ਕਪੂਰਥਲਾ, 25 ਅਕਤੂਬਰ, ਦੇਸ਼ ਕਲਿਕ ਬਿਊਰੋ :
ਪੰਜਾਬ ਦੇ ਮਸ਼ਹੂਰ ਸੂਫੀ ਗਾਇਕ Satinder Sartaj ਲਈ ਨਵੀਂ ਮੁਸੀਬਤ ਖੜ੍ਹੀ ਹੋ ਗਈ ਹੈ। ਉ ਕਪੂਰਥਲਾ ‘ਚ ਸ਼ੋਅ ਕਰਨ ਜਾ ਰਹੇ ਹਨ ਪਰ ਇਸ ਤੋਂ ਪਹਿਲਾਂ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਹੋਣਾ ਪਵੇਗਾ। ਸਰਤਾਜ ਨੂੰ ਜ਼ਿਲ੍ਹਾ ਅਦਾਲਤ ਕਪੂਰਥਲਾ ਨੇ 30 ਅਕਤੂਬਰ ਨੂੰ ਤਲਬ ਕੀਤਾ ਹੈ।
ਸਤਿੰਦਰ ਸਰਤਾਜ ਖਿਲਾਫ ਇਹ ਸੰਮਨ ਕਪੂਰਥਲਾ ਦੇ ਸੀਨੀਅਰ ਵਕੀਲ ਅਤੇ ਖਿਡਾਰੀ ਐਸਐਸ ਮੱਲੀ ਦੀ ਪਟੀਸ਼ਨ ‘ਤੇ ਜਾਰੀ ਕੀਤਾ ਗਿਆ ਹੈ। ਐਸਐਸ ਮੱਲੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਗਾਇਕ ਸਤਿੰਦਰ ਸਰਤਾਜ ਦਾ 10 ਨਵੰਬਰ ਨੂੰ ਗੁਰੂ ਨਾਨਕ ਸਟੇਡੀਅਮ ਦੀ ਗਰਾਊਂਡ ਵਿੱਚ ਸ਼ੋਅ ਹੋ ਰਿਹਾ ਹੈ। ਸ਼ੋਅ ਦੀਆਂ ਜ਼ਿਆਦਾਤਰ ਟਿਕਟਾਂ ਵੀ ਵਿਕ ਚੁੱਕੀਆਂ ਹਨ।ਅਜਿਹੇ ਵਿੱਚ ਸਰਤਾਜ ਵੱਲੋਂ ਸਟੇਡੀਅਮ ਨੂੰ ਕਾਰੋਬਾਰ ਵਜੋਂ ਵਰਤਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ: NIA ਨੇ ਲਾਰੇਂਸ ਗੈਂਗ ਦੇ ਮੁੱਖ ਹੈਂਡਲਰ ਅਨਮੋਲ ਬਿਸ਼ਨੋਈ ‘ਤੇ 10 ਲੱਖ ਰੁਪਏ ਦਾ ਇਨਾਮ ਰੱਖਿਆ
ਮੱਲੀ ਨੇ ਪਟੀਸ਼ਨ ‘ਚ ਕਿਹਾ ਕਿ ਉਹ ਰੋਜ਼ਾਨਾ ਅਭਿਆਸ ਅਤੇ ਯੋਗਾ ਲਈ ਸਟੇਡੀਅਮ ਜਾਂਦਾ ਹੈ। ਸਟੇਡੀਅਮ ਵਿੱਚ ਹਾਕੀ ਗਰਾਊਂਡ ’ਤੇ ਰੋਜ਼ਾਨਾ ਕਈ ਖਿਡਾਰੀ ਅਭਿਆਸ ਕਰਨ ਆਉਂਦੇ ਹਨ। ਇਸ ਤੋਂ ਇਲਾਵਾ ਕਪੂਰਥਲਾ ਵਿੱਚ ਹੋਰ ਕੋਈ ਗਰਾਊਂਡ ਨਹੀਂ ਹੈ, ਜਿਸ ਕਾਰਨ ਰੋਜ਼ਾਨਾ ਅਭਿਆਸ ਕਰਨ ਵਾਲਿਆਂ ਲਈ ਵੱਡੀ ਸਮੱਸਿਆ ਹੋਵੇਗੀ। ਉਕਤ ਗਰਾਊਂਡ ਨੂੰ ਸਰਕਾਰੀ ਫੰਡਾਂ ਨਾਲ ਲੱਖਾਂ ਰੁਪਏ ਖਰਚ ਕੇ ਬਣਾਇਆ ਗਿਆ ਹੈ। ਅਜਿਹੇ ‘ਚ 10 ਨਵੰਬਰ ਨੂੰ ਹੋਣ ਵਾਲੇ ਸਰਤਾਜ ਦੇ ਸ਼ੋਅ ਕਾਰਨ ਜਿੱਥੇ ਖਿਡਾਰੀਆਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ, ਉਥੇ ਉਨ੍ਹਾਂ ਦੀ ਰੋਜ਼ਾਨਾ ਦੀ ਪ੍ਰੈਕਟਿਸ ‘ਚ ਵੀ ਵਿਘਨ ਪਵੇਗਾ।