ਅੱਜ ਦਾ ਇਤਿਹਾਸ

ਪੰਜਾਬ


11 ਸਤੰਬਰ 2006 ਨੂੰ ਮਸ਼ਹੂਰ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਭਾਰਤੀ ਨਾਗਰਿਕਤਾ ਦੀ ਮੰਗ ਕੀਤੀ ਸੀ
ਚੰਡੀਗੜ੍ਹ, 11 ਸਤੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 11 ਸਤੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 11 ਸਤੰਬਰ ਦੇ ਇਤਿਹਾਸ ਬਾਰੇ :-

  • ਅੱਜ ਦੇ ਦਿਨ 2007 ਵਿਚ ਯੇਰੂਸ਼ਲਮ ਦੇ ਨਾਲ ਲੱਗਦੇ ਡੇਵਿਡ ਸ਼ਹਿਰ ਵਿਚ ਇਕ 2000 ਸਾਲ ਪੁਰਾਣੀ ਸੁਰੰਗ ਦੀ ਖੋਜ ਕੀਤੀ ਗਈ ਸੀ।
  • 2006 ਵਿਚ 11 ਸਤੰਬਰ ਨੂੰ ਅਮਰੀਕੀ ਪੁਲਾੜ ਯਾਨ ਐਟਲਾਂਟਿਸ ਪੁਲਾੜ ਨਾਲ ਜੁੜਿਆ ਸੀ।
  • ਅੱਜ ਦੇ ਦਿਨ 2006 ਵਿੱਚ ਸਵਿਟਜ਼ਰਲੈਂਡ ਦੇ ਰੋਜਰ ਫੈਡਰਰ ਨੇ ਲਗਾਤਾਰ ਤੀਜੀ ਵਾਰ ਯੂਐਸ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਜਿੱਤਿਆ ਸੀ।
  • 2006 ਵਿਚ 11 ਸਤੰਬਰ ਵਾਲੇ ਦਿਨ ਮਸ਼ਹੂਰ ਬੰਗਲਾਦੇਸ਼ੀ ਲੇਖਿਕਾ ਤਸਲੀਮਾ ਨਸਰੀਨ ਨੇ ਭਾਰਤੀ ਨਾਗਰਿਕਤਾ ਦੀ ਮੰਗ ਕੀਤੀ ਸੀ।
  • ਅੱਜ ਦੇ ਦਿਨ 2006 ਵਿੱਚ ਪੇਸ ਅਤੇ ਡੇਮ ਦੀ ਜੋੜੀ ਨੇ ਯੂਐਸ ਓਪਨ ਦਾ ਡਬਲਜ਼ ਖਿਤਾਬ ਜਿੱਤਿਆ ਸੀ।
  • 2005 ‘ਚ 11 ਸਤੰਬਰ ਨੂੰ ਗਾਜ਼ਾ ਪੱਟੀ ‘ਚ 38 ਸਾਲ ਤੋਂ ਚੱਲੇ ਆ ਰਹੇ ਫੌਜੀ ਸ਼ਾਸਨ ਨੂੰ ਖਤਮ ਕਰਨ ਦਾ ਐਲਾਨ ਕੀਤਾ ਗਿਆ ਸੀ।
  • 2003 ਵਿੱਚ ਅੱਜ ਦੇ ਦਿਨ ਚੀਨ ਦੇ ਵਿਰੋਧ ਦੇ ਬਾਵਜੂਦ ਅਮਰੀਕੀ ਰਾਸ਼ਟਰਪਤੀ ਜਾਰਜ ਬੁਸ਼ ਨੇ ਤਿੱਬਤੀ ਧਾਰਮਿਕ ਆਗੂ ਦਲਾਈ ਲਾਮਾ ਨਾਲ ਮੁਲਾਕਾਤ ਕੀਤੀ ਸੀ।
  • 11 ਸਤੰਬਰ 1973 ਨੂੰ ਚਿਲੀ ਦੇ ਰਾਸ਼ਟਰਪਤੀ ਸਲਵਾਡੋਰ ਏਲੇਂਡੇ ਦਾ ਫੌਜੀ ਤਖ਼ਤਾ ਪਲਟ ਹੋਇਆ ਸੀ।
  • ਅੱਜ ਦੇ ਦਿਨ 1971 ਵਿੱਚ ਮਿਸਰ ਵਿੱਚ ਸੰਵਿਧਾਨ ਨੂੰ ਅਪਣਾਇਆ ਗਿਆ ਸੀ।
  • 11 ਸਤੰਬਰ 1965 ਨੂੰ ਭਾਰਤ-ਪਾਕਿਸਤਾਨ ਜੰਗ ਦੌਰਾਨ ਭਾਰਤੀ ਫੌਜ ਨੇ ਦੱਖਣ-ਪੂਰਬੀ ਲਾਹੌਰ ਨੇੜੇ ਬੁਰਕੀ ਸ਼ਹਿਰ ‘ਤੇ ਕਬਜ਼ਾ ਕਰ ਲਿਆ ਸੀ।
  • ਅੱਜ ਦੇ ਦਿਨ 1961 ਵਿੱਚ ਵਿਸ਼ਵ ਜੰਗਲੀ ਜੀਵ ਫੰਡ ਦੀ ਸਥਾਪਨਾ ਕੀਤੀ ਗਈ ਸੀ।
  • ਮਹਾਤਮਾ ਗਾਂਧੀ ਨੇ 11 ਸਤੰਬਰ 1906 ਨੂੰ ਦੱਖਣੀ ਅਫਰੀਕਾ ਵਿੱਚ ਸੱਤਿਆਗ੍ਰਹਿ ਅੰਦੋਲਨ ਸ਼ੁਰੂ ਕੀਤਾ ਸੀ।
  • ਅੱਜ ਦੇ ਦਿਨ 1893 ਵਿੱਚ ਸਵਾਮੀ ਵਿਵੇਕਾਨੰਦ ਨੇ ਸ਼ਿਕਾਗੋ ਵਿੱਚ ਵਿਸ਼ਵ ਧਰਮ ਸੰਮੇਲਨ ਵਿੱਚ ਇਤਿਹਾਸਕ ਭਾਸ਼ਣ ਦਿੱਤਾ ਸੀ।
  • ਅੱਜ ਦੇ ਦਿਨ 1896 ਵਿਚ ਅਮਰੀਕਾ ਦੇ ਸ਼ਿਕਾਗੋ ਵਿਚ ਪਹਿਲੀ ਵਿਸ਼ਵ ਧਰਮ ਕਾਨਫਰੰਸ ਹੋਈ ਸੀ।

Leave a Reply

Your email address will not be published. Required fields are marked *