ਕੈਲਾਸ਼ ਕੌਰ ਨੇ ਔਰਤ ਪਾਤਰਾਂ ਲਈ ਪੰਜਾਬੀ ਰੰਗਮੰਚ ਦਾ ਰਾਹ ਸੌਖਾ ਕੀਤਾ : ਮਨਜੀਤ ਕੌਰ ਔਲਖ

ਪੰਜਾਬ

ਲੇਖਕਾਂ, ਅਦਾਕਾਰਾਂ ਅਤੇ ਸੰਘਰਸ਼ਸ਼ੀਲ ਆਗੂਆਂ ਵਲੋਂ ਮਾਤਾ ਕੈਲਾਸ਼ ਕੌਰ ਨੂੰ ਭਰਪੂਰ ਸ਼ਰਧਾਂਜਲੀਆਂ

ਮਾਨਸਾ, 11 ਅਕਤੂਬਰ 2024, ਦੇਸ਼ ਕਲਿੱਕ ਬਿਓਰੋ :
ਕੈਲਾਸ਼ ਕੌਰ ਨੇ ਉੱਚ ਸਿੱਖਿਆ ਹਾਸਲ ਕਰਨ ਤੋਂ ਬਾਅਦ ਭਰ ਜਵਾਨ ਉਮਰ ਵਿੱਚ ਉਦੋਂ ਥੇਟਰ ਕਰਨਾ ਸ਼ੁਰੂ ਕੀਤਾ, ਜਦੋਂ ਹਾਲੇ ਲੜਕੀਆਂ ਲਈ ਰੰਗਮੰਚ ਕਰਨਾ ਬੇਹੱਦ ਚੁਣੌਤੀ ਭਰਿਆ ਕਾਰਜ ਸੀ। ਉਹ ਅਪਣੇ ਤੱਕ ਹੀ ਸੀਮਤ ਨਹੀਂ ਰਹੇ, ਬਲਕਿ ਛੇਤੀ ਹੀ ਉਨ੍ਹਾਂ ਨੇ ਅਪਣੇ ਜੀਵਨ ਸਾਥੀ ਨਾਟਕਕਾਰ ਗੁਰਸ਼ਰਨ ਸਿੰਘ ਦੀ ਪ੍ਰੇਰਨਾ ਸਦਕਾ ਅਪਣੀਆਂ ਦੋਵੇਂ ਬੇਟੀਆਂ ਨੂੰ ਵੀ ਮੰਚ ਉਤੇ ਲੈ ਆਂਦਾ। ਇਨਕਲਾਬੀ ਰੰਗਮੰਚ ਦੇ ਪ੍ਰਚਾਰ ਪਸਾਰ ਵਿੱਚ ਉਨਾਂ ਦੇ ਯੋਗਦਾਨ ਨੂੰ ਸਦਾ ਚੇਤੇ ਰੱਖਿਆ ਜਾਵੇਗਾ – ਇਹ ਗੱਲ ਅੱਜ ਇਥੇ ਕੈਲਾਸ਼ ਕੌਰ ਨੂੰ ਸ਼ਰਧਾਂਜਲੀ ਅਰਪਿਤ ਕਰਨ ਵਾਲੇ ਬੁਲਾਰਿਆਂ ਨ
ਵਲੋਂ ਕਹੀ ਗਈ।
ਇਥੇ ਬਾਬਾ ਬੂਝਾ ਸਿੰਘ ਯਾਦਗਾਰ ਭਵਨ ਵਿਖੇ ਹੋਈ ਸ਼ਰਧਾਂਜਲੀ ਸਭਾ ਦੀ ਅਗਵਾਈ ਮਨਜੀਤ ਕੌਰ ਔਲਖ, ਕਾਮਰੇਡ ਨਛੱਤਰ ਸਿੰਘ ਖੀਵਾ ਅਤੇ ਦਰਸ਼ਨ ਜੋਗਾ ਵਲੋਂ ਕੀਤੀ ਗਈ। ਸ਼ਰਧਾਂਜਲੀ ਭੇਂਟ ਕਰਨ ਵਾਲਿਆਂ ਵਿੱਚ ਰੈਡੀਕਲ ਪੀਪਲਜ਼ ਫੋਰਮ ਵਲੋਂ ਕਾਮਰੇਡ ਸੁਖਦਰਸ਼ਨ ਸਿੰਘ ਨੱਤ, ਡਾਕਟਰ ਧੰਨਾ ਮੱਲ ਗੋਇਲ, ਸ਼ਾਇਰ ਰਾਜਵਿੰਦਰ ਮੀਰ, ਮੁਸਲਿਮ ਫਰੰਟ ਪੰਜਾਬ ਵਲੋਂ ਐਚ ਆਰ ਮੋਫ਼ਰ, ਸੀਪੀਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਆਗੂ ਰਾਜਵਿੰਦਰ ਸਿੰਘ ਰਾਣਾ, ਲੋਕ ਕਲਾ ਮੰਚ ਮਾਨਸਾ ਵਲੋਂ ਸੁਭਾਸ਼ ਬਿੱਟੂ, ਪ੍ਰਗਤੀਸ਼ੀਲ ਇਸਤਰੀ ਸਭਾ ਵਲੋਂ ਬਲਵਿੰਦਰ ਕੌਰ ਖਾਰਾ,ਅਦਾਕਾਰ ਤੇ ਪ੍ਰੈਸ ਫੋਟੋ ਗ੍ਰਾਫਰ ਸੇਮੀ ਪਸਰੀਚਾ ਸਭਿਆਚਾਰਕ ਮੰਚ ਵਲੋਂ ਸਰਬਜੀਤ ਕੌਸ਼ਲ, ਸੀਪੀਆਈ ਆਗੂ ਕਾਮਰੇਡ ਕ੍ਰਿਸ਼ਨ ਚੌਹਾਨ, ਆਇਸਾ ਆਗੂ ਸੁਖਜੀਤ ਰਾਮਾਂਨੰਦੀ, ਮਨਿੰਦਰ ਸਿੰਘ ਜਵਾਹਰਕੇ, , ਗੁਰਸੇਵਕ ਮਾਨ, ਸੀਪੀਐਮ ਵਲੋਂ ਘਣੀਸ਼ਾਮ ਨਿੱਕੂ, ਭਾਰਤ ਮੁਕਤੀ ਮੋਰਚਾ ਵਲੋਂ ਜਸਵੰਤ ਸਿੰਘ, ਕਾਮਰੇਡ ਮੇਜਰ ਸਿੰਘ ਦੁੱਲੋਵਾਲ, ਇਨਕਲਾਬੀ ਕੇਂਦਰ ਵਲੋਂ ਜਗਮੇਲ ਸਿੰਘ, , ਪੱਤਰਕਾਰ ਆਤਮਾ ਸਿੰਘ ਪਮਾਰ, ਡੀਟੀਐਫ ਦੇ ਆਗੂ ਅਮੋਲਕ ਡੇਲੂਆਣਾ, ਇਨਕਲਾਬੀ ਨੌਜਵਾਨ ਸਭਾ ਵਲੋਂ ਗਗਨਦੀਪ ਸਿਰਸੀਵਾਲਾ, ਸ਼ਿਵਚਰਨ ਦਾਸ ਸ਼ਾਮਲ ਸਨ।
ਬੁਲਾਰਿਆਂ ਦਾ ਕਹਿਣਾ ਸੀ ਕਿ ਮਾਤਾ ਕੈਲਾਸ਼ ਕੌਰ ਨੇ ਇਕ ਅਜਿਹਾ ਲੰਬਾ, ਸਰਗਰਮ ਅਤੇ ਸਾਰਥਕ ਜੀਵਨ ਗੁਜ਼ਾਰਿਆ, ਜੋ ਸਾਡੇ ਸਾਰਿਆਂ ਲਈ ਇਕ ਰੋਸ਼ਨ ਮਿਸਾਲ ਹੈ। ਸਭਾ ਦਾ ਸੰਚਾਲਨ ਸੁਰਿੰਦਰ ਪਾਲ ਸ਼ਰਮਾ ਵਲੋਂ ਕੀਤਾ ਗਿਆ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।