ਮਿੰਨੀ ਟਰੱਕ ਪਲਟਣ ਕਾਰਨ ਸੱਤ ਲੋਕਾਂ ਦੀ ਮੌਤ

ਰਾਸ਼ਟਰੀ


ਅਮਰਾਵਤੀ, 11 ਸਤੰਬਰ, ਦੇਸ਼ ਕਲਿਕ ਬਿਊਰੋ :
ਆਂਧਰਾ ਪ੍ਰਦੇਸ਼ ਦੇ ਪੂਰਬੀ ਗੋਦਾਵਰੀ ਜ਼ਿਲੇ ‘ਚ ਇਕ ਮਿੰਨੀ ਟਰੱਕ ਪਲਟਣ ਨਾਲ ਸਵਾਰ ਸੱਤ ਲੋਕਾਂ ਦੀ ਮੌਤ ਹੋ ਗਈ। ਇਹ ਘਟਨਾ ਦੇਵਰਾਪੱਲੀ ਮੰਡਲ ਦੇ ਚਿੰਨੀਗੁਡੇਮ ਦੇ ਚਿਲਕਾ ਪਕਾਲਾ ਇਲਾਕੇ ਦੀ ਹੈ। ਪੂਰਬੀ ਗੋਦਾਵਰੀ ਜ਼ਿਲ੍ਹੇ ਦੇ ਪੁਲਿਸ ਸੁਪਰਡੈਂਟ ਨਰਸਿਮਹਾ ਕਿਸ਼ੋਰ ਨੇ ਇਸ ਘਟਨਾ ਸਬੰਧੀ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸੱਤ ਲੋਕਾਂ ਦੀ ਮੌਤ ਹੋ ਗਈ, ਇਕ ਬਚ ਗਿਆ ਅਤੇ ਠੀਕ ਹੈ।
ਕਾਜੂਆਂ ਨਾਲ ਭਰਿਆ ਮਿੰਨੀ ਟਰੱਕ ਟੀ ਨਰਸਾਪੁਰਮ ਮੰਡਲ ਦੇ ਬੋਰਾਮਪਾਲੇਮ ਤੋਂ ਨਿਦਾਦਾਵੋਲੂ ਮੰਡਲ ਦੇ ਤਾਡੀਮੱਲਾ ਜਾ ਰਿਹਾ ਸੀ। ਇਸ ਦੌਰਾਨ ਡਰਾਈਵਰ ਦਾ ਵਾਹਨ ‘ਤੇ ਕੰਟਰੋਲ ਨਹੀਂ ਰਿਹਾ ਅਤੇ ਟਰੱਕ ਪਲਟ ਗਿਆ। ਪੁਲਿਸ ਮੁਤਾਬਕ ਕਾਜੂ ਦੀਆਂ ਬੋਰੀਆਂ ਹੇਠਾਂ ਦੱਬਣ ਕਾਰਨ ਲੋਕਾਂ ਦੀ ਮੌਤ ਹੋ ਗਈ। ਪੁਲੀਸ ਅਤੇ ਸਥਾਨਕ ਲੋਕਾਂ ਨੇ ਲਾਸ਼ਾਂ ਨੂੰ ਬੋਰੀਆਂ ਹੇਠੋਂ ਬਾਹਰ ਕੱਢ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਪਹੁੰਚਾਇਆ।ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।