ਅੱਜ ਦਾ ਇਤਿਹਾਸ

ਪੰਜਾਬ ਰਾਸ਼ਟਰੀ

ਅੱਜ ਦਾ ਇਤਿਹਾਸ
17 ਸਤੰਬਰ 1983 ਨੂੰ ਵੈਨੇਸਾ ਵਿਲੀਅਮਜ਼ ਨੇ ਮਿਸ ਅਮਰੀਕਾ ਮੁਕਾਬਲਾ ਜਿੱਤਿਆ ਪਰ ਬਾਅਦ ‘ਚ ਉਸ ਨੂੰ ਇਹ ਖਿਤਾਬ ਵਾਪਸ ਕਰਨਾ ਪਿਆ ਸੀ
ਚੰਡੀਗੜ੍ਹ, 17 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 17 ਸਤੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 17 ਸਤੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2017 ਵਿੱਚ ਪੀਵੀ ਸਿੰਧੂ ਕੋਰੀਆ ਓਪਨ ਸੁਪਰ ਸੀਰੀਜ਼ ਜਿੱਤਣ ਵਾਲੀ ਪਹਿਲੀ ਭਾਰਤੀ ਸ਼ਟਲਰ ਬਣੀ ਸੀ।
  • 2011 ਵਿੱਚ 17 ਸਤੰਬਰ ਨੂੰ ਨਿਊਯਾਰਕ ਦੇ ਜ਼ੁਕੋਟੀ ਪਾਰਕ ਵਿੱਚ ਆਕੂਪਾਈ ਵਾਲ ਸਟਰੀਟ ਅੰਦੋਲਨ ਸ਼ੁਰੂ ਹੋਇਆ ਸੀ।
  • ਅੱਜ ਦੇ ਦਿਨ 2008 ਵਿਚ ਜਹਾਜ਼ਰਾਨੀ ਰਾਜ ਮੰਤਰੀ ਕੇ. ਐਚ.ਮੁਨੀਅੱਪਾ ਨੂੰ ਵਿਸ਼ਵਕਰਮਾ ਰਾਸ਼ਟਰੀ ਪੁਰਸਕਾਰ ਅਤੇ ਰਾਸ਼ਟਰੀ ਸੁਰੱਖਿਆ ਪੁਰਸਕਾਰ-2006 ਦਿੱਤਾ ਗਿਆ ਸੀ।
  • 2006 ਵਿੱਚ 17 ਸਤੰਬਰ ਨੂੰ ਵਿਸ਼ਵ ਕੱਪ ਹਾਕੀ ਵਿੱਚ ਭਾਰਤ ਨੂੰ 11ਵਾਂ ਸਥਾਨ ਮਿਲਿਆ ਸੀ।
  • ਅੱਜ ਦੇ ਦਿਨ 2006 ਵਿੱਚ, ਭਾਰਤੀ ਹਵਾਈ ਸੈਨਾ ਦੀ ਵਿਸ਼ੇਸ਼ ਟੁਕੜੀ ਗਰੁੜ ਕਮਾਂਡੋ ਕਾਂਗੋ ਵਿੱਚ ਇੱਕ ਸ਼ਾਂਤੀ ਮਿਸ਼ਨ ਲਈ ਰਵਾਨਾ ਹੋਈ ਸੀ।
  • 2004 ‘ਚ 17 ਸਤੰਬਰ ਨੂੰ ਯੂਰਪੀ ਸੰਸਦ ਨੇ ਮਾਲਦੀਵ ‘ਤੇ ਪਾਬੰਦੀਆਂ ਲਗਾਉਣ ਦਾ ਪ੍ਰਸਤਾਵ ਪਾਸ ਕੀਤਾ ਸੀ।
  • ਅੱਜ ਦੇ ਦਿਨ 1983 ‘ਚ ਵੈਨੇਸਾ ਵਿਲੀਅਮਜ਼ ਨੇ ਪਹਿਲੀ ਵਾਰ ਅਮਰੀਕਾ ‘ਚ ਮਿਸ ਮੁਕਾਬਲਾ ਜਿੱਤਿਆ ਪਰ ਬਾਅਦ ‘ਚ ਉਸ ਨੂੰ ਇਹ ਖਿਤਾਬ ਵਾਪਸ ਕਰਨਾ ਪਿਆ ਸੀ।
  • ਪਹਿਲਾ ਕ੍ਰਿਕਟ ਟੈਸਟ ਮੈਚ 17 ਸਤੰਬਰ 1982 ਨੂੰ ਭਾਰਤ ਅਤੇ ਸੀਲੋਨ (ਸ਼੍ਰੀਲੰਕਾ) ਵਿਚਕਾਰ ਖੇਡਿਆ ਗਿਆ ਸੀ।
  • ਅੱਜ ਦੇ ਦਿਨ 1970 ਵਿੱਚ ਜਾਰਡਨ ਵਿੱਚ ਘਰੇਲੂ ਯੁੱਧ ਸ਼ੁਰੂ ਹੋਇਆ ਸੀ।
  • ਮਲੇਸ਼ੀਆ 17 ਸਤੰਬਰ 1957 ਨੂੰ ਸੰਯੁਕਤ ਰਾਸ਼ਟਰ ਵਿਚ ਸ਼ਾਮਲ ਹੋਇਆ ਸੀ।
  • ਅੱਜ ਦੇ ਦਿਨ 1956 ਵਿੱਚ ਇੰਡੀਅਨ ਆਇਲ ਐਂਡ ਨੈਚੁਰਲ ਗੈਸ ਕਮਿਸ਼ਨ ਦਾ ਗਠਨ ਕੀਤਾ ਗਿਆ ਸੀ।
  • ਦੱਖਣ ਭਾਰਤੀ ਸਿਆਸੀ ਪਾਰਟੀ ਦ੍ਰਵਿੜ ਮੁਨੇਤਰ ਕੜਗਮ (DMK) ਦੀ ਸਥਾਪਨਾ 17 ਸਤੰਬਰ 1949 ਨੂੰ ਹੋਈ ਸੀ।
  • ਅੱਜ ਦੇ ਦਿਨ 1922 ਵਿੱਚ ਡੱਚ ਸਾਈਕਲਿਸਟ ਪੀਟ ਮੋਸਕੈਪਸ ਵਿਸ਼ਵ ਚੈਂਪੀਅਨ ਬਣਿਆ ਸੀ।

Leave a Reply

Your email address will not be published. Required fields are marked *