ਆੜਤੀਆਂ ਨੇ ਕਿਸਾਨਾਂ ਦੇ ਕੱਟੇ ਪੈਸੇ ਤੁਰੰਤ ਵਾਪਸ ਨਾ ਕੀਤੇ ਤਾਂ ਯੂਨੀਅਨ ਉਨ੍ਹਾਂ ਦੇ ਘਰਾਂ ਅੱਗੇ ਦਿਨ ਰਾਤ ਧਰਨੇ ਦੇਵੇਗੀ: ਲੱਖੋਵਾਲ

ਪੰਜਾਬ

ਮੋਰਿੰਡਾ 7 ਨਵੰਬਰ ( ਭਟੋਆ )

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਨੇ ਪੰਜਾਬ ਦੀਆਂ ਅਨਾਜ ਮੰਡੀਆਂ ਵਿੱਚ ਆੜਤੀਆਂ ਵੱਲੋਂ 300 ਤੋਂ 400 ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਘੱਟ ਲਗਾ ਕੇ ਝੋਨਾ ਖਰੀਦਣ ਦੀ ਸਖਤ ਨਿਖੇਦੀ ਕਰਦਿਆਂ ਐਲਾਨ ਕੀਤਾ ਕਿ ਜੇਕਰ ਆੜਤੀਆਂ ਵੱਲੋਂ ਕਿਸਾਨਾਂ ਦੇ ਕੱਟੇ ਗਏ ਪੈਸੇ ਤਰਹਾਂ  ਵਾਪਸ ਨਾ ਕੀਤੇ ਗਏ ਤਾਂ ਯੂਨੀਅਨ ਵੱਲੋਂ ਸਬੰਧਤ ਆੜਤੀਆਂ ਦੇ ਘਰਾਂ ਅੱਗੇ ਦਿਨ ਰਾਤ ਰੋਸ ਧਰਨੇ ਦਿੱਤੇ ਜਾਣਗੇ।

ਇਸ ਸਬੰਧੀ ਚੋਣਵੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਲੱਖੋਵਾਲ ਨੇ ਕਿਹਾ ਕਿ ਕਣਕ ਆਲੂ ਅਤੇ ਗੰਨੇ ਦੀ ਬਿਜਾਈ ਸਿਰ ਤੇ ਹੋਣ ਕਾਰਨ ਕਿਸਾਨ ਫਸਿਆ ਹੋਇਆ ਹੈ ਜਿਸ ਕਾਰਨ ਉਹ ਐਮਐਸਪੀ ਤੋਂ ਘੱਟ ਕੀਮਤ ਤੇ ਝੋਨਾਂ ਵੇਚਣ ਲਈ ਮਜਬੂਰ ਹਨ ਪ੍ਰੰਤੂ ਆੜਤੀ ਅਤੇ ਸ਼ੈਲਰ ਮਾਲਕ ਆਪਸ ਵਿੱਚ ਰਲ ਕੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਕਿਸਾਨਾਂ ਦੀ ਲੁੱਟ ਖਸੁੱਟ ਕਰ ਰਹੇ ਹਨ,  ਜਿਸ ਨੂੰ ਯੂਨੀਅਨ ਵੱਲੋਂ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਇੱਕ ਸੋਚੀ ਸਮਝੀ ਸਾਜਿਸ਼ ਅਧੀਨ ਪੰਜਾਬ ਵਿੱਚੋਂ ਵੱਖ ਵੱਖ ਸੂਬਿਆਂ ਨੂੰ ਭੇਜੇ ਗਏ ਚਾਵਲਾਂ ਦੇ ਸੈਂਪਲ ਫੇਲ ਕੀਤੇ ਜਾ ਰਹੇ ਹਨ ਤਾਂ ਜੋ ਪੰਜਾਬ ਦੇ ਗੁਦਾਮਾਂ ਤੇ ਸ਼ੈਲਰਾਂ ਵਿੱਚ ਪਏ ਚਾਵਲਾਂ ਨੂੰ ਨਾ ਚੁੱਕਿਆ ਜਾ ਸਕੇ ਅਤੇ ਇਸ ਸਾਲ ਦੇ ਚਾਵਲਾਂ ਨੂੰ ਸੈਲਰਾਂ ਤੇ ਗਦਾਮਾਂ ਵਿੱਚ ਰੱਖਣ ਲਈ ਜਗਹਾ ਨਾ ਮਿਲ ਸਕੇ ਤਾਂ ਜੋ ਪੰਜਾਬ ਦੀ ਆਰਥਿਕਤਾ ਨੂੰ ਕਮਜ਼ੋਰ ਕੀਤਾ ਜਾ ਸਕੇ ਜਿਹੜੀ ਲੱਖੋਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਅਜਿਹਾ ਕਰਕੇ ਪੰਜਾਬ ਦੇ ਕਿਸਾਨਾਂ ਤੇ ਮਜ਼ਦੂਰਾਂ ਤੋਂ ਕਿਸਾਨੀ ਅੰਦੋਲਨ ਦਾ ਬਦਲਾ ਲੈ ਰਹੀ ਹੈ ਪ੍ਰੰਤੂ ਕੇਂਦਰ ਸਰਕਾਰ ਵਿੱਚ ਬੈਠੇ ਆਗੂ ਇਹ ਭੁੱਲ ਗਏ ਹਨ ਕਿ ਪੰਜਾਬ ਦੇ ਲੋਕ ਕੇਂਦਰ ਸਰਕਾਰ ਦੀਆਂ ਕੋਜੀਆਂ ਸ਼ਾਸਤਾਂ ਤੋਂ ਨਾ ਡਰਨਗੇ ਨਾ ਝੁਕਣਗੇ ਸਗੋਂ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ ਕਿਸਾਨ ਆਗੂ ਨੇ ਪੰਜਾਬ ਵਿੱਚ ਕਣਕ ਦੀ ਬਜਾਈ ਲਈ ਡੀਏਪੀ ਦੀ ਘਾਟ ਲਈ ਪੰਜਾਬ ਦੀ ਆਪ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਕੇਂਦਰ ਕੋਲੋਂ ਪੰਜਾਬ ਦੇ ਕਿਸਾਨਾਂ ਲਈ ਲੋੜੀਂਦੀ ਡੀਏਪੀ ਖਾਦ ਦਾ ਕੋਟਾ ਰਿਲੀਜ਼ ਕਰਾਉਣ ਵਿੱਚ ਨਾਕਾਮ ਸਾਬਤ ਹੋਏ ਹਨ।  ਜਿਸ ਕਾਰਨ ਕਿਸਾਨਾਂ ਦੀ ਆਉਣ ਵਾਲੀ ਕਣਕ ਦੀ ਫਸਲ ਦਾ ਝਾੜ ਘਟੇਗਾ ਅਤੇ ਕਿਸਾਨਾਂ ਨੂੰ ਹਜ਼ਾਰਾਂ ਕਰੋੜਾਂ ਰੁਪਏ ਦਾ ਨੁਕਸਾਨ ਝੱਲਣਾ ਪਵੇਗਾ । ਸ੍ਰੀ ਲੱਖੋਵਾਲ ਨੇ ਪੰਜਾਬ ਦੀਆਂ ਵੱਖ ਵੱਖ ਅਨਾਜ ਮੰਡੀਆਂ ਵਿੱਚ ਦੌਰਾ ਕਰਨ ਉਪਰੰਤ ਕਿਸਾਨਾਂ ਦੇ ਝੋਨੇ ਦੀ ਕੱਟ ਲਗਾ ਕੇ ਖਰੀਦ ਕਰਨ ਵਾਲੇ ਆੜਤੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਕਿਸਾਨਾਂ ਦੀ ਲੁੱਟ ਕਸੁੱਟ ਬੰਦ ਕਰਨ ਨਹੀਂ ਤਾਂ ਆਉਣ ਵਾਲੇ ਦਿਨਾਂ ਵਿੱਚ ਉਹਨਾਂ ਵਿਰੁੱਧ ਜਬਰਦਸਤ ਸੰਘਰਸ਼ ਸ਼ੁਰੂ ਕੀਤਾ ਜਾਵੇਗਾ। ਸ੍ਰੀ ਲੱਖੋਵਾਲ ਨੇ ਕੱਟ ਲਗਾ ਕੇ ਝੋਨਾ ਵੇਚਣ ਵਾਲੇ ਕਿਸਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਇਸ ਸਬੰਧੀ ਲਿਖਤੀ ਰੂਪ ਵਿੱਚ ਸਥਾਨਕ ਆਗੂਆਂ ਕੋਲ ਆਪਣੀ ਦਰਖਾਸਤ ਦੇਣ ਤਾਂ ਜੋ ਆੜਤੀਆਂ ਵੱਲੋਂ ਕੱਟੇ ਗਏ ਪੈਸੇ ਵਾਪਸ ਦਿਵਾਏ ਜਾ ਸਕਣ ਇਸ ਮੌਕੇ ਤੇ ਉਹਨਾਂ ਦੇ ਨਾਲ ਕਿਸਾਨ ਆਗੂ ਹਰਜਿੰਦਰ ਸਿੰਘ ਜਿੰਦੂ ਵੀ ਹਾਜ਼ਰ ਸੀ।

diwali-banner1

Latest News

Latest News

Leave a Reply

Your email address will not be published. Required fields are marked *