ਕੰਮ ਵੰਡ ਲਈ ਪੂਰਾ ਸਮਾਂ ਪ੍ਰਧਾਨ ਜ਼ਰੂਰੀ: ਮਾਨ
ਚੰਡੀਗੜ੍ਹ: 27 ਅਕਤੂਬਰ, ਦੇਸ਼ ਕਲਿੱਕ ਬਿਓਰੋ
ਪੰਜਾਬ ਦੇ CM ਭਗਵੰਤ ਮਾਨ ਨੇ ਆਮ ਆਦਮੀ ਪਾਰਟੀ ਪੰਜਾਬ ਦਾ ਪ੍ਰਧਾਨ ਦਾ ਅਹੁਦਾ ਛੱਡਣ ਦੀ ਇੱਛਾ ਜਤਾਈ ਹੈ। CM ਮਾਨ ਦਾ ਕਹਿਣਾ ਹੈ ਕਿ ਉਹ ਪਿਛਲੇ 7 ਸਾਲਾਂ ਤੋਂ ਪ੍ਰਧਾਨ ਦੇ ਅਹੁਦੇ ਦੀ ਜਿੰਮੇਵਾਰੀ ਨਿਭਾਅ ਰਹੇ ਹਨ । ਹੁਣ ਢਾਈ ਸਾਲ ਤੋਂ ਪੰਜਾਬ ਪ੍ਰਧਾਨ ਦੇ ਨਾਲ ਪੰਜਾਬ ਸੀ ਐਮ ਦੇ ਅਹੁਦੇ ਦੀ ਜਿੰਮੇਵਾਰੀ ਵੀ ਨਿਭਾਅ ਰਹੇ ਹਨ ਅਤੇ ਉਨ੍ਹਾਂ ਬਹੁਤ ਸਾਰੇ ਮਹਿਕਮਿਆਂ ਦਾ ਕੰਮ ਦੇਖਣਾ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਨ ਕਿ ਪਾਰਟੀ ਨੂੰ ਫੁੱਲ ਟਾਈਮ ਪ੍ਰਧਾਨ ਮਿਲੇ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਉਨ੍ਹਾਂ ਚੱਬੇਬਾਲ ਜ਼ਿਮਨੀ ਚੋਣ ਦੇ ਪ੍ਰਚਾਰ ਦੌਰਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ ; ਐਤਵਾਰ ਦੀ ਛੁੱਟੀ
ਉਨ੍ਹਾਂ ਕਿਹਾ ਕਿ ਉਹ ਪਾਰਟੀ ਹਾਈਕਮਾਂਡ ਕੋਲ ਆਪਣੀ ਗੱਲ ਰੱਖਣਗੇ। ਇਸ ਦੇ ਨਾਲ ਹੀ ਪਾਰਟੀ ਦਾ ਅਗਲਾ ਪ੍ਰਧਾਨ ਕੌਣ ਹੋਵੇ, ਬਾਰੇ ਚਰਚਾਵਾਂ ਸ਼ੁਰੂ ਹੋ ਗਈਆਂ ਹਨ। ਕੀ ਪਾਰਟੀ ਪ੍ਰਧਾਨ ਪਹਿਲਾਂ ਤੋਂ ਚੱਲ ਰਹੇ ਵਰਕਿੰਗ ਪ੍ਰਧਾਨ ਬੁੱਧਰਾਮ ਨੂੰ ਬਣਾ ਕੇ ਪਾਰਟੀ SC ਵਰਗ ਨੂੰ ਬਣਦਾ ਹਿੱਸਾ ਦੇਣ ਦੀ ਗੱਲ ਕਰੇਗੀ ਜਾਂ ਕੋਈ ਹਿੰਦੂ ਸਖਸ਼ੀਅਤ ਨੂੰ ਬਣਾ ਕੇ ਹਿੰਦੂ ਵਰਗ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰੇਗੀ। ਇਸ ਬਾਰੇ ਆਉਣ ਵਾਲੇ ਦਿਨਾਂ ਵਿੱਚ ਮਾਮਲਾ ਸਪੱਸ਼ਟ ਹੋਵੇਗਾ।