ਸਿੱਖ ਰਾਜ ਦਾ ਆਖਰੀ ਵਾਰਿਸ ਮਹਾਰਾਜਾ ਦਲੀਪ ਸਿੰਘ

ਲੇਖ

ਬਰਸੀ ਉਤੇ ਵਿਸ਼ੇਸ਼

ਚੰਡੀਗੜ੍ਹ :

ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦ ਕੌਰ ਦਾ ਇਕੋ ਇਕ ਪੁੱਤਰ ਮਹਾਰਾਜ ਦਲੀਪ ਸਿੰਘ ਸਨ। ਮਹਾਰਾਜਾ ਦਲੀਪ ਸਿੰਘ ਦਾ ਜਨਮ 6 ਸਤੰਬਰ 1838 ਵਿੱਚ ਹੋਇਆ ਸੀ। ਇੰਗਲੈਂਡ ਅੰਦਰ 22 ਅਕਤੂਬਰ 1893 ਵਿੱਚ ਉਨ੍ਹਾਂ ਦੀ ਮੌਤ ਹੋ ਗਈ ਸੀ। ਮਹਾਰਾਜਾ ਦਲੀਪ ਸਿੰਘ ਸਿੱਖ ਰਾਜ ਦੇ ਆਖਰੀ ਵਾਰਿਸ ਸਨ, ਦਲੀਪ ਸਿੰਘ ਨੂੰ ਬਲੈਕ ਪ੍ਰਿੰਸ ਆਫ ਪੇਰਥਸ਼ਿਰ ਵੀ ਕਿਹਾ ਜਾਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਨਾਲ ਸੰਧੀ ਤੋਂ ਬਾਅਦ ਜਦੋਂ ਅੰਗਰੇਜ਼ਾਂ ਨੇ ਪੰਜਾਬ ਉੱਤੇ ਕਬਜ਼ਾ ਕੀਤਾ ਤਾਂ ਉਹ ਜਾਣਦੇ ਸਨ ਕਿ ਉਨ੍ਹਾਂ ਦੇ ਵਾਰਿਸ ਆਪਣੀ ਹਕੂਮਤ ਵਾਪਸ ਕਰਨ ਲਈ ਜ਼ਰੂਰ ਇਕਜੁੱਟ ਹੋਣਗੇ। ਮਹਾਰਾਜਾ ਰਣਜੀਤ ਸਿੰਘ ਦੀ ਰਾਣੀ ਜਿੰਦ ਕੌਰ ਦਾ ਇੱਕੋ ਹੀ ਪੁੱਤਰ ਸੀ, 1849 ਵਿੱਚ ਅੰਗਰੇਜ਼ਾਂ ਤੇ ਸਿੱਖਾਂ ਦੀ ਦੂਸਰੀ ਜੰਗ ਪਿੱਛੋਂ ਅੰਗਰੇਜ਼ਾਂ ਨੇ ਪੰਜਾਬ ਤੇ ਕਬਜ਼ਾ ਕਰ ਲਿਆ ਸੀ। ਜਿਸ ਤੋਂ ਬਾਅਦ ਅੰਗਰੇਜ਼ੀ ਹਕੂਮਤ ਨੇ ਬੜੀ ਹੀ ਚਾਲਾਕੀ ਦੇ ਨਾਲ ਪੰਜਾਬ ਦੇ ਵਿੱਚ ਦਲੀਪ ਸਿੰਘ ਨੂੰ ਇੰਗਲੈਂਡ ਲਿਜਾ ਕੇ ਵਾਪਸ ਪੰਜਾਬ ਆਉਣ ਹੀ ਨਹੀਂ ਦਿੱਤਾ।

ਇੰਗਲੈਂਡ ਜਾਣ ਤੋਂ ਪਹਿਲਾਂ ਮਹਾਰਾਜਾ ਰਣਜੀਤ ਸਿੰਘ ਦੇ ਫ਼ਰਜ਼ੰਦ ਦਲੀਪ ਸਿੰਘ ਨੇ ਲੁਧਿਆਣਾ ਦੇ ਸਥਿਤ ਕੋਠੀ ਬੱਸੀਆਂ ਵਿੱਚ ਹੀ ਇੰਗਲੈਂਡ ਜਾਣ ਤੋਂ ਪਹਿਲਾਂ ਆਖਰੀ ਰਾਤ ਗੁਜ਼ਾਰੀ ਸੀ। ਦਲੀਪ ਸਿੰਘ ਨੂੰ 7 ਸਾਲ ਦੀ ਉਮਰ ਵਿੱਚ ਤਖ਼ਤ ਉੱਤੇ ਬਿਠਾ ਦਿੱਤਾ ਗਿਆ ਸੀ। ਪਰ ਲਾਹੌਰ ਦਰਬਾਰ ਉੱਤੇ ਅੰਗਰੇਜ਼ੀ ਹਕੂਮਤ ਵੱਲੋਂ ਕਬਜ਼ਾ ਕਰਨ ਤੋਂ ਬਾਅਦ ਦਲੀਪ ਸਿੰਘ ਅਤੇ ਮਹਾਰਾਣੀ ਜਿੰਦਾ ਨੂੰ ਇੰਗਲੈਂਡ ਭੇਜਣ ਲਈ ਇੱਕ ਰੂਟ ਨਿਰਧਾਰਿਤ ਕੀਤਾ ਗਿਆ ਸੀ। ਜਿਸ ਰੂਟ ਵਿੱਚ ਰਾਏਕੋਟ ਦੀ ਕੋਠੀ ਬੱਸੀਆਂ ਵੀ ਆਈ, ਜਿੱਥੇ ਮਹਾਰਾਜਾ ਦਲਿਪ ਸਿੰਘ ਨੇ ਆਖਰੀ ਰਾਤ ਗੁਜ਼ਾਰੀ ਸੀ, ਜਿਸ ਤੋਂ ਬਾਅਦ ਉਹ ਇੰਗਲੈਂਡ ਚੱਲੇ ਗਏ। ਜਿੱਥੋਂ ਉਹਨਾਂ ਨੂੰ ਵਾਪਿਸ ਨਹੀਂ ਆਉਣ ਦਿੱਤਾ ਗਿਆ। ਕਿਉਂਕਿ ਅੰਗਰੇਜ਼ੀ ਹਕੂਮਤ ਜਾਣਦੀ ਸੀ ਕਿ ਜੇਕਰ ਹੋ ਸਕੇ ਤਾਂ ਮੁੜ ਸਿੱਖ ਰਾਜ ਸਥਾਪਿਤ ਕਰਨ ਲਈ ਅੰਗਰੇਜ਼ਾਂ ਨਾਲ ਟੱਕਰ ਲੈਣਗੇ ਫੌਜ ਬਣਾਉਣਗੇ।

Latest News

Latest News

Leave a Reply

Your email address will not be published. Required fields are marked *