ਚੰਡੀਗੜ੍ਹ: 7 ਨਵੰਬਰ, ਦੇਸ਼ ਕਲਿੱਕ ਬਿਓਰੋ
ਡੋਨਾਲਡ ਟਰੰਪ ਦੇ ਅਮਰੀਕੀ ਰਾਸ਼ਟਰਪਤੀ ਬਣਨ ਤੋਂ ਬਾਅਦ ਹੁਣ ਹਜ਼ਾਰਾਂ ਭਾਰਤੀਆਂ ਉੱਤੇ ਉਹਨਾਂ ਨੂੰ ਅਮਰੀਕਾ ਚੋਂ ਬਾਹਰ ਵਾਪਸ ਭੇਜਣ ਦਾ ਡਰ ਮੰਡਰਾ ਰਿਹਾ ਅਮਰੀਕੀ ਚੋਣਾਂ ਵਿੱਚ ਵਿਦੇਸ਼ੀਆਂ ਦਾ ਮਸਲਾ ਵੱਡਾ ਚੋਣ ਮੁੱਦਾ ਬਣਿਆ ਸੀ ਅਤੇ ਭਾਰਤ ਵਿੱਚੋਂ ਡੰਕੀ ਰੂਟ ਰਾਹੀਂ ਖਾਸ ਕਰ ਪੰਜਾਬ ਅਤੇ ਹਰਿਆਣਾ ਦੇ ਨੌਜਵਾਨਾਂ ਦੀ ਵਾਪਸੀ ਦਾ ਖਤਰਾ ਸਭ ਤੋਂ ਵੱਧ ਉਭਰ ਆਇਆ ਹੈ। ਇਸ ਸਮੇਂ ਲਗਭਗ 12 ਹਜ਼ਾਰ ਭਾਰਤੀ ਡਿਟੈਂਸ਼ਨ ਸੈਂਟਰਾਂ ‘ਚ ਬੰਦ ਹਨ ਜੋ ਆਪਣੇ ਆਪ ਨੂੰ ਜੇਲ ਵਿੱਚੋਂ ਬਾਹਰ ਕੱਢਣ ਲਈ ਜ਼ੋਰ ਅਜ਼ਮਾਈ ਕਰ ਰਹੇ ਹਨ। ਪਰ ਦੂਜੇ ਪਾਸੇ ਟਰੰਪ ਵੱਲੋਂ ਅਮਰੀਕਾ ਨੂੰ ਮੁੜ ਮਹਾਨ ਦੇਸ਼ ਬਣਾਉਣ ਅਤੇ ਅਮਰੀਕੀਆਂ ਨੂੰ ਰੁਜ਼ਗਾਰ ਦੇਣ ਲਈ ਵਿਦੇਸ਼ੀਆਂ ਨੂੰ ਬਾਹਰ ਕੱਢਣ ਦੇ ਵਾਅਦੇ ਕੀਤੇ ਗਏ ਹਨ ਇਸ ਲਈ ਹੁਣ ਡੰਕੀ ਰੂਟ ਰਾਹੀਂ ਜੇ ਇਹਨਾਂ 12 ਹਜਾਰ ਭਾਰਤੀਆਂ ਨੂੰ ਟਰੰਪ ਸਰਕਾਰ ਜੇਲ ਚੋਂ ਬਾਹਰ ਆਉਂਦਿਆਂ ਹੀ ਵਾਪਸ ਭਾਰਤ ਭੇਜ ਸਕਦੀ ਹੈ।