ਲਖਨਊ, 20 ਨਵੰਬਰ, ਦੇਸ਼ ਕਲਿਕ ਬਿਊਰੋ :
ਤੁਸੀਂ ਕਈ ਸ਼ਾਨਦਾਰ ਵਿਆਹਾਂ ਬਾਰੇ ਸੁਣਿਆ ਹੋਵੇਗਾ ਪਰ ਹੁਣ ਯੂਪੀ ਦੇ ਇੱਕ ਪਿੰਡ ਦਾ ਵਿਆਹ ਵੀਡੀਓ ਵਾਇਰਲ ਹੋਣ ਕਾਰਨ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦਰਅਸਲ, ਇਸ ਵੀਡੀਓ ਨੂੰ ਦੇਖ ਕੇ ਲੱਗਦਾ ਹੈ ਕਿ ਪਰਿਵਾਰ ਦੇ ਲੋਕ ਵਿਆਹ ਤੋਂ ਇੰਨੇ ਖੁਸ਼ ਹਨ ਕਿ ਉਹ ਜੇਸੀਬੀ ਅਤੇ ਘਰ ਦੀ ਛੱਤ ‘ਤੇ ਚੜ੍ਹ ਗਏ ਅਤੇ ਨੋਟਾਂ ਉਡਾਉਣ ਲੱਗੇ। ਇਹ ਵੀਡੀਓ ਪੂਰੇ ਸਿਧਾਰਥਨਗਰ ‘ਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ।
ਦਰਅਸਲ, ਯੂਪੀ ਦੇ ਸਿਧਾਰਥਨਗਰ ਜ਼ਿਲ੍ਹੇ ਵਿੱਚ ਇੱਕ ਵਿਆਹ ਦੀ ਪੂਰੀ ਕਾਲੋਨੀ ਵਿੱਚ ਚਰਚਾ ਹੋ ਰਹੀ ਹੈ। ਅਜਿਹਾ ਇਸ ਲਈ ਕਿਉਂਕਿ ਵਿਆਹ ਦੀ ਬਾਰਾਤ ਦੌਰਾਨ ਛੱਤ ਅਤੇ ਜੇਸੀਬੀ ‘ਤੇ ਚੜ੍ਹ ਕੇ ਨੋਟ ਉਡਾਉਣ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਵਾਇਰਲ ਹੋ ਰਹੀ ਵੀਡੀਓ ‘ਚ ਲੜਕੇ ਦੇ ਪਰਿਵਾਰਕ ਮੈਂਬਰ 100, 200 ਅਤੇ 500 ਰੁਪਏ ਦੇ ਨੋਟਾਂ ਨੂੰ ਕਾਗਜ਼ ਦੀ ਤਰ੍ਹਾਂ ਹਵਾ ‘ਚ ਉਡਾਉਂਦੇ ਹੋਏ ਦਿਖਾਈ ਦੇ ਰਹੇ ਹਨ ਅਤੇ ਹੇਠਾਂ ਮੌਜੂਦ ਲੋਕ ਹਵਾ ‘ਚ ਉੱਡਦੇ ਨੋਟਾਂ ਨੂੰ ਲੁੱਟਦੇ ਨਜ਼ਰ ਆ ਰਹੇ ਹਨ।
ਜਾਣਕਾਰੀ ਮੁਤਾਬਕ ਵਾਇਰਲ ਹੋਈ ਇਹ ਵੀਡੀਓ ਦੇਵਲਹਾਵਾ ਪਿੰਡ ਦੇ ਰਹਿਣ ਵਾਲੇ ਅਫਜ਼ਲ ਅਤੇ ਅਰਮਾਨ ਦੇ ਵਿਆਹ ਦੀ ਦੱਸੀ ਜਾ ਰਹੀ ਹੈ। ਵਿਆਹ ‘ਚ ਬਾਰਾਤ ਦੀ ਰਵਾਨਗੀ ਦੌਰਾਨ ਲੜਕੇ ਦੇ ਪਰਿਵਾਰ ਨੇ ਕਰੀਬ 20 ਲੱਖ ਰੁਪਏ ਉਡਾ ਦਿੱਤੇ। ਜੇਸੀਬੀ ‘ਤੇ ਸਵਾਰ ਹੋ ਕੇ ਤੇ ਛੱਤ ‘ਤੇ ਚੜ੍ਹੇ ਨੌਜਵਾਨਾਂ ਨੇ ਨੋਟਾਂ ਨੂੰ ਹਵਾ ‘ਚ ਸੁੱਟ ਦਿੱਤਾ, ਜਿਸ ਕਾਰਨ ਇਹ ਵੀਡੀਓ ਪੂਰੇ ਜ਼ਿਲ੍ਹੇ ‘ਚ ਚਰਚਾ ਦਾ ਵਿਸ਼ਾ ਬਣ ਗਈ ਹੈ।