ਧਨਤੇਰਸ ਦਾ ਤਿਉਹਾਰ ਹਰ ਸਾਲ ਦਿਵਾਲੀ ਤੋਂ ਦੋ ਦਿਨ ਪਹਿਲਾਂ ਮਨਾਇਆ ਜਾਂਦਾ ਹੈ, ਅਤੇ ਇਹ ਦਿਨ ਖਾਸ ਤੌਰ ‘ਤੇ ਖਰੀਦਦਾਰੀ ਲਈ ਮੰਨਿਆ ਜਾਂਦਾ ਹੈ। ਲੋਕ ਇਸ ਦਿਨ ਸੋਨੇ, ਚਾਂਦੀ, ਬਰਤਨ ਅਤੇ ਹੋਰ ਕੀਮਤੀ ਚੀਜ਼ਾਂ ਖਰੀਦ ਕੇ ਮਾਨਸਿਕ ਸੰਤੋਖ ਅਤੇ ਆਰਥਿਕ ਸਫਲਤਾ ਦੀ ਕਾਮਨਾ ਕਰਦੇ ਹਨ। ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਕੀਤੀ ਖਰੀਦਦਾਰੀ ਨਾਲ ਸਾਲ ਭਰ ਘਰ ਵਿੱਚ ਧਨ-ਦੌਲਤ ਦੀ ਵਰਕਤ ਬਣੀ ਰਹਿੰਦੀ ਹੈ। ਪਰ ਧਨਤੇਰਸ ਦੀ ਖਰੀਦਦਾਰੀ ਦੌਰਾਨ ਕੁਝ ਮੁੱਖ ਗੱਲਾਂ ਦਾ ਖਿਆਲ ਰੱਖਣਾ ਬਹੁਤ ਜ਼ਰੂਰੀ ਹੈ ਤਾਂ ਕਿ ਇਹ ਸ਼ੁਭ ਮੌਕਾ ਹੋਰ ਵੀ ਖਾਸ ਬਣੇ।
1. ਹਾਲਮਾਰਕ ਅਤੇ ਸ਼ੁੱਧਤਾ ਦੀ ਜਾਂਚ :
ਧਨਤੇਰਸ ‘ਤੇ ਖਰੀਦਦਾਰੀ ਕਰਦੇ ਸਮੇਂ ਸਭ ਤੋਂ ਪਹਿਲਾਂ ਖਰੀਦੇ ਜਾਣ ਵਾਲੇ ਗਹਿਣਿਆਂ ਜਾਂ ਵਸਤੂਆਂ ਦੀ ਸ਼ੁੱਧਤਾ ਦੀ ਪੜਤਾਲ ਕਰੋ। ਸੋਨੇ ਦੇ ਗਹਿਣਿਆਂ ਤੇ BIS ਹਾਲਮਾਰਕ ਮੋਹਰ ਦੇਖਣਾ ਜ਼ਰੂਰੀ ਹੈ ਕਿਉਂਕਿ ਇਹ ਮੋਹਰ ਉਸ ਦੀ ਸ਼ੁੱਧਤਾ ਦੀ ਗਰੰਟੀ ਦਿੰਦਾ ਹੈ। ਸੋਨੇ ਦੀ ਗੁਣਵੱਤਾ ਕੈਰਟ ਦੇ ਅਧਾਰ ‘ਤੇ ਮਾਪੀ ਜਾਂਦੀ ਹੈ, ਜਿਵੇਂ ਕਿ 24 ਕੈਰਟ (ਸ਼ੁੱਧ ਸੋਨਾ), 22 ਕੈਰਟ, 18 ਕੈਰਟ ਆਦਿ। ਚਾਂਦੀ ਦੇ ਭਾਂਡਿਆਂ ਲਈ ਵੀ ਹਾਲਮਾਰਕ ਦੀ ਪੜਤਾਲ ਕਰੋ ਤਾਂ ਜੋ ਗੁਣਵੱਤਾ ਵਿੱਚ ਕੋਈ ਕਮੀ ਨਾ ਰਹੇ।
2. ਭਰੋਸੇਯੋਗ ਸਟੋਰ ਤੋਂ ਖਰੀਦਦਾਰੀ :
ਅਕਸਰ ਧਨਤੇਰਸ ‘ਤੇ ਬਾਜ਼ਾਰਾਂ ਵਿੱਚ ਗਹਿਣਿਆਂ ਤੇ ਵੱਡੇ ਆਫਰ ਦੇ ਚਲਣ ਦੇ ਮੈਸਜ਼ ਮਿਲਦੇ ਹਨ। ਪਰ ਇਹ ਯਕੀਨੀ ਬਣਾਉਣਾ ਮਹੱਤਵਪੂਰਨ ਹੈ ਕਿ ਸਿਰਫ਼ ਭਰੋਸੇਯੋਗ ਅਤੇ ਪ੍ਰਮਾਣਿਤ ਸਟੋਰਾਂ ਤੋਂ ਹੀ ਖਰੀਦਦਾਰੀ ਕੀਤੀ ਜਾਵੇ। ਮਸ਼ਹੂਰ ਬ੍ਰਾਂਡ ਅਤੇ ਮਾਨਤਾ ਪ੍ਰਾਪਤ ਗਹਿਣਿਆਂ ਦੇ ਸਟੋਰ ਤੋਂ ਖਰੀਦਦਾਰੀ ਕਰਨਾ ਸੁਰੱਖਿਅਤ ਹੈ ਕਿਉਂਕਿ ਇਨ੍ਹਾਂ ਸਟੋਰਾਂ ਤੋਂ ਮਿਲਦੇ ਗਹਿਣੇ ਸੁੱਧ ਹੁੰਦੇ ਹਨ ਅਤੇ ਮੋੜ੍ਹ-ਵਾਪਸੀ ਦੀ ਗਰੰਟੀ ਵੀ ਦਿੰਦੇ ਹਨ।
3. ਬੀਮਾ ਅਤੇ ਗਰੰਟੀ :
ਖਰੀਦਦਾਰੀ ਦੌਰਾਨ ਇਹ ਵੇਖੋ ਕਿ ਕੀ ਸਟੋਰ ਬੀਮਾ ਦੀ ਸਹੂਲਤ ਪ੍ਰਦਾਨ ਕਰਦਾ ਹੈ ਜਾਂ ਨਹੀਂ। ਜੇਕਰ ਕੀਮਤੀ ਗਹਿਣਿਆਂ ਤੇ ਬੀਮਾ ਹੁੰਦਾ ਹੈ ਤਾਂ ਚੋਰੀ ਜਾਂ ਗੁੰਮ ਹੋਣ ਦੀ ਸਥਿਤੀ ਵਿੱਚ ਮੁਆਵਜ਼ਾ ਮਿਲ ਸਕਦਾ ਹੈ। ਇਸ ਤੋਂ ਇਲਾਵਾ, ਗਹਿਣਿਆਂ ਉੱਤੇ ਮੁਫ਼ਤ ਮੁਰੰਮਤ ਜਾਂ ਵਾਰੰਟੀ ਦੀ ਸਹੂਲਤ ਲੈਣਾ ਵੀ ਇੱਕ ਵਧੀਆ ਚੋਣ ਹੈ।
4. ਬਜਟ ਬਣਾਉਣਾ ਅਤੇ ਕੀਮਤ ਦੀ ਜਾਂਚ :
ਧਨਤੇਰਸ ‘ਤੇ ਖਰੀਦਦਾਰੀ ਕਰਨ ਤੋਂ ਪਹਿਲਾਂ ਆਪਣਾ ਬਜਟ ਬਣਾਉਣਾ ਬਹੁਤ ਜ਼ਰੂਰੀ ਹੈ। ਬਾਜ਼ਾਰ ਵਿੱਚ ਖਰੀਦਦਾਰੀ ਕਰਦਿਆਂ ਵੱਖ-ਵੱਖ ਸਮਾਨ ਦੇ ਮੁੱਲ ਵਿੱਚ ਅੰਤਰ ਹੋ ਸਕਦਾ ਹੈ। ਇਸ ਲਈ ਸੌਦੇ ਤੋਂ ਪਹਿਲਾਂ ਹੋਰਨਾਂ ਥਾਵਾਂ ਉਤੇ ਮੁਕਾਬਲੇ ਵਿੱਚ ਸਾਮਾਨ ਵਿਕ ਰਿਹਾ ਉਥੇ ਪਤਾ ਕਰੋ ਅਤੇ ਇਸ ਮੌਕੇ ਤੇ ਲੱਗਦੀਆਂ ਵਾਧੂ ਲਾਗਤਾਂ ਤੋਂ ਬਚਣ ਦੀ ਕੋਸ਼ਿਸ਼ ਕਰੋ।
5. ਇਲੈਕਟ੍ਰਾਨਿਕ ਸਮਾਨ ਅਤੇ ਹੋਰ ਜ਼ਰੂਰੀ ਚੀਜ਼ਾਂ :
ਧਨਤੇਰਸ ‘ਤੇ ਸੋਨੇ ਅਤੇ ਚਾਂਦੀ ਤੋਂ ਇਲਾਵਾ, ਲੋਕ ਘਰ ਦੇ ਹੋਰ ਜ਼ਰੂਰੀ ਚੀਜ਼ਾਂ ਜਿਵੇਂ ਕਿ ਇਲੈਕਟ੍ਰਾਨਿਕ ਸਮਾਨ, ਨਵੀਆਂ ਕਾਰਾਂ ਜਾਂ ਬਾਈਕਾਂ ਵੀ ਖਰੀਦਦੇ ਹਨ। ਇਸ ਸਥਿਤੀ ਵਿੱਚ ਭਰੋਸੇਯੋਗ ਸਟੋਰ ਤੋਂ ਖਰੀਦਦਾਰੀ ਅਤੇ ਉੱਚ ਗੁਣਵੱਤਾ ਦੇ ਉਤਪਾਦ ਦੀ ਜਾਂਚ ਕਰਨੀ ਚਾਹੀਦੀ ਹੈ।
6. ਮਹਿੰਗਾਈ ਦੇ ਦੌਰ ਨੂੰ ਸਮਝੋ
ਧਨਤੇਰਸ ‘ਤੇ ਖਰੀਦਦਾਰੀ ਦੇ ਮੌਕੇ ਤੇ ਲੋਕਾਂ ਵਿੱਚ ਖਰੀਦਦਾਰੀ ਦੀ ਭਾਰਤੀ ਮਨੋਵਿਰਤੀ ਦੇ ਕਾਰਨ ਕੀਮਤਾਂ ਵਿੱਚ ਵਾਧਾ ਹੋਣਾ ਆਮ ਗੱਲ ਹੈ। ਇਸ ਲਈ ਸਮਾਰਟ ਖਰੀਦਦਾਰੀ ਨੂੰ ਪਸੰਦ ਕਰੋ ਅਤੇ ਕੁਝ ਦਿਨ ਪਹਿਲਾਂ ਹੀ ਆਪਣੀਆਂ ਚੀਜ਼ਾਂ ਦੀ ਚੋਣ ਅਤੇ ਕੀਮਤ ਚੈੱਕ ਕਰ ਲਓ।