ਤੇਲ ਅਵੀਵ, 14 ਅਕਤੂਬਰ, ਦੇਸ਼ ਕਲਿਕ ਬਿਊਰੋ :
ਲੇਬਨਾਨ ਦੇ ਅੱਤਵਾਦੀ ਸਮੂਹ ਹਿਜ਼ਬੁੱਲਾ ਨੇ ਐਤਵਾਰ ਰਾਤ ਨੂੰ ਇਜ਼ਰਾਈਲ ਦੇ ਫੌਜੀ ਅੱਡੇ ‘ਤੇ ਹਮਲਾ ਕੀਤਾ। ਇਜ਼ਰਾਈਲ ਡਿਫੈਂਸ ਫੋਰਸ ਨੇ ਦੱਸਿਆ ਕਿ ਹਿਜ਼ਬੁੱਲਾ ਦੇ ਹਮਲੇ ‘ਚ 4 ਫੌਜੀਆਂ ਦੀ ਮੌਤ ਹੋ ਗਈ ਹੈ।
ਇਸ ਦੇ ਨਾਲ ਹੀ 7 ਜਵਾਨ ਗੰਭੀਰ ਰੂਪ ਨਾਲ ਜ਼ਖਮੀ ਹਨ। ਇਹ ਹਮਲਾ ਰਾਜਧਾਨੀ ਤੇਲ ਅਵੀਵ ਤੋਂ 40 ਮੀਲ ਦੂਰ ਹੈਫਾ ਜ਼ਿਲ੍ਹੇ ਦੇ ਬਿਨਯਾਮੀਨਾ ਟਾਊਨ ਵਿੱਚ ਹੋਇਆ। ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ‘ਚ 60 ਤੋਂ ਵੱਧ ਲੋਕ ਜ਼ਖਮੀ ਹੋਏ ਹਨ।
ਇਜ਼ਰਾਈਲ ਨੇ ਕਿਹਾ ਹੈ ਕਿ ਅਸੀਂ ਮਰਨ ਵਾਲੇ ਸੈਨਿਕਾਂ ਦੇ ਪਰਿਵਾਰਾਂ ਦੇ ਨਾਲ ਹਾਂ। ਅਸੀਂ ਨਹੀਂ ਚਾਹੁੰਦੇ ਕਿ ਅਜਿਹੇ ਮੌਕੇ ‘ਤੇ ਕੋਈ ਵੀ ਅਫਵਾਹ ਫੈਲਾਵੇ ਅਤੇ ਜ਼ਖਮੀਆਂ ਦੇ ਨਾਂ ਉਜਾਗਰ ਕਰੇ।
ਹਿਜ਼ਬੁੱਲਾ ਵਲੋਂ ਇਜ਼ਰਾਈਲ ਦੇ ਫੌਜੀ ਅੱਡੇ ‘ਤੇ ਹਮਲਾ, 4 ਫੌਜੀਆਂ ਦੀ ਮੌਤ 7 ਗੰਭੀਰ ਜ਼ਖਮੀ