ਕਹਾਣੀ : ਭਗਤੂ ਬਾਬਾ

ਸਾਹਿਤ ਬੱਚਿਆਂ ਦੀ ਦੁਨੀਆ ਮਨੋਰੰਜਨ

ਮਨਇੰਦਰਜੀਤ ਸਿੰਘ ਮੌਖਾ

ਭਗਤੂ ਬਾਬਾ ਸਹਿਰੋਂ ਬਾਹਰ ਛੋਟੀ ਨਹਿਰ ਲਾਗੇ ਆਪਣੀ ਝੋਪੜੀ ’ਚ ਰਹਿੰਦਾ, ਸਵੇਰੇ ਮੂੰਹ ਹਨੇਰੇ ਉੱਠ ਇਸ਼ਨਾਨ ਪਾਣੀ ਕਰਨਾ ਤੇ, ਫਿਰ ਵਾਹਿਗੁਰੂ ਦੀ ਬੰਦਗੀ ’ਚ ਲੀਨ ਹੋ ਜਾਣਾ। ਉਸ ਦਾ ਨਿਤਨੇਮ ਸੀ, ਪਰ ਨਾਲ ਹੀ ਦਿਹਾੜੀ ਲਈ ਵੀ ਲੇਬਰ ਚੌਂਕ ਸਵੱਖਤੇ ਹੀ ਪੁੱਜ ਜਾਣਾ ਵੀ ਉਸ ਦੇ ਜੀਵਨ ਦਾ ਇਕ ਅਹਿਮ ਹਿੱਸਾ ਸੀ । ਇਹੀ ਕਾਰਨ ਸੀ ਕਿ ਭਗਤੂ ਨੂੰ ਅਕਸਰ ਦਿਹਾੜੀ ਮਿਲ ਹੀ ਜਾਂਦੀ ਸੀ ਨਾਲੇ ਭਗਤੂ ਨੂੰ ਦਿਹਾੜੀ ਲਈ ਲੈਕੇ ਜਾਣ ਵਾਲੇ ਆਮ ਕਰਕੇ ਉਸ ਦੇ ਸੁਭਾਅ ਬਾਰੇ ਪਹਿਲਾਂ ਤੋਂ ਹੀ ਵਾਕਿਫ ਉਸਦੇ ਜਾਣੂ ਹੀ ਹੁੰਦੇ ਸਨ । ਭਗਤੂ ਨੇ ਨਾ ਕਦੀ ਕਿਸੇ ਨਾਲ ਕੋਈ ਦਿਹਾੜੀ ਖੋਲ੍ਹੀ ਸੀ ਤੇ ਨਾ ਹੀ ਕਦੇ ਇਸ ਬਾਰੇ ਕੋਈ ਗੱਲ ਕੀਤੀ ਸੀ ,ਜਿਸ ਕਿਸੇ ਨੇ ਜੋ ਵੀ ਦੇ ਦਿੱਤਾ ਭਗਤੂ ਨੇ ਓਹੀ ਲੈ ਲਿਆ ਜੇ ਕਿਸੇ ਕੁਝ ਨਾ ਵੀ ਦਿੱਤਾ ਤਾਂ ਭਗਤੂ ਨੇ ਕਦੀ ਸੋਚਿਆ ਤੱਕ ਨਹੀਂ ਸੀ। ਕਿਰਤ ਕਰਨੀ ਪਹਿਲਾ ਤੇ ਪੇਟ ਦੀ ਅੱਗ ਬੁਝਾਣੀ ਉਸਦਾ ਦੂਜਾ ਮਕਸਦ ਸੀ, ਬਾਕੀ ਜੋ ਵੀ ਦਿਹਾੜੀ ਚੋਂ ਬੱਚਣਾ ਓਹ ਉਸ ਕਿਸੇ ਭੁੱਖੇ ਦਾ ਪੇਟ ਭਰਨਾ ਜਾਂ ਕਿਸੇ ਦੀ ਕੋਈ ਕੱਪੜੇ ਲਤੇ ਦੀ ਥੁੱੜ ਜਾਂ ਕਿਸੇ ਦੁਖੀਏ ਦਰਦਵੰਦ ਦੀ ਦਵਾਦਾਰੂ ,ਪਸ਼ੂਆਂ ਨੂੰ ਚਾਰਾ ਪਾਉਣਾ ਬਿਮਾਰ ਜਾਨਵਰਾਂ ਦੀ ਮੱਲ੍ਹਮ ਪਟੀ , ਪਰਿੰਦਿਆ ਨੂੰ ਚੋਗਾ ਪਾਣੀ ਪੋਦਿਆਂ ਨੂੰ ਪਾਣੀ ਪਾਉਣਾ ਤੇ ਦੇਖਰੇਖ ਕਰਨ ‘ਚ ਰੁਜੇ ਰਹਿਣਾ ਉਸਦੀ ਰੋਜਮਰਾ
ਜ਼ਿੰਦਗੀ ਦਾ ਇਕ ਵੱਡਾ ਹਿੱਸਾ ਸੀ।ਉਮਰ ਵਡੇਰੀ ਹੋਣ ਕਾਰਨ ਹੁਣ ਉਸਦਾ ਨਾਮ ਭਗਤੂ ਤੋਂ ਭਗਤੂ ਬਾਬਾ ਹੋ ਗਿਆ ਸੀ।
       ਅੱਜ ਸਵੇਰ ਦਾ ਵੱਕਤ ਭਗਤੂ ਆਪਣੇ ਇਸ਼ਨਾਨ ਪਾਣੀ ਕਰ ਨਿੱਤਨੇਮ ਤੋਂ ਵਹਿਲਾ ਹੋਇਆ ਹੀ ਸੀ ਕਿ ਝੋਪੜੀ ’ਚ ਆਏ ਦੋ ਸੱਜਣਾ ਭਗਤੂ ਨੂੰ ਦੱਸਿਆ ਕਿ,”ਓਹ ਧਰਮਰਾਜ ਦੇ ਭੇਜੇ ਹੋਏ ਦੂਤ ਹਨ ਜੋ ਉਸ ਨੂੰ ਲੈਣ ਆਏ ਹਨ ਕਿਉਂ ਕਿ ਅੱਜ ਉਸਦੀ ਪ੍ਰਮਾਤਮਾ ਵਲੋਂ ਬਖਸ਼ੀ ਉਮਰ ਪੂਰੀ ਹੋ ਗਈ ਹੈ ਸੋ “ਤੁਹਾਨੂੰ ਸਾਡੇ ਨਾਲ ਚੱਲਣਾ ਪਵੇਗਾ”। ਭਗਤੂ “ਜੀ ਆਇਆਂ ਨੂੰ , ਚੱਲੋ ਮੈਂ ਤਿਆਰ ਹਾਂ।”ਜਿਵੇਂ ਕਿ ਭਗਤੂ ਪਹਿਲਾਂ ਤੋਂ ਹੀ ਇੰਨਾਂ ਪ੍ਰੋਹਣਿਆਂ ਨਾਲ ਚੱਲ੍ਹਣ ਲਈ ਤਿਆਰ ਬੈਠਾ ਹੋਵੇ। ਜਦੋਂ ਇਹ ਗੱਲ ਕਰ ਹੀ ਰਹੇ ਸੀ ਇੰਨੇ ’ਚੋਂ ਉਨਾਂ ਦੋਹਾਂ ਚੋਂ ਇਕ ਦੀ ਨਜਰ ਝੁੱਗੀ ਦੇ ਇਕ ਨੁੱਕਰੇ ਪਈਂ ਗੱਠੜੀ ਉਤੇ ਪਈ, ਜਦ ਉਸ ਗੱਠੜੀ ਨੂੰ ਨਿੜਿਓਂ ਹੋਰ ਗੋਹ ਨਾਲ ਵੇਖਿਆ ਤਾਂ ਕੁਝ ਠਠੰਬਰ ਜਿਹਾ ਗਿਆ, ਫਿਰ ਉਸ ਆਪਣੇ ਦੂਜੇ ਸਾਥੀ ਨੂੰ ਗੱਠੜੀ ਉਤੇ ਨਜਰ ਮਰਵਾਈ ਉਸ ਨੂੰ ਗੱਠੜੀ ਵਿੱਚਲੀ ਹਰ ਸ਼ੈਅ ਕੁਝ ਵਿੱਲਖਣ ਤੇ ਅਲੌਕਿਕ ਜਿਹੀ ਲੱਗੀ। ਭਗਤੂ ਨੇ ਓਹਨਾਂ ਨੂੰ ਆਪਸ ਵਿੱਚ ਗੱਠੜੀ ਬਾਰੇ ਗੱਲ ਕਰਦਿਆਂ ਦੇਖ ਟੋਕਿਆ ਕਿ ਉਸ ਵਿੱਚ ਕੁਝ ਨਹੀਂ ਤੁਸੀਂ ਮੈਨੂੰ ਲੈਣ ਆਏ ਹੋ ਮੈਂ ਤਿਆਰ ਹਾਂ ਚੱਲੋ ਚੱਲੀਏ ਪਰ ਓਹਨਾਂ ਉਸਦੀ ਕੋਈ ਨਾ ਸੁਣੀ ਤੇ ਭਗਤੂ ਦੀ ਆਤਮਾ ਨਾਲ ਓਹ ਗੱਠੜੀ ਵੀ ਨਾਲ ਲੈ ਲਈ।
ਧਰਮਰਾਜ ਦਾ ਦਰਬਾਰ ਚੱਲ ਰਿਹਾ ਸੀ, ਮਾਤਲੋਕ ਤੋਂ ਆਉਣ ਵਾਲੀਆਂ ਆਤਮਾਵਾਂ ਦੇ ਕਰਮਾਂ ਨੂੰ ਸਮੀਖਿਆ ਦੇ ਅਧਾਰ ਉਤੇ ਨਰਕ ਜਾਂ ਫਿਰ ਸਵਰਗ ਭੇਜਿਆ ਜਾ ਰਿਹਾ। ਭਗਤੂ ਕਤਾਰ ਚੱ ਸਭ ਤੋਂ ਪਿੱਛੇ ਸੀ ਤੇ ਕੁਝ ਦੂਰੀ ਤੇ ਉਸ ਦੀ ਗੱਠੜੀ ਵੀ ਪਈ ਸੀ।
ਸਭ ਤੋਂ ਅਖੀਰ ਭਗਤੂ ਦੀ ਵਾਰੀ ਆਈ ਜਦ ਧਰਮਰਾਜ ਭਗਤੂ ਦੇ ਲ਼ੇਖਾਂ ਦੀ ਘੋਖ ਕਰ ਰਿਹਾ ਤਾਂ ਉਸਦੇ ਚੇਹਰੇ ਤੇ ਕਾਫੀ ਪ੍ਰੰਸ਼ਨਤਾ ਝੱਲਕ ਰਹੀ ਸੀ ਫਿਰ ਧਰਮਰਾਜ ਨੇ ਬਹੁਤ ਸਤਿਕਾਰਤ ਭਰੇ ਲਹਿਜੇ ’ਚ ਭਗਤੂ ਨੂੰ ਕਿਹਾ ਕਿ ਤੁਸ਼ੀਂ ਸਵਰਗਾਂ ਦੇ ਹੱਕਦਾਰ ਹੋ, ਭਗਤੂ ਨੇ ਸਹਿਜ ਸੁਭਾਅ ਹੀ ਪੁਛਿਆ “ਮਹਾਰਾਜ ਇਹ ਨਰਕ ਸਵਰਗ ਕੀ ਹਨ?” ਧਰਮਰਾਜ “ਸਵਰਗ ਸੁਖਾਂ ਦਾ ਘਰ ਜਿਥੇ ਹਰ ਆਤਮਾ ਖੁਸ਼ ਹੈ, ਕਿਸੇ ਨੂੰ ਕਿਸੇ ਤਰ੍ਹਾਂ ਦੀ ਕਦੇ ਦੁਖ ਤਕਲੀਫ ਨਹੀਂ ਹੁੰਦੀ ਹਰ ਆਤਮਾ ਹਮੇਸ਼ਾ ਸੁਖ ’ਚ ਰਹਿੰਦੀ ਹੈ ਨਰਕ ‘ਚ ਸਭ ਦੁੱਖ ਹੀ ਦੁੱਖ ਹਨ ਕੋਈ ਵੀ ਸੁਖੀ ਨਹੀਂ ਹੁੰਦਾ।”
ਕੁਝ ਸੋਚਣ ਤੋਂ ਬਾਅਦ ਭਗਤੂ ” ਮੈਨੂੰ ਨਰਕ ਹੀ ਭੇਜ ਦਿਓ।” ਧਰਮਰਾਜ ” ਓਹ ਕਿਉਂ?”ਭਗਤੂ “ਮਹਾਰਾਜ ਦੂਜਿਆਂ ਦੇ ਦੁੱਖ ਵੰਡਾਉਣ ’ਚ ਜੋ ਸੁੱਖ ਮਿਲਦਾ ਹੈ ਫਿਰ ਓਹ ਸੁੱਖ ਤਾਂ ਤੁਹਾਡੇ ਸਵਰਗਾਂ ਚੋਂ ਵੀ ਨਹੀਂ ਮਿਲ ਸਕਣਾ, ਰਹੀ ਆਪਣੇ ਦੁੱਖਾਂ ਦੀ ਗੱਲ
ਫਿਰ ਓਹ ਵੀ ਚੇਤੇ ਨਹੀਂ ਆਉਦੇ। “ਇਕ ਆਮ ਜਿਹੇ ਭਗਤੂ ਦੀ ਗੱਲ ਸੁਣ ਧਰਮਰਾਜ ਕੁਝ ਸੋਚੀਂ ਪੈ ਗਿਆ ਉਸ ਫੁਰਮਾਨ ਕੀਤਾ ਕਿ ਭਗਤੂ ਦੀ ਰੂਹ ਦਾ ਫੈਸਲਾ ਅਗਲੇ ਦਿਨ ਕੀਤਾ ਜਾਵੇਗਾ ,ਤੱਦ ਤੱਕ ਇਸ ਰੂਹ ਨੂੰ ਉਸ ਦੇ ਆਪਣੇ ਖਾਸ ਮਹਿਮਾਨ ਨਿਵਾਜੀ ਵਾਲੇ ਮਹਲ ’ਚ ਉਚੇਚੇ ਮਹਿਮਾਨ ਵਜੋਂ ਰੱਖਿਆ ਜਾਵੇ।
 ਹੁਣ ਧਰਮਰਾਜ ਦੀ ਨਜ਼ਰ ਸਾਹਮਣੇ ਪਈ ਗੱਠੜੀ ਵੱਲ ਗਈ ਉਸਦੀ ਉੱਤਸੁਕਤਾ ਉਦੋਂ ਹੋਰ ਵੀ ਵੱਧ ਗਈ ਕਿ ਜਦ ਪੱਤਾ ਲੱਗਾ ਕਿ ਇਹ ਗੱਠੜੀ ਭਗਤੂ ਦੀ ਹੀ ਹੈ,ਜਦ ਹੀ ਉਸ ਗੱਠੜੀ ਵਿਚ ਨਜਰ ਮਾਰੀ ਉਸਦਾ ਦਿਲੋ ਦਿਮਾਗ ਕਿਸੇ ਰੂਹਾਨੀਅਤ ਦੇ ਮੁਤਸਬੇ ਅੱਗੇ ਸ਼ਰਧਾ ਪੂਰਵਕ ਝੁੱਕ ਗਿਆ।
ਗੱਠੜੀ ਵਿੱਚ ਪਿਆਰ ਅਸ਼ੀਸ਼ਾਂ ਦੁਆਵਾਂ ਦਾ ਭੰਡਾਰ ਹੀ ਭੰਡਾਰ ਸੀ ਜੋ ਭਗਤੂ ਨੂੰ ਮਾਤ ਲੋਕ ਤੋਂ ਦੁਖੀਆ ਦਰਦੀਆਂ ਦੀ ਸੇਵਾ ,ਪਸੂ ਪੰਛੀਆਂ ਦੀ ਦੇਖਰੇਖ ਤੇ ਪ੍ਰਕਿਰਤੀ ਦੀ ਸੰਭਾਲ ਕਰਦਿਆਂ ਮਿਲਦੀ ਆਂ ਰਹੀਆਂ ਸਨ।
ਹੁਣ ਧਰਮਰਾਜ ਭਾਂਪ ਗਿਆ ਸੀ ਕਿ ਭਗਤੂ ਕਿਰਤ ਕਰੋ, ਨਾਮ ਜੱਪੋ ਵੰਡ ਛੱਖੋ ਦਾ ਸੱਚਾ ਪੈਰੇਦਾਰ ਹੋਣ ਦੇ ਨਾਲ ਨਾਲ ਪਵਣ ਗੁਰੂ , ਪਾਣੀ ਪਿਤਾ ਮਾਤਾ ਧਰਤ ਦਾ ਵੀ ਇੱਕ ਸੱਚਾ ਅਨੁਜਾਈ ਹੈ।
     ਅਗਲੀ ਸਵੇਰ ਧਰਮਰਾਜ ਨੇ ਆਪ ਭਗਤੂ ਨੂੰ ਮੱਹਲ ਵਿੱਚ ਜਾ ਸਤਿਕਾਰ ਸਹਿਤ ਪ੍ਰਨਾਮ ਕੀਤਾ ਤੇ ਉਸ ਮਹਾਨ ਰੂਹ ਨੂੰ ਨਰਕਾਂ ਦੀ ਪੂਰਨ ਦੇਖ ਰੇਖ ਤੋਂ ਇਲਾਵਾ ਉਸ ਸਿੰਘਾਸ਼ਣ ਤੇ ਸ਼ੁਸ਼ੋਬਿਤ ਕੀਤਾ ਜਿਸ ਨਾਲ ਪੀਰਾਂ ਫਕੀਰਾਂ ਤੱਪਸ਼ਵੀਆਂ ਤੇ ਹੋਰ ਮਹਾਨ ਦਾਰਸ਼ਨਿਕ ਸ਼ਖਸ਼ੀਅਤਾਂ ਦੀਆਂ ਰੂਹਾਂ ਨੂੰ ਨਿਵਾਜਿਆ ਜਾਦਾਂ ਸੀ।ਇਹ ਸਿੰਘਾਸਣ ਧਰਮਰਾਜ ਦੇ ਆਪਣੇ ਤੋਂ ਵੱਧ ਅਹਿਮੀਅਤ ਦਾ ਦਰਜਾ ਰੱਖਦੇ ਸਨ।

ਬਠਿੰਡਾ
ਮੋਬਾਈਲ +91 92169 07495

Latest News

Latest News

Punjab News

Punjab News

National News

National News

Chandigarh News

Chandigarh News

World News

World News

NRI News

NRI News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।