ਐਪਲ ਨੇ 23 ਅਕਤੂਬਰ 2001 ਨੂੰ ਬਾਜ਼ਾਰ ਵਿੱਚ iPod ਲਾਂਚ ਕੀਤਾ ਸੀ
ਚੰਡੀਗੜ੍ਹ, 23 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 23 ਅਕਤੂਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਰੌਸ਼ਨੀ ਪਾਵਾਂਗੇ 23 ਅਕਤੂਬਰ ਦੇ ਇਤਿਹਾਸ ਉੱਤੇ :-
- ਅੱਜ ਦੇ ਦਿਨ 2008 ਵਿੱਚ ਲੋਕ ਸਭਾ ਵਿੱਚ ਨਵਾਂ ਕੰਪਨੀ ਬਿੱਲ ਪੇਸ਼ ਕੀਤਾ ਗਿਆ ਸੀ।
- 2006 ਵਿਚ 23 ਅਕਤੂਬਰ ਨੂੰ ਸੂਡਾਨ ਦੀ ਸਰਕਾਰ ਨੇ ਸੰਯੁਕਤ ਰਾਸ਼ਟਰ ਦੇ ਰਾਜਦੂਤ ਨੂੰ ਦੇਸ਼ ਛੱਡਣ ਦਾ ਹੁਕਮ ਦਿੱਤਾ ਸੀ।
- ਅੱਜ ਦੇ ਦਿਨ 2003 ਵਿਚ ਦੁਨੀਆ ਦੇ ਇਕਲੌਤੇ ਸੁਪਰਸੋਨਿਕ ਜਹਾਜ਼ ਕੋਨਕੋਰਡ ਨੇ ਨਿਊਯਾਰਕ ਤੋਂ ਆਪਣੀ ਆਖਰੀ ਉਡਾਣ ਭਰੀ ਸੀ।
- 23 ਅਕਤੂਬਰ 2003 ਨੂੰ ਈਰਾਨ ਨੇ ਆਪਣੀ ਪਰਮਾਣੂ ਰਿਪੋਰਟ ਅੰਤਰਰਾਸ਼ਟਰੀ ਪਰਮਾਣੂ ਊਰਜਾ ਏਜੰਸੀ ਨੂੰ ਸੌਂਪੀ ਸੀ।
- ਅੱਜ ਦੇ ਦਿਨ 2003 ਵਿਚ ਭਾਰਤ ਅਤੇ ਬੁਲਗਾਰੀਆ ਨੇ ਹਵਾਲਗੀ ਸੰਧੀ ‘ਤੇ ਦਸਤਖਤ ਕੀਤੇ ਸਨ।
- ਐਪਲ ਨੇ 23 ਅਕਤੂਬਰ 2001 ਨੂੰ ਬਾਜ਼ਾਰ ਵਿੱਚ iPod ਲਾਂਚ ਕੀਤਾ ਸੀ।
- ਅੱਜ ਦੇ ਦਿਨ 2001 ਵਿੱਚ ਨਾਸਾ ਦੇ ਮਾਰਸ ਓਡੀਸੀ ਪੁਲਾੜ ਯਾਨ ਨੇ ਮੰਗਲ ਗ੍ਰਹਿ ਦੇ ਚੱਕਰ ਲਗਾਉਣੇ ਸ਼ੁਰੂ ਕੀਤੇ ਸਨ।
- 23 ਅਕਤੂਬਰ 1998 ਨੂੰ ਜਾਪਾਨ ਨੇ ਦੂਜੇ ਵਿਸ਼ਵ ਯੁੱਧ ਤੋਂ ਬਾਅਦ ਆਪਣੇ ਪਹਿਲੇ ਬੈਂਕ ਦਾ ਰਾਸ਼ਟਰੀਕਰਨ ਕੀਤਾ ਸੀ।
- ਅੱਜ ਦੇ ਦਿਨ 1989 ਵਿਚ ਹੰਗਰੀ ਨੇ ਖੁਦ ਨੂੰ ਗਣਰਾਜ ਘੋਸ਼ਿਤ ਕੀਤਾ ਸੀ।
- ਲੀਬੀਆ ਅਤੇ ਸੀਰੀਆ ਦੁਆਰਾ 23 ਅਕਤੂਬਰ 1980 ਨੂੰ ਏਕਤਾ ਦਾ ਐਲਾਨ ਕੀਤਾ ਗਿਆ ਸੀ।
- ਅੱਜ ਦੇ ਦਿਨ 1980 ਵਿੱਚ ਸੋਵੀਅਤ ਸੰਘ ਦੇ ਪ੍ਰਧਾਨ ਮੰਤਰੀ ਅਲੈਕਸੀ ਐਨ ਕੋਸੀਗਿਨ ਨੇ ਆਪਣੇ ਅਸਤੀਫੇ ਦਾ ਐਲਾਨ ਕੀਤਾ ਸੀ।
- 23 ਅਕਤੂਬਰ 1958 ਨੂੰ ਰੂਸੀ ਕਵੀ ਅਤੇ ਨਾਵਲਕਾਰ ਬੋਰਿਸ ਪਾਸਟਰਨਾਕ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
- ਅੱਜ ਦੇ ਦਿਨ 1946 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਦੀ ਪਹਿਲੀ ਵਾਰ ਨਿਊਯਾਰਕ ਵਿੱਚ ਮੀਟਿੰਗ ਹੋਈ ਸੀ।
- 23 ਅਕਤੂਬਰ 1943 ਨੂੰ ਨੇਤਾਜੀ ਸੁਭਾਸ਼ ਚੰਦਰ ਬੋਸ ਨੇ ਸਿੰਗਾਪੁਰ ਵਿੱਚ ਆਜ਼ਾਦ ਹਿੰਦ ਫੌਜ ਦੀ ਝਾਂਸੀ ਦੀ ਰਾਣੀ ਬ੍ਰਿਗੇਡ ਦੀ ਸਥਾਪਨਾ ਕੀਤੀ ਸੀ।
- ਅੱਜ ਦੇ ਦਿਨ 1942 ਵਿਚ ਦੂਜੇ ਵਿਸ਼ਵ ਯੁੱਧ ਦੌਰਾਨ ਉੱਤਰੀ ਮਿਸਰ ਦੇ ਅਲਾਮੀਨ ਇਲਾਕੇ ਵਿਚ ਬ੍ਰਿਟਿਸ਼ ਅਤੇ ਜਰਮਨ ਫ਼ੌਜਾਂ ਵਿਚਕਾਰ ਲੜਾਈ ਹੋਈ ਸੀ।
- 23 ਅਕਤੂਬਰ 1922 ਨੂੰ ਬੀਬੀਸੀ ਰੇਡੀਓ ਨੇ ਰੋਜ਼ਾਨਾ ਖ਼ਬਰਾਂ ਦਾ ਪ੍ਰਸਾਰਣ ਸ਼ੁਰੂ ਕੀਤਾ ਸੀ।