ਅੱਜ ਦਾ ਇਤਿਹਾਸ

ਪੰਜਾਬ

1 ਨਵੰਬਰ 1966 ਨੂੰ ਪੰਜਾਬੀ ਸੂਬੇ ਦੀ ਸਥਾਪਨਾ ਹੋਈ ਸੀ
ਚੰਡੀਗੜ੍ਹ, 1 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿੱਚ 1 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿੱਚ ਸਦਾ ਲਈ ਦਰਜ ਹੋ ਗਈਆਂ ਹਨ।ਅੱਜ 1 ਨਵੰਬਰ ਦੇ ਇਤਿਹਾਸ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ :-

*1 ਨਵੰਬਰ 1966 ਨੂੰ ਚੰਡੀਗੜ੍ਹ union territory ਬਣਿਆਂ।

  • 2007 ਵਿੱਚ ਅੱਜ ਦੇ ਦਿਨ, ਸ਼੍ਰੀਲੰਕਾ ਦੀ ਸੰਸਦ ਨੇ ਦੇਸ਼ ਦੀ ਨਸਲੀ ਸਮੱਸਿਆ ਦੇ ਹੱਲ ਲਈ ਐਮਰਜੈਂਸੀ ਦੀ ਮਿਆਦ ਵਧਾ ਦਿੱਤੀ ਸੀ।
  • 1 ਨਵੰਬਰ 2004 ਨੂੰ ਬੇਨੇਟ ਕਿੰਗ ਵੈਸਟ ਇੰਡੀਜ਼ ਕ੍ਰਿਕਟ ਬੋਰਡ ਦੇ ਪਹਿਲੇ ਵਿਦੇਸ਼ੀ ਕੋਚ ਬਣੇ ਸਨ।
  • ਛੱਤੀਸਗੜ੍ਹ ਰਾਜ ਦਾ ਗਠਨ 2000 ਵਿੱਚ ਅੱਜ ਦੇ ਦਿਨ ਹੋਇਆ ਸੀ।
  • 1 ਨਵੰਬਰ 1979 ਨੂੰ ਬੋਲਵੀਆ ਵਿਚ ਫੌਜ ਨੇ ਸੱਤਾ ਸੰਭਾਲੀ ਸੀ।
  • ਅੱਜ ਦੇ ਦਿਨ 1974 ਵਿੱਚ ਸੰਯੁਕਤ ਰਾਸ਼ਟਰ ਨੇ ਪੂਰਬੀ ਮੈਡੀਟੇਰੀਅਨ ਦੇਸ਼ ਸਾਈਪ੍ਰਸ ਦੀ ਆਜ਼ਾਦੀ ਨੂੰ ਮਾਨਤਾ ਦਿੱਤੀ ਸੀ।
  • 1973 ਵਿਚ 1 ਨਵੰਬਰ ਨੂੰ ਮੈਸੂਰ ਦਾ ਨਾਂ ਬਦਲ ਕੇ ਕਰਨਾਟਕ ਕਰ ਦਿੱਤਾ ਗਿਆ ਸੀ।
  • ਹਰਿਆਣਾ ਰਾਜ ਦੀ ਸਥਾਪਨਾ 1 ਨਵੰਬਰ 1966 ਨੂੰ ਹੋਈ ਸੀ।
  • ਅੱਜ ਦੇ ਦਿਨ 1956 ਵਿਚ ਹੈਦਰਾਬਾਦ ਰਾਜ ਨੂੰ ਪ੍ਰਸ਼ਾਸਨਿਕ ਤੌਰ ‘ਤੇ ਖ਼ਤਮ ਕਰ ਦਿੱਤਾ ਗਿਆ ਸੀ।
  • ਆਂਧਰਾ ਪ੍ਰਦੇਸ਼ ਰਾਜ ਦੀ ਸਥਾਪਨਾ 1 ਨਵੰਬਰ 1956 ਨੂੰ ਹੋਈ ਸੀ।
  • ਅੱਜ ਦੇ ਦਿਨ 1956 ਵਿੱਚ ਕੇਰਲਾ ਰਾਜ ਦੀ ਸਥਾਪਨਾ ਹੋਈ।
  • 1 ਨਵੰਬਰ 1956 ਨੂੰ ਨੀਲਮ ਸੰਜੀਵਾ ਰੈਡੀ ਨੇ ਆਂਧਰਾ ਰਾਜ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ਼ਿਆ ਸੀ।
  • ਅੱਜ ਦੇ ਦਿਨ 1956 ਵਿੱਚ ਰਾਜਧਾਨੀ ਦਿੱਲੀ ਕੇਂਦਰ ਸ਼ਾਸਤ ਪ੍ਰਦੇਸ਼ ਬਣ ਗਈ ਸੀ।
  • 1 ਨਵੰਬਰ 1956 ਨੂੰ ਭਾਸ਼ਾ ਦੇ ਆਧਾਰ ‘ਤੇ ਮੱਧ ਪ੍ਰਦੇਸ਼ ਰਾਜ ਦੀ ਸਥਾਪਨਾ ਹੋਈ ਸੀ।
    ਅੱਜ ਦੇ ਦਿਨ 1952 ਵਿੱਚ ਜੈ ਨਰਾਇਣ ਨੇ ਰਾਜਸਥਾਨ ਦੇ ਮੁੱਖ ਮੰਤਰੀ ਵਜੋਂ ਅਹੁਦਾ ਸੰਭਾਲ਼ਿਆ ਸੀ।
  • 1 ਨਵੰਬਰ 1950 ਨੂੰ ਭਾਰਤ ਦਾ ਪਹਿਲਾ ਭਾਫ਼ ਇੰਜਣ ਚਿਤਰੰਜਨ ਰੇਲਵੇ ਫੈਕਟਰੀ ਵਿੱਚ ਬਣਾਇਆ ਗਿਆ ਸੀ।
  • ਅੱਜ ਦੇ ਦਿਨ 1946 ਵਿੱਚ ਪੱਛਮੀ ਜਰਮਨ ਰਾਜ ਨੀਦਰਸਾਕਸਨ ਦਾ ਗਠਨ ਕੀਤਾ ਗਿਆ ਸੀ।

Latest News

Latest News

Leave a Reply

Your email address will not be published. Required fields are marked *