ਜਲਾਲਾਬਾਦ, 20 ਸਤੰਬਰ, ਦੇਸ਼ ਕਲਿਕ ਬਿਊਰੋ:
ਜਲਾਲਾਬਾਦ ਦੇ ਪਿੰਡ ਕਾਠਗੜ੍ਹ ‘ਚ ਇਕ ਵਿਆਹੁਤਾ ਨੇ ਆਪਣੇ ਪਤੀ ਅਤੇ ਸਹੁਰੇ ‘ਤੇ ਕੁੱਟਮਾਰ ਕਰਨ ਦਾ ਦੋਸ਼ ਲਗਾਇਆ ਹੈ, ਇਸ ਦੌਰਾਨ ਉਸ ਦਾ ਨੱਕ ਅਤੇ ਵਾਲ ਕੱਟ ਦਿੱਤੇ ਗਏ। ਦੋਸ਼ ਹੈ ਕਿ ਉਸ ਦੇ ਗੁਪਤ ਅੰਗ ‘ਤੇ ਵੀ ਕੈਂਚੀ ਨਾਲ ਵਾਰ ਕੀਤੇ ਗਏ ਅਤੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਘਰੋਂ ਬਾਹਰ ਸੁੱਟ ਦਿੱਤਾ ਅਤੇ ਭੱਜ ਗਏ। ਫਿਲਹਾਲ ਮਾਮਲੇ ਦੀ ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਹੈ।
ਹਸਪਤਾਲ ‘ਚ ਦਾਖਲ ਔਰਤ ਦੇ ਪਿਤਾ ਨੇ ਦੱਸਿਆ ਕਿ ਉਸ ਦੀ ਲੜਕੀ ਦਾ ਕਰੀਬ 7 ਸਾਲ ਪਹਿਲਾਂ ਪਿੰਡ ਕਾਠਗੜ੍ਹ ‘ਚ ਵਿਆਹ ਹੋਇਆ ਸੀ, ਉਸ ਨੇ ਦੋਸ਼ ਲਗਾਇਆ ਕਿ ਉਸ ਦਾ ਪਤੀ ਅਤੇ ਸਹੁਰਾ ਲਗਾਤਾਰ ਦਾਜ ਦੀ ਮੰਗ ਕਰ ਰਹੇ ਸਨ। ਬੀਤੇ ਦਿਨ ਉਸ ਨੇ ਉਨ੍ਹਾਂ ਨੂੰ 2 ਲੱਖ ਰੁਪਏ ਦਾਜ ਵਜੋਂ ਵੀ ਦਿੱਤੇ ਸਨ।ਇਸ ਦੇ ਬਾਵਜੂਦ ਉਸ ਦੇ ਸਹੁਰੇ ਵੱਲੋਂ ਲੜਕੀ ਦੀ ਕੁੱਟਮਾਰ ਕੀਤੀ ਗਈ ਅਤੇ ਉਸ ਦੇ ਵਾਲ ਵੀ ਕੱਟ ਦਿੱਤੇ ਗਏ।ਉਸ ਦਾ ਨੱਕ ਵੀ ਕੱਟ ਦਿੱਤਾ। ਇੰਨਾ ਹੀ ਨਹੀਂ ਉਸ ਦੇ ਪ੍ਰਾਈਵੇਟ ਪਾਰਟਸ ‘ਤੇ ਵੀ ਕੈਂਚੀ ਨਾਲ ਵਾਰ ਕੀਤੇ ਗਏ।
ਡਾਕਟਰ ਮੁਤਾਬਕ ਔਰਤ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ, ਉਸ ਨੂੰ ਰੈਫਰ ਕੀਤਾ ਜਾ ਰਿਹਾ ਹੈ ਅਤੇ ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।
ਦੂਜੇ ਪਾਸੇ ਜ਼ਖਮੀ ਔਰਤ ਦਾ ਦੋਸ਼ ਹੈ ਕਿ ਉਸ ਦੇ ਸਹੁਰੇ ਉਸ ਤੋਂ ਲਗਾਤਾਰ ਦਾਜ ਦੀ ਮੰਗ ਕਰ ਰਹੇ ਹਨ, ਜੇਕਰ ਉਹ ਪੈਸੇ ਨਾ ਲੈ ਕੇ ਆਵੇ ਤਾਂ ਉਸ ਦੀ ਕੁੱਟਮਾਰ ਕੀਤੀ ਜਾਂਦੀ ਹੈ।