PM ਮੋਦੀ ਦੇ ਜਹਾਜ਼ ‘ਚ ਆਈ ਤਕਨੀਕੀ ਖਰਾਬੀ, ਦਿੱਲੀ ਤੋਂ ਦੂਜਾ ਜਹਾਜ਼ ਭੇਜਿਆ

ਰਾਸ਼ਟਰੀ

ਰਾਹੁਲ ਗਾਂਧੀ ਵੀ ਡੇਢ ਘੰਟਾ ਹੈਲੀਪੈਡ ‘ਤੇ ਫਸੇ ਰਹੇ
ਨਵੀਂ ਦਿੱਲੀ, 15 ਨਵੰਬਰ, ਦੇਸ਼ ਕਲਿਕ ਬਿਊਰੋ :
ਝਾਰਖੰਡ ਦੇ ਦੇਵਘਰ ‘ਚ ਅੱਜ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਹਾਜ਼ ‘ਚ ਤਕਨੀਕੀ ਖਰਾਬੀ ਆ ਗਈ। ਉਹ ਦੁਪਹਿਰ 2:20 ਵਜੇ ਤੋਂ ਇੱਥੇ ਫਸੇ ਹੋਏ ਹਨ। ਸੂਤਰਾਂ ਮੁਤਾਬਕ ਪੀਐੱਮ ਲਈ ਦਿੱਲੀ ਤੋਂ ਦੂਜਾ ਜਹਾਜ਼ ਲਿਆਂਦਾ ਜਾ ਰਿਹਾ ਹੈ। ਪੀਐਮ ਖੁਦ ਜਹਾਜ਼ ਵਿੱਚ ਹਨ। ਐਸਪੀਜੀ ਨੇ ਉਨ੍ਹਾਂ ਨੂੰ ਏਅਰਪੋਰਟ ਲਾਉਂਜ ਵਿੱਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਹੈ।
ਪ੍ਰਧਾਨ ਮੰਤਰੀ ਮੋਦੀ ਸਵੇਰੇ ਇਸ ਜਹਾਜ਼ ਰਾਹੀਂ ਦੇਵਘਰ ਆਏ ਸਨ। ਇੱਥੋਂ ਉਹ ਬਿਹਾਰ ‘ਚ ਜਮੁਈ ਆਦਿਵਾਸੀ ਦਿਵਸ ‘ਤੇ ਆਯੋਜਿਤ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਗਏ ਸਨ। ਵਾਪਸੀ ‘ਤੇ ਉਨ੍ਹਾਂ ਨੇ ਦੇਵਘਰ ਤੋਂ ਦਿੱਲੀ ਜਾਣਾ ਸੀ, ਪਰ ਜਹਾਜ਼ ਟੇਕ ਆਫ ਨਹੀਂ ਹੋ ਸਕਿਆ।
ਝਾਰਖੰਡ ਦੇ ਗੋਡਾ ‘ਚ ਰਾਹੁਲ ਗਾਂਧੀ ਦੇ ਹੈਲੀਕਾਪਟਰ ਨੂੰ ਏਅਰ ਟ੍ਰੈਫਿਕ ਕੰਟਰੋਲ (ਏਟੀਸੀ) ਤੋਂ ਮਨਜ਼ੂਰੀ ਨਾ ਮਿਲਣ ਕਾਰਨ ਡੇਢ ਘੰਟੇ ਤੱਕ ਹੈਲੀਪੈਡ ‘ਤੇ ਇੰਤਜ਼ਾਰ ਕਰਨਾ ਪਿਆ। ਕਾਂਗਰਸ ਨੇਤਾ ਅੱਜ ਸ਼ੁੱਕਰਵਾਰ ਨੂੰ ਮਹਾਗਮਾ ‘ਚ ਚੋਣ ਬੈਠਕ ਕਰਨ ਪਹੁੰਚੇ ਸਨ। ਉਨ੍ਹਾਂ ਨੇ ਗੋਡਾ ਤੋਂ ਬੋਕਾਰੋ ਜ਼ਿਲ੍ਹੇ ਦੇ ਬਰਮੋ ਜਾਣਾ ਸੀ। ਬਾਅਦ ‘ਚ ਕਰੀਬ ਡੇਢ ਘੰਟੇ ਦੇ ਹੰਗਾਮੇ ਤੋਂ ਬਾਅਦ ਫਲਾਈਟ ਨੇ ਉਡਾਣ ਭਰਨ ਦੀ ਇਜਾਜ਼ਤ ਮਿਲੀ।

Latest News

Latest News

Leave a Reply

Your email address will not be published. Required fields are marked *