ਲਖਨਊਂ, 8 ਨਵੰਬਰ, ਦੇਸ਼ ਕਲਿੱਕ ਬਿਓਰੋ :
ਦੇਸ਼ ਭਰ ਵਿੱਚ ਔਰਤਾਂ ਨਾਲ ਛੇੜਛਾੜ ਦੇ ਮਾਮਲੇ ਲਗਾਤਾਰ ਵੱਡੀ ਗਿਣਤੀ ਵਿੱਚ ਆਉਂਦੇ ਰਹਿੰਦੇ ਹਨ। ਖਾਸ ਕਰਕੇ ਜਨਤਕ ਥਾਵਾਂ ਉਤੇ ਔਰਤਾਂ ਨੂੰ ਛੇੜਛਾੜ ਵਰਗੀਆਂ ਘਨੌਣੀਆਂ ਹਰਕਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਔਰਤਾਂ ਨਾਲ ਛੇੜਛਾੜ ਨੂੰ ਨੱਥ ਪਾਉਣ ਲਈ ਸਰਕਾਰਾਂ ਸਮੇਂ ਸਮੇਂ ਕਈ ਕਾਨੂੰਨ ਬਣਾਉਂਦੀਆਂ ਰਹਿੰਦੀਆਂ ਹਨ। ਹੁਣ ਮਹਿਲਾ ਕਮਿਸ਼ਨ ਵੱਲੋਂ ਨਵੇਂ ਦਿਸ਼ਾ ਨਿਦਰੇਸ਼ ਜਾਰੀ ਕਰਨ ਲਈ ਪ੍ਰਸਤਾਵ ਕੀਤੇ ਗਏ ਹਨ। ਉਤਰ ਪ੍ਰਦੇਸ਼ ਰਾਜ ਮਹਿਲਾ ਕਮਿਸ਼ਨ ਵੱਲੋਂ ਨਵੇਂ ਪ੍ਰਤਸਾਵ ਅਨੁਸਾਰ ਹੁਣ ਮਰਦ ਔਰਤਾਂ ਦੇ ਕੱਪੜਿਆਂ ਦੇ ਮਾਪ ਨਹੀਂ ਲੈ ਸਕਣਗੇ। ਬੁਟੀਕ ਉਤੇ ਔਰਤਾਂ ਦਾ ਨਾਮ ਲੈਣ ਲਈ ਲੇਡੀਜ਼ ਟੇਲਰ ਹੀ ਹੋਣੀ ਚਾਹੀਦੀ ਹੈ। ਕੱਪੜਿਆਂ ਦੀ ਦੁਕਾਨਾਂ ਉਤੇ ਮਹਿਲਾ ਮੁਲਾਜ਼ਮ ਹੋਣਾ ਜ਼ਰੂਰੀ ਹੈ। ਇਸ ਦੇ ਨਾਲ ਉਥੇ ਸੀਸੀਟੀਵੀ ਵੀ ਲੱਗੇ ਹੋਣਾ ਜ਼ਰੂਰੀ ਹਨ।
ਇਹ ਪ੍ਰਸਤਾਵ ਮਹਿਲਾ ਕਮਿਸ਼ਨ ਦੀ 28 ਅਕਤੂਬਰ ਨੂੰ ਹੋਈ ਮੀਟਿੰਗ ਵਿੱਚ ਲਿਆਂਦਾ ਗਿਆ ਹੈ। ਇਸ ਸਬੰਧੀ ਜਾਣਕਾਰੀ ਜ਼ਿਲ੍ਹਾ ਅਧਿਕਾਰੀ ਹਾਮਿਦ ਹੁਸੈਨ ਨੇ ਦਿੱਤੀ ਹੈ। ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਅਹਿਮ ਫੈਸਲੇ ਲਏ ਗਏ ਹਨ। ਮਹਿਲਾ ਕਮਿਸ਼ਨ ਨੇ ਪ੍ਰਸਤਾਵ ਦਿੱਤਾ ਹੈ ਕਿ ਸੂਬੇ ਵਿੱਚ ਔਰਤ ਜਿੰਮ ਹੋਣਾ ਚਾਹੀਦਾ ਅਤੇ ਯੋਗਾ ਸੈਂਟਰ ਵਿੱਚ ਮਹਿਲਾ ਟ੍ਰੇਨਰ ਹੋਣੀ ਚਾਹੀਦੀ ਹੈ। ਟ੍ਰੇਨਰ ਅਤੇ ਮਹਿਲਾ ਜਿੰਮ ਦਾ ਵੇਰੀਫਿਕੇਸ਼ਨ ਵੀ ਹੋਣਾ ਲਾਜ਼ਮੀ ਹੈ। ਯੋਗਾ ਸੈਂਟਰਾਂ ਵਿੱਚ ਡੀਵੀਆਰ ਸਮੇਤ ਸੀਸੀਟੀਵੀ ਜ਼ਰੂਰੀ ਹੋਵੇ। ਇਸ ਦੇ ਨਾਲ ਸਕੂਲ ਬੱਸਾਂ ਵਿੱਚ ਔਰਤ ਸੁਰੱਖਿਆ ਕਰਮਚਾਰੀ ਹੋਣੀ ਚਾਹੀਦੀ ਹੈ ਅਤੇ ਅਧਿਆਪਕਾ ਦਾ ਵੀ ਹੋਣਾ ਜ਼ਰੂਰੀ ਹੈ।