ਜਲੰਧਰ, 18 ਨਵੰਬਰ, ਦੇਸ਼ ਕਲਿਕ ਬਿਊਰੋ :
ਪੰਜਾਬ ‘ਚ ਜਿਵੇਂ-ਜਿਵੇਂ ਠੰਡ ਵਧ ਰਹੀ ਹੈ, ਉਥੇ ਹੀ ਪੰਜਾਬ ‘ਚ ਧੁੰਦ ਕਾਰਨ ਸੜਕ ਹਾਦਸਿਆਂ ਦਾ ਕਹਿਰ ਵੀ ਸ਼ੁਰੂ ਹੋ ਗਿਆ ਹੈ। ਪਿਛਲੇ ਤਿੰਨ ਦਿਨਾਂ ਤੋਂ ਪੰਜਾਬ ਦੇ ਸਾਰੇ ਹਾਈਵੇਅ ‘ਤੇ ਜ਼ੀਰੋ ਵਿਜ਼ੀਬਿਲਟੀ ਹੈ। ਸਵੇਰ ਅਤੇ ਰਾਤ ਨੂੰ ਕਈ ਹਾਦਸੇ ਵਾਪਰ ਰਹੇ ਹਨ। ਜਲੰਧਰ ਵਿੱਚ ਅੱਜ ਸਵੇਰੇ ਦੋ ਸੜਕ ਹਾਦਸੇ ਵਾਪਰੇ।
ਪਠਾਨਕੋਟ-ਜਲੰਧਰ ਨੈਸ਼ਨਲ ਹਾਈਵੇਅ ‘ਤੇ ਸਭ ਤੋਂ ਪਹਿਲਾਂ ਸਕੂਲ ਬੱਸ ਅਤੇ ਹੋਰ ਵਾਹਨ ਹਾਦਸੇ ਦਾ ਸ਼ਿਕਾਰ ਹੋ ਗਏ। ਘਟਨਾ ਸਮੇਂ ਸਕੂਲ ਬੱਸ ਵਿੱਚ ਬੱਚੇ ਵੀ ਬੈਠੇ ਸਨ। ਇਸ ਹਾਦਸੇ ਕਾਰਨ ਸਕੂਲੀ ਬੱਚੇ ਬੁਰੀ ਤਰ੍ਹਾਂ ਡਰ ਗਏ। ਦੂਜਾ ਹਾਦਸਾ ਜਲੰਧਰ ਕਪੂਰਥਲਾ ਹਾਈਵੇ ‘ਤੇ ਸਥਿਤ ਜਲੰਧਰ ਕੁੰਜ ਦੇ ਬਾਹਰ ਵਾਪਰਿਆ। ਹਾਲਾਂਕਿ ਇਸ ਘਟਨਾ ‘ਚ ਕੋਈ ਵੀ ਵਿਅਕਤੀ ਜ਼ਖਮੀ ਨਹੀਂ ਹੋਇਆ ਹੈ।
ਇਹ ਹਾਦਸਾ ਵੀ ਸੰਘਣੀ ਧੁੰਦ ਕਾਰਨ ਵਾਪਰਿਆ। ਘਟਨਾ ਵਿੱਚ ਪੀਆਰਟੀਸੀ ਦੀ ਇੱਕ ਬੱਸ, ਇੱਕ ਟਰੱਕ ਅਤੇ ਇੱਕ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ।