25 ਅਕਤੂਬਰ 1924 ਨੂੰ ਭਾਰਤ ‘ਚ ਬ੍ਰਿਟਿਸ਼ ਅਧਿਕਾਰੀਆਂ ਨੇ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫਤਾਰ ਕਰਕੇ 2 ਸਾਲ ਲਈ ਜੇਲ੍ਹ ਭੇਜ ਦਿੱਤਾ ਸੀ
ਚੰਡੀਗੜ੍ਹ, 25 ਅਕਤੂਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆਂ ਵਿੱਚ 25 ਅਕਤੂਬਰ ਦਾ ਇਤਿਹਾਸ ਕਈ ਅਹਿਮ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ ਜਾਣਾਂਗੇ 25 ਅਕਤੂਬਰ ਦੇ ਇਤਿਹਾਸ ਬਾਰੇ :-
- ਅੱਜ ਦੇ ਦਿਨ 2008 ਵਿੱਚ ਸਿੱਕਮ ਦੇ ਸਾਬਕਾ ਮੁੱਖ ਮੰਤਰੀ ਨਰ ਬਹਾਦੁਰ ਭੰਡਾਰੀ ਨੂੰ 6 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ।
- 25 ਅਕਤੂਬਰ 2005 ਨੂੰ ਇਰਾਕ ਵਿਚ ਨਵੇਂ ਸੰਵਿਧਾਨ ਨੂੰ ਜਨਮਤ ਸੰਗ੍ਰਹਿ ਦੌਰਾਨ ਬਹੁਮਤ ਨਾਲ ਮਨਜ਼ੂਰੀ ਮਿਲੀ ਸੀ।
- 2000 ਵਿੱਚ ਅੱਜ ਦੇ ਦਿਨ, ਪੁਲਾੜ ਯਾਨ ਡਿਸਕਵਰੀ (ਅਮਰੀਕਾ) 13 ਦਿਨਾਂ ਦੇ ਮਿਸ਼ਨ ਤੋਂ ਬਾਅਦ ਵਾਪਸ ਪਰਤਿਆ ਸੀ।
- 25 ਅਕਤੂਬਰ 1995 ਨੂੰ ਤਤਕਾਲੀ ਪ੍ਰਧਾਨ ਮੰਤਰੀ ਨਰਸਿਮਹਾ ਰਾਓ ਨੇ ਸੰਯੁਕਤ ਰਾਸ਼ਟਰ ਦੇ 50ਵੇਂ ਵਰ੍ਹੇਗੰਢ ਸਮਾਗਮ ਨੂੰ ਸੰਬੋਧਨ ਕੀਤਾ ਸੀ।
- ਅੱਜ ਦੇ ਦਿਨ 1971 ਵਿੱਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਤਾਇਵਾਨ ਨੂੰ ਚੀਨ ਵਿੱਚ ਸ਼ਾਮਲ ਕਰਨ ਲਈ ਵੋਟਿੰਗ ਕੀਤੀ ਸੀ।
- 25 ਅਕਤੂਬਰ 1964 ਨੂੰ ਆਵਾਦੀ ਫੈਕਟਰੀ ਵਿੱਚ ਪਹਿਲਾ ਸਵਦੇਸ਼ੀ ਟੈਂਕ ‘ਵਿਜਯੰਤ’ ਬਣਾਇਆ ਗਿਆ ਸੀ।
- ਅੱਜ ਦੇ ਦਿਨ 1962 ਵਿੱਚ ਅਮਰੀਕੀ ਲੇਖਕ ਜੌਹਨ ਸਟੇਨਬੈਕ ਨੂੰ ਸਾਹਿਤ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਸੀ।
- ਭਾਰਤ ਵਿੱਚ ਪਹਿਲੀਆਂ ਆਮ ਚੋਣਾਂ 25 ਅਕਤੂਬਰ 1951 ਨੂੰ ਸ਼ੁਰੂ ਹੋਈਆਂ ਸਨ।
- ਅੱਜ ਦੇ ਦਿਨ 1945 ਵਿੱਚ ਦੂਜੇ ਵਿਸ਼ਵ ਯੁੱਧ ਦੇ ਅੰਤ ਵਿੱਚ ਚੀਨ ਨੇ ਤਾਇਵਾਨ ਉੱਤੇ ਕਬਜ਼ਾ ਕਰ ਲਿਆ ਸੀ।
- 25 ਅਕਤੂਬਰ 1924 ਨੂੰ ਭਾਰਤ ‘ਚ ਬ੍ਰਿਟਿਸ਼ ਅਧਿਕਾਰੀਆਂ ਨੇ ਸੁਭਾਸ਼ ਚੰਦਰ ਬੋਸ ਨੂੰ ਗ੍ਰਿਫਤਾਰ ਕਰਕੇ 2 ਸਾਲ ਲਈ ਜੇਲ੍ਹ ਭੇਜ ਦਿੱਤਾ ਸੀ।
ਅੱਜ ਦੇ ਦਿਨ 1917 ਵਿੱਚ ਬੋਲਸ਼ੇਵਿਕ (ਕਮਿਊਨਿਸਟ) ਵਲਾਦੀਮੀਰ ਇਲਿਚ ਲੈਨਿਨ ਨੇ ਰੂਸ ਦੀ ਸੱਤਾ ਉੱਤੇ ਕਬਜ਼ਾ ਕੀਤਾ ਸੀ।