ਨਵੀਂ ਦਿੱਲੀ, 18 ਅਕਤੂਬਰ, ਦੇਸ਼ ਕਲਿੱਕ ਬਿਓਰੋ :
ਧਨਤੇਰਸ ਤੋਂ ਬਿਲਕੁਲ ਪਹਿਲਾਂ ਸੋਨੇ ਦੀਆਂ ਕੀਮਤਾਂ ਵਿੱਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। ਧਨਤੇਰਸ ਦੇ ਤਿਉਹਾਰ ‘ਤੇ ਸੋਨੇ ਦੀ ਮੰਗ ਵਧ ਜਾਂਦੀ ਹੈ, ਜਿਸ ਕਾਰਨ ਦੇਸ਼ ਵਿੱਚ ਸੋਨੇ ਦੇ ਭਾਅ ਅਸਮਾਨ ਛੂ ਰਹੇ ਹਨ। ਸੋਨੇ ਦੇ ਨਾਲ-ਨਾਲ ਚਾਂਦੀ ਦੀਆਂ ਕੀਮਤਾਂ ਵਿੱਚ ਵੀ ਉਤਾਰ-ਚੜ੍ਹਾਵ ਦੇਖਣ ਨੂੰ ਮਿਲ ਰਿਹਾ ਹੈ। ਜੇ ਤੁਸੀਂ ਸੋਨਾ ਜਾਂ ਫਿਰ ਚਾਂਦੀ ਖਰੀਦਣ ਦੀ ਸੋਚ ਰਹੇ ਹੋ ਤਾਂ ਇਸ ਤੋਂ ਪਹਿਲਾਂ ਇਹ ਪਤਾ ਕਰ ਲਵੋ ਕਿ ਅੱਜ ਸੋਨਾ ਅਤੇ ਚਾਂਦੀ ਕਿਹੜੇ ਭਾਅ ਤੇ ਮਿਲ ਰਹੇ ਹਨ। Gold-Silver Price Today
ਸੋਨੇ ਦੀਆਂ ਕੀਮਤਾਂ ਵਧ ਕੇ 78,000 ਰੁਪਏ ਪ੍ਰਤੀ 10 ਗ੍ਰਾਮ ਦੇ ਪਾਰ: ਦੇਸ਼ ਵਿੱਚ ਸੋਨੇ ਦੀਆਂ ਕੀਮਤਾਂ ਨੇ ਲਗਾਤਾਰ ਦੂਜੇ ਦਿਨ ਨਵਾਂ ਰਿਕਾਰਡ ਬਣਾਇਆ ਹੈ। ਅੱਜ ਸੋਨੇ ਦੀਆਂ ਕੀਮਤਾਂ ਵਧ ਕੇ ਲਗਭਗ 78,000 ਰੁਪਏ ਪ੍ਰਤੀ 10 ਗ੍ਰਾਮ ਦੇ ਆਸ-ਪਾਸ ਪਹੁੰਚ ਗਈਆਂ ਹਨ। ਹਾਲਾਂਕਿ, ਇਨ੍ਹਾਂ ਉੱਚੀਆਂ ਕੀਮਤਾਂ ਦੇ ਕਾਰਨ ਆਉਣ ਵਾਲੇ ਤਿਉਹਾਰਾਂ ‘ਚ ਸੋਨੇ ਦੀ ਮੰਗ ‘ਤੇ ਅਸਰ ਪੈ ਸਕਦਾ ਹੈ।ਦਿੱਲੀ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ: ਅੱਜ ਸੋਨੇ ਦੀਆਂ ਕੀਮਤਾਂ ਵਿੱਚ ਵਾਧਾ ਵੇਖਿਆ ਗਿਆ। ਦਿੱਲੀ ਵਿੱਚ 24 ਕੈਰੇਟ ਸੋਨੇ ਦਾ ਭਾਅ ₹78,293.0 ਪ੍ਰਤੀ 10 ਗ੍ਰਾਮ ਰਿਹਾ। ਇਹ ਪਿਛਲੇ ਦਿਨ ਦੀ ਤੁਲਨਾ ਵਿੱਚ ₹220.0 ਦਾ ਵਾਧਾ ਹੈ। ਉਸੇ ਤਰ੍ਹਾਂ, 22 ਕੈਰੇਟ ਸੋਨੇ ਦਾ ਭਾਅ ਵੀ ₹200.0 ਵਧ ਕੇ ₹71,78.3 ਪ੍ਰਤੀ 10 ਗ੍ਰਾਮ ‘ਤੇ ਪਹੁੰਚ ਗਿਆ। ਪਿਛਲੇ ਇੱਕ ਹਫਤੇ ਵਿੱਚ 24 ਕੈਰੇਟ ਸੋਨੇ ਦੀਆਂ ਕੀਮਤਾਂ ਵਿੱਚ ਘੱਟ ਤਬਦੀਲੀ ਵੇਖਣ ਨੂੰ ਮਿਲੀ ਹੈ, ਸਿਰਫ਼ 0.03 ਫੀਸਦੀ ਦਾ ਵਾਧਾ ਹੋਇਆ ਹੈ। ਹਾਲਾਂਕਿ, ਪਿਛਲੇ ਇੱਕ ਮਹੀਨੇ ਵਿੱਚ ਸੋਨੇ ਦੀਆਂ ਕੀਮਤਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਇਸ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ 5.33 ਫੀਸਦੀ ਘਟੀਆ ਹਨ। ਦਿੱਲੀ ਵਿੱਚ ਅੱਜ ਚਾਂਦੀ ਦੀ ਕੀਮਤ ₹1,00,000.0 ਪ੍ਰਤੀ ਕਿਲੋਗ੍ਰਾਮ ਰਹੀ।