ਲਖਨਊ, 13 ਨਵੰਬਰ, ਦੇਸ਼ ਕਲਿਕ ਬਿਊਰੋ :
ਮਥੁਰਾ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (IOCL) ਦੀ ਰਿਫਾਇਨਰੀ ‘ਚ ਮੰਗਲਵਾਰ ਦੇਰ ਸ਼ਾਮ ਧਮਾਕਾ ਹੋਇਆ। ਧਮਾਕੇ ਦੀ ਗੂੰਜ 1 ਕਿਲੋਮੀਟਰ ਦੂਰ ਤੱਕ ਸੁਣਾਈ ਦਿੱਤੀ। ਅੱਗ ‘ਚ 12 ਲੋਕ ਝੁਲਸ ਗਏ। ਪਲਾਂਟ ਦੇ ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।ਜ਼ਖਮੀਆਂ ਦਾ ਆਈਸੀਯੂ ਵਿੱਚ ਇਲਾਜ ਚੱਲ ਰਿਹਾ ਹੈ। ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ।
ਮੰਗਲਵਾਰ ਰਾਤ ਕਰੀਬ 8.30 ਵਜੇ ਮਥੁਰਾ ਦੇ ਰਿਫਾਇਨਰੀ ਪਲਾਂਟ ‘ਚ ਵੱਡਾ ਧਮਾਕਾ ਹੋਇਆ। ਇਸ ਰਿਫਾਇਨਰੀ ਦਾ ਏਬੀਯੂ ਪਲਾਂਟ 40 ਦਿਨਾਂ ਲਈ ਬੰਦ ਰੱਖਿਆ ਗਿਆ ਸੀ। ਸਭ ਕੁਝ ਫ਼ਾਈਨਲ ਹੋਣ ਤੋਂ ਬਾਅਦ ਇਸ ਨੂੰ ਮੁੜ ਚਾਲੂ ਕੀਤਾ ਗਿਆ। ਇਸ ਵਿੱਚ ਲੀਕੇਜ ਹੋਣ ਦਾ ਅੰਦਾਜ਼ਾ ਲਗਾਇਆ ਜਾ ਰਿਹਾ ਹੈ।ਇਸ ਦੌਰਾਨ ਭੱਠੀ ਫਟ ਗਈ ਅਤੇ ਧਮਾਕਾ ਹੋ ਗਿਆ।
ਜਿਸ ਤੋਂ ਬਾਅਦ ਪਲਾਂਟ ਨੂੰ ਅੱਗ ਲੱਗ ਗਈ। ਇਸ ਦੀਆਂ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਹਨ। ਦੱਸਿਆ ਜਾ ਰਿਹਾ ਹੈ ਕਿ ਪਲਾਂਟ ‘ਚ ਕੰਮ ਚੱਲ ਰਿਹਾ ਸੀ।