ਚੰਡੀਗੜ੍ਹ, 17 ਸਤੰਬਰ, ਦੇਸ਼ ਕਲਿੱਕ ਬਿਓਰੋ :
ਫ਼ਲ ਖਾਣਾ ਸਿਹਤ ਲਈ ਬਹੁਤ ਜ਼ਰੂਰੀ ਹੈ। ਫ਼ਲ ਖਾਣ ਨਾਲ ਸ਼ਰੀਰ ਨੂੰ ਕਈ ਤਰ੍ਹਾਂ ਦੇ ਲਾਭ ਹੁੰਦੇ ਹਨ। ਸ਼ਰੀਰ ਨੂੰ ਲੱਗਣ ਵਾਲੀਆਂ ਕਈ ਬਿਮਾਰੀਆਂ ਤੋਂ ਬਚਾਉਣ ਲਈ ਫਲ ਸਾਨੂੰ ਸੁਰੱਖਿਆ ਦਿੰਦੇ ਹਨ। ਸ਼ਰੀਰ ਨੂੰ ਤੰਦਰੁਸਤ ਰੱਖਣ ਲਈ ਫਲ ਪੂਰੀ ਮਦਦ ਕਰਦੇ ਹਨ। ਵੱਖ ਵੱਖ ਮੌਸਮਾਂ ਦੇ ਅਨੁਸਾਰ ਫਲ ਸਾਨੂੰ ਖਾਣ ਲਈ ਮਿਲਦੇ ਹਨ। ਸੀਜਨ ਦੇ ਮੁਤਾਬਕ ਫਲ ਖਾਣੇ ਜ਼ਰੂਰੀ ਹੁੰਦੀ ਹਨ।
ਤੁਹਾਨੂੰ ਅੱਜ ਇਸ ਤਰ੍ਹਾਂ ਦੇ ਫਲ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਨੂੰ ਪਕਣ ਵਿੱਚ ਲਗਭਗ 2 ਸਾਲ ਦਾ ਸਮਾਂ ਲਗ ਜਾਂਦਾ ਹੈ। ਇਸ ਫਲ ਨੂੰ ਅਨਾਨਾਸ ਕਿਹਾ ਜਾਂਦਾ ਹੈ। ਅਨਾਨਾਸ ਦੀ ਖੇਤੀ ਬੰਗਾਲ, ਕੇਰਲ, ਤਮਿਲਨਾਡੂ, ਕਰਨਾਟਕ, ਮਹਾਰਾਸ਼ਟਰ, ਯੂਪੀ ਅਤੇ ਨਾਰਥ ਈਸਟ ਵਿੱਚ ਹੁੰਦੀ ਹੈ। ਇਸ ਦੀ ਵਰਤੋਂ ਵਜ਼ਨ ਘੱਟ ਕਰਨ ਵਿੱਚ ਬਹੁਤ ਲਾਭਦਾਇਕ ਮੰਨੀ ਜਾਂਦੀ ਹੈ।
ਇਸ ਵਿੱਚ ਬ੍ਰੋਮੇਲੇਨ ਏਜਾਇਮ ਪਾਇਆ ਜਾਂਦਾ ਹੈ, ਜਿਸ ਕਾਰਨ ਇਸ ਨੁੰ ਖਾਣ ਦੇ ਬਾਅਦ ਜੀਭ ਵਿੱਚ ਝਨਝਨਾਹਟ ਹੋਣ ਲਗਦੀ ਹੈ। ਅਨਾਨਾਸ ਨੂੰ ਪੱਕਰ ਲਗਭਗ 2 ਸਾਲ ਲੱਗ ਜਾਂਦੇ ਹਨ। ਜਦੋਂ ਥਾਂ ਅਤੇ ਤਾਪਮਾਨ ਦੇ ਹਿਸਾਬ ਨਾਲ ਇਸਦੇ ਪੱਕਣ ਵਿੱਚ ਵੱਖ ਵੱਖ ਸਮਾਂ ਲੱਗ ਜਾਂਦਾ ਹੈ।