੀ ਹਾਜ਼ਰ ਸਨ।

ਮੀਟਿੰਗ ਵਿੱਚ ਐਸਡੀਐਮ ਵੱਲੋਂ ਆੜਤੀਆਂ ਨੂੰ ਝੋਨੇ ਦੀ ਖਰੀਦ ਨਿਰੰਤਰ ਜਾਰੀ ਰੱਖਣ ਲਈ ਕਿਹਾ ਗਿਆ ਜਦਕਿ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸ੍ਰੀ ਜੁਝਾਰ ਸਿੰਘ ਮਾਵੀ ਤੇ ਹੋਰ ਆੜਤੀਆਂ ਨੇ ਝੋਨੇ ਦੀ ਹਾਈਬ੍ਰਿਡ ਕਿਸਮ ਦੀ ਖਰੀਦ ਨੂੰ ਲੈ ਕੇ ਅਤੇ ਲਿਫਟਿੰਗ ਨਾ ਹੋਣ ਸਬੰਧੀ ਆ ਰਹੀਆਂ ਸਮੱਸਿਆਵਾਂ ਐਸਡੀਐਮ ਦੇ ਧਿਆਨ ਵਿੱਚ ਲਿਆਂਦੀਆਂ ਉਹਨਾਂ ਦੱਸਿਆ ਕਿ ਸ਼ੈਲਰ ਮਾਲਕਾਂ ਵੱਲੋਂ ਹਾਈਬ੍ਰਿਡ ਝੋਨਾ ਖਰੀਦਣ ਲਈ ਕੱਟ ਲਗਾਉਣ ਬਾਰੇ ਦਬਾਅ ਪਾਇਆ ਜਾ ਰਿਹਾ ਹੈ ਜਦ ਕਿ ਮੋਰਿੰਡਾ ਦੀਆਂ ਅਨਾਜ ਮੰਡੀ ਵਿੱਚ ਹਾਈਬ੍ਰਿਡ ਝੋਨਾ ਸਿਰਫ 5 ਜਾਂ 10 ਪ੍ਰਤੀਸ਼ਤ  ਹੀ  ਆਉਣ ਦੀ ਸੰਭਾਵਨਾ ਹੈ । ਸ੍ਰੀ ਮਾਵੀ ਨੇ ਇਹ ਵੀ ਦੱਸਿਆ ਕਿ ਝੋਨੇ ਦੀ ਮੰਡੀ ਵਿੱਚੋਂ ਲਿਫਟਿੰਗ ਨਾ ਹੋਣ ਕਾਰਨ ਪੂਰੀ ਮੰਡੀ ਵਿੱਚ ਝੋਨੇ ਨੇ ਅੰਬਾਰ ਲੱਗ ਗਏ ਹਨ ਅਤੇ ਹੋਰ ਝੋਨਾ ਆਉਣ ਤੇ ਆੜਤੀਆਂ ਨੂੰ ਮੰਡੀ ਵਿੱਚ ਝੋਨਾ ਰੱਖਣ ਦੀ ਮੁਸ਼ਕਿਲ ਆਵੇਗੀ।  ਸ੍ਰੀ ਮਾਵੀ ਨੇ ਬਾਰਦਾਨੇ ਦੀ ਸਪਲਾਈ ਸਬੰਧੀ ਵੀ ਐਸਡੀਐਮ ਦੇ ਧਿਆਨ ਵਿੱਚ ਲਿਆਂਦਾ । ਮੀਟਿੰਗ ਵਿੱਚ ਹਾਜ਼ਰ ਐਫਸੀਆਈ ਦੇ ਇੰਸਪੈਕਟਰ ਰਵਿੰਦਰ ਪਾਲ ਸਿੰਘ ਨੇ ਦੱਸਿਆ ਕਿ ਤੇ ਝੋਨੇ ਦੀ ਹਾਈਬ੍ਰਿਡ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪ੍ਰਵਾਨਿਤ ਨਹੀਂ ਹੈ , ਜਿਹਾ ਕਿ ਪ੍ਰਚਾਰਿਆ ਜਾ ਰਿਹਾ ਹੈ। ਇਸ ਮੌਕੇ ਤੇ ਐਸਡੀਐਮ ਸੁਖਪਾਲ ਸਿੰਘ ਨੇ ਆੜਤੀਆਂ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਦਾ ਦਾਣਾ ਦਾਣਾ ਖਰੀਦਣ ਲਈ ਦ੍ਰਿੜ ਸੰਕਲਪ ਹੈ,  ਜਿਸ ਲਈ ਸਰਕਾਰ ਵੱਲੋਂ ਕਿਸਾਨਾਂ ਆੜਤੀਆਂ ਤੇ ਸ਼ੈਲਰ ਮਾਲਕਾਂ ਨੂੰ ਆਉਣ ਵਾਲੀ ਹਰ ਮੁਸ਼ਕਿਲ ਨੂੰ ਹੱਲ ਕਰਨ ਲਈ ਲਗਾਤਾਰ ਮੀਟਿੰਗਾਂ ਦਾ ਦੌਰ ਚੱਲ ਰਿਹਾ ਹੈ । ਉਹਨਾਂ ਆੜਤੀਆਂ ਨੂੰ ਕਿਹਾ ਕਿ ਮੰਡੀ ਵਿੱਚੋਂ ਝੋਨੇ ਦੀ ਲਿਫਟਿੰਗ ਦਾ ਮਸਲਾ ਵੀ ਕੱਲ ਤੱਕ ਹੱਲ ਕਰ ਲਿਆ ਜਾਵੇਗਾ,  ਜਿਸ ਉਪਰੰਤ ਆੜਤੀਆਂ ਨੂੰ ਮੰਡੀ ਵਿੱਚ ਝੋਨਾ ਰੱਖਣ ਦੀ ਕੋਈ ਮੁਸ਼ਕਿਲ ਨਹੀਂ ਆਵੇਗੀ। ਉਹਨਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀ ਦੇ ਆੜਤੀਆਂ ਨੂੰ ਬਾ ਰਦਾਨਾ ਸਪਲਾਈ ਕਰਨ ਦੀ ਵੀ ਹਦਾਇਤ ਕੀਤੀ। ਮੀਟਿੰਗ ਵਿੱਚ ਹੋਰਨਾਂ ਤੋਂ ਬਿਨਾਂ ਆੜਤੀ ਐਸੋਸੀਏਸ਼ਨ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਸਿੱਧੂ, ਸੀਨੀਅਰ ਆਗੂ ਬਲਦੇਵ ਸਿੰਘ ਚੱਕਲ, ਗੁਰਮੇਲ ਸਿੰਘ ਰੰਗੀ, ਸਰਬਜਿੰਦਰ ਸਿੰਘ ਮਾਨ, ਜਰਨੈਲ ਸਿੰਘ ਮੜੌਲੀ ਕਲਾਂ ,ਪਰਮਿੰਦਰ ਸਿੰਘ ਖਟੜਾ, ਬੰਟੀ ਸ਼ਰਮਾ, ਵਰੁਣ ਚਾਵਲਾ, ਮਨਦੀਪ ਸਿੰਘ ਰੌਣੀ, ਕੁਲਵਿੰਦਰ ਸਿੰਘ ਦਤਾਰਪੁਰ, ਊਧਮ ਸਿੰਘ ਰਾਣਾ,ਹਰਪ੍ਰੀਤ ਸਿੰਘ ਭੰਡਾਰੀ,  ਸੁਖਪ੍ਰੀਤ ਸਿੰਘ ਬੱਬੂ, ਬਲਜਿੰਦਰ ਸਿੰਘ ਰੌਣੀ,  ਜਗਨਾਰ ਸਿੰਘ ਕਲੇਰ ਅਤੇ ਬਲਦੇਵ ਸਿੰਘ ਬੰਗੀਆਂ ਸਮੇਤ    ਐਫਸੀਆਈ ਦੇ ਮੈਨੇਜਰ ਹਰਦੀਪ ਸਿੰਘ ,ਮੈਡਮ ਮੀਨਾ ਬੈਂਸ ਏਐਫਐਸਓ, ਇੰਸਪੈਕਟਰ ਰਵਿੰਦਰ ਪਾਲ ਸਿੰਘ, ਮਾਰਕੀਟ ਕਮੇਟੀ ਮੋਰਿੰਡਾ ਦੇ ਸਕੱਤਰ ਰਵਿੰਦਰ ਸਿੰਘ ਅਤੇ ਮੰਡੀ ਸੁਪਰਵਾਈਜ਼ਰ ਜਸਵੰਤ ਸਿੰਘ ਮਾਹਲ ਵੀ ਹਾਜ਼ਰ ਸਨ। ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਜੁਝਾਰ ਸਿੰਘ ਮਾਵੀ ਨੇ ਦੱਸਿਆ ਕਿ ਆੜਤੀਆਂ ਵੱਲੋਂ ਕੱਲ ਤੋਂ ਝੋਨੇ ਦੀ ਭਰਾਈ ਨਹੀਂ ਕੀਤੀ ਜਾਵੇਗੀ ਅਤੇ ਜਿੰਨਾ ਦੀ ਲਿਫਟਿੰਗ ਸ਼ੁਰੂ ਨਹੀਂ ਹੋ ਜਾਂਦੀ ਉਨਾ ਸਮਾਂ ਭਰਾਈ ਬੰਦ ਰੱਖੀ ਜਾਵੇਗੀ।

Leave a Reply

Your email address will not be published. Required fields are marked *