ਚੰਡੀਗੜ੍ਹ, 29 ਅਕਤੂਬਰ, ਦੇਸ਼ ਕਲਿਕ ਬਿਊਰੋ :
ਹਰਿਆਣਾ ਦੇ ਕੁਰੂਕਸ਼ੇਤਰ ਦੇ ਇੱਕ ਪਿੰਡ ਵਿੱਚ ਦੋ ਮਗਰਮੱਛ ਵੜ ਗਏ। ਉਨ੍ਹਾਂ ਨੂੰ ਰੈਸਕਿਊ ਕਰਨ ਲਈ ਕਰੀਬ 6 ਘੰਟੇ ਤੱਕ ਆਪਰੇਸ਼ਨ ਚੱਲਿਆ।ਗੋਤਾਖੋਰਾਂ ਦੀ ਟੀਮ ਨੇ ਰਾਤ 10 ਵਜੇ ਉਨ੍ਹਾਂ ਨੂੰ ਫੜ ਲਿਆ। ਦੋਵਾਂ ਮਗਰਮੱਛਾਂ ਨੂੰ ਰੈਸਕਿਊ ਕਰਨ ਤੋਂ ਬਾਅਦ ਉਨ੍ਹਾਂ ਨੂੰ ਜੰਗਲੀ ਜੀਵ ਟੀਮ ਦੇ ਹਵਾਲੇ ਕਰ ਦਿੱਤਾ ਗਿਆ। ਜਿਸ ਤੋਂ ਬਾਅਦ ਟੀਮ ਦੋਵਾਂ ਨੂੰ ਕ੍ਰੋਕੋਡਾਇਲ ਬਰੀਡਿੰਗ ਸੈਂਟਰ ਲੈ ਗਈ।
ਦੱਸਿਆ ਜਾ ਰਿਹਾ ਹੈ ਕਿ ਮਗਰਮੱਛ ਨਹਿਰ ਦੇ ਦੂਜੇ ਪਾਸੇ ਤੋਂ ਨਾਲੇ ਵਿੱਚ ਆ ਗਏ ਸਨ। ਇਸ ਡਰੇਨ ਨੇੜੇ ਇੱਕ ਡੇਰਾ ਵੀ ਲਗਦਾ ਹੈ। ਜਾਣਕਾਰੀ ਮੁਤਾਬਕ ਪਿੰਡ ਮੁਸਤਪੁਰ ‘ਚ ਲੋਕਾਂ ਨੇ ਨਾਲੇ ‘ਚ 2 ਮਗਰਮੱਛਾਂ ਨੂੰ ਦੇਖਿਆ। ਮਗਰਮੱਛਾਂ ਦੀ ਮੌਜੂਦਗੀ ਦੀ ਸੂਚਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਇਹ ਵੀ ਪੜ੍ਹੋ: ਸ਼ਹਿਰੀ ਇਲਾਕਿਆਂ ਦੇ ਵਿਕਾਸ ਲਈ ਵੱਡੀਆਂ ਪਹਿਲਕਦਮੀਆਂ
ਇਸ ਤੋਂ ਬਾਅਦ ਸੋਮਵਾਰ ਸ਼ਾਮ ਉਨ੍ਹਾਂ ਨੇ ਜੰਗਲੀ ਜੀਵ ਵਿਭਾਗ ਅਤੇ ਗੋਤਾਖੋਰ ਪ੍ਰਗਟ ਸਿੰਘ ਨੂੰ ਸੂਚਿਤ ਕੀਤਾ।ਗੋਤਾਖੋਰ ਪ੍ਰਗਟ ਸਿੰਘ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਉਸ ਨੂੰ ਮਗਰਮੱਛਾਂ ਦੀਆਂ ਵੀਡੀਓ ਵੀ ਭੇਜੀਆਂ ਸਨ। ਜਿਸ ਤੋਂ ਬਾਅਦ ਉਹ ਟੀਮ ਨਾਲ ਪਿੰਡ ਪਹੁੰਚੇ।