ਨਗਰ ਕੌਂਸਲ ਮੋਰਿੰਡਾ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰ ‘ਚੋ ਨਜਾਇਜ਼ ਕਬਜ਼ੇ ਹਟਾਏ 

Punjab

ਮੋਰਿੰਡਾ 21 ਨਵੰਬਰ ( ਭਟੋਆ )

ਨਗਰ ਕੌਂਸਲ ਮੋਰਿੰਡਾ ਦੇ ਕਾਰਜ ਸਾਧਕ  ਅਧਿਕਾਰੀ ਪਰਮਿੰਦਰ ਸਿੰਘ ਭੱਟੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਸੈਨੇਟਰੀ ਇੰਸਪੈਕਟਰ ਵਰਿੰਦਰ ਸਿੰਘ ਦੀ ਦੇਖਰੇਖ ਹੇਠ ਮੋਰਿੰਡਾ ਦੇ ਮੁੱਖ ਬਾਜ਼ਾਰ ਵਿੱਚੋਂ ਦੁਕਾਨਦਾਰਾਂ ਅਤੇ ਰੇਹੜ  ਫੜੀ ਵਾਲਿਆਂ ਵੱਲੋਂ ਸੜਕਾਂ ਤੇ ਕੀਤੇ ਨਜਾਇਜ਼ ਕਬਜ਼ੇ ਹਟਾਏ ਗਏ।

 ਇਸ ਸਬੰਧੀ ਜਾਣਕਾਰੀ ਦਿੰਦਿਆਂ ਕਾਰਜਸਾਧਕ ਅਫਸਰ ਸ੍ਰੀ ਪਰਵਿੰਦਰ ਸਿੰਘ  ਭੱਟੀ ਨੇ ਦੱਸਿਆ ਕਿ ਨਗਰ ਕੌਂਸਲ ਮੋਰਿੰਡਾ ਵੱਲੋਂ ਸ਼ਹਿਰ ਦੇ ਵੱਖ-ਵੱਖ ਬਜ਼ਾਰਾਂ ਵਿੱਚ ਦੁਕਾਨਦਾਰਾਂ ਅਤੇ ਰੇਹੜੀ ਫੜੀ ਵਾਲਿਆਂ ਵੱਲੋਂ ਨਗਰ ਕੌਂਸਲ ਵੱਲੋਂ ਨਿਰਧਾਰਿਤ ਕੀਤੀ ਜਗ੍ਹਾ ਤੋਂ ਵੱਧ ਜਗ੍ਹਾ ਤੇ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਰੱਖੇ ਗਏ ਸਮਾਨ ਨੂੰ  ਨਿਸ਼ਚਿਤ ਜਗ੍ਹਾ ਵਿੱਚ ਰੱਖਣ ਲਈ ਅਤੇ ਰੇਹੜੀ ਫੜੀ ਵਾਲਿਆਂ ਨੂੰ ਸੜਕਾਂ ਦੇ ਵਿਚਕਾਰ  ਨਾ ਖੜਨ ਸਬੰਧੀ ਮੁਨਿਆਦੀ ਕਰਾਕੇ  ਸਮੂਹ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਨੂੰ ਦੋ ਦਿਨ ਦਾ ਸਮਾਂ ਦਿੱਤਾ ਗਿਆ ਸੀ ਕਿ ਉਹ ਸੜਕਾਂ ਤੇ ਰੱਖਿਆ ਆਪੋ ਆਪਣਾ ਸਮਾਨ ਕੌਂਸਲ ਵੱਲੋਂ ਨਿਰਧਾਰਿਤ ਕੀਤੀ ਜਗ੍ਹਾ ਦੇ ਅੰਦਰ ਅੰਦਰ ਰੱਖਣ ਨਹੀਂ ਤਾਂ ਨਗਰ ਕੌਂਸਲ ਵੱਲੋਂ ਇਸ ਸਬੰਧੀ ਕਾਰਵਾਈ ਕੀਤੀ ਜਾਵੇਗੀ।  ਉਹਨਾਂ ਦੱਸਿਆ ਕਿ ਜਿੱਥੇ ਬਹੁਤ ਸਾਰੇ ਦੁਕਾਨਦਾਰਾਂ ਵੱਲੋਂ ਆਪੋ ਆਪਣੀਆਂ ਦੁਕਾਨਾਂ ਦੇ ਬਾਹਰ ਸੜਕਾਂ ਤੱਕ ਸਮਾਨ ਰੱਖ ਕੇ ਸੜਕਾਂ ਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਕੀਤੇ ਹੋਏ ਸਨ , ਉੱਥੇ ਹੀ ਸਬਜ਼ੀ ਅਤੇ ਫਲ ਵੇਚਣ ਵਾਲੇ ਰੇਹੜੀ ਫੜੀ ਵਾਲਿਆਂ ਵੱਲੋਂ ਸ਼ਹਿਰ ਦੇ ਮੁੱਖ ਬਾਜ਼ਾਰਾਂ ਦੀਆਂ ਸੜਕਾਂ ਤੇ ਆਪਣੀਆਂ ਰੇਹੜੀਆਂ ਖੜੀਆਂ ਕਰਕੇ ਜਿੱਥੇ ਆਵਾਜਾਈ ਵਿੱਚ ਵਿਘਨ ਪਾਈ ਜਾ ਰਹੀ ਸੀ,  ਉੱਥੇ ਹੀ ਸੜਕਾਂ ਤੋਂ ਪੈਦਲ ਲੰਘਣ ਵਾਲੇ ਵੀ ਕਾਫੀ ਪਰੇਸ਼ਾਨ ਸਨ। ਜਿਸ ਨੂੰ ਦੇਖਦਿਆਂ ਨਗਰ ਕੌਂਸਲ ਵੱਲੋਂ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਨਜਾਇਜ਼ ਕਬਜ਼ੇ ਹਟਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ,   ਉਹਨਾਂ ਦੱਸਿਆ ਕਿ ਬੀਤੇ ਕੱਲ ਰੇਲਵੇ ਰੋਡ ਮੋਰਿੰਡਾ ਅਤੇ ਰਾਮਗੜ੍ਹੀਆ ਬਾਜ਼ਾਰ ਵਿੱਚੋ 

ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਦੁਕਾਨਦਾਰਾਂ ਵੱਲੋਂ ਸੜਕਾਂ ਤੇ ਰੱਖੇ ਗਏ ਸਮਾਨ ਨੂੰ ਜਬਤ ਕੀਤਾ ਗਿਆ ਸੀਞ ਅਤੇ ਅੱਜ ਸ਼ਹਿਰ ਦੇ ਮੁੱਖ ਬਾਜ਼ਾਰ ਵਿੱਚੋਂ  ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵੱਲੋਂ ਕੀਤੇ ਗਏ ਨਜਾਇਜ ਕਬਜੇ ਹਟਾਏ ਗਏ  ਅਤੇ ਦੁਕਾਨਦਾਰਾਂ ਵੱਲੋਂ ਨਗਰ ਕੌਸਲ ਵੱਲੋਂ ਨਿਸ਼ਚਿਤ ਕੀਤੇ ਸਥਾਨ ਤੋਂ ਬਾਹਰ ਰੱਖੇ ਗਏ ਸਮਾਨ ਨੂੰ ਕੌਂਸਲ ਦੇ  ਕਰਮਚਾਰੀਆਂ ਵੱਲੋਂ ਜਬਤ ਕੀਤਾ ਗਿਆ।  ਉਹਨਾਂ ਦੱਸਿਆ ਕਿ ਸ਼ਹਿਰ ਦੀਆਂ ਸੜਕਾਂ ਨੂੰ ਖੁੱਲਾ ਕਰਨ ਕਰਨ ਲਈ ਅਤੇ ਸ਼ਹਿਰ ਵਿਚਲੀ ਟਰੈਫਿਕ ਸਮੱਸਿਆ ਨੂੰ ਹੱਲ ਕਰਨ ਲਈ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋ ਨਜਾਇਜ ਕਬਜੇ ਹਟਾਉਣ ਦੀ ਮੁਹਿੰਮ ਆਉਣ ਵਾਲੇ ਦਿਨਾਂ ਵਿੱਚ ਵੀ ਜਾਰੀ ਰੱਖੀ ਜਾਵੇਗੀ ਅਤੇ ਇਸ ਦੌਰਾਨ ਕਿਸੇ ਵੀ ਦੁਕਾਨਦਾਰ ਨਾਲ ਕੋਈ ਵੀ ਪੱਖਪਾਤ ਨਹੀਂ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਜਿਹੜੇ ਦੁਕਾਨਦਾਰਾਂ ਦਾ ਕੌਂਸਲ ਦੇ ਕਰਮਚਾਰੀਆਂ ਵੱਲੋਂ ਸਮਾਨ ਜਬਤ ਕੀਤਾ ਗਿਆ ਹੈ , ਉਹਨਾਂ ਨੂੰ ਬਕਾਇਦਾ ਨਗਰ ਕੌਂਸਲ ਵੱਲੋਂ ਜੁਰਮਾਨੇ ਅਦਾ ਕਰਨ ਉਪਰੰਤ ਹੀ ਜਬਤ ਕੀਤਾ ਗਿਆ ਸਮਾਨ ਵਾਪਸ ਕੀਤਾ ਜਾਵੇਗਾ। ਉਹਨਾਂ ਸ਼ਹਿਰ ਦੇ ਸਮੂਹ ਦੁਕਾਨਦਾਰਾਂ ਅਤੇ ਰੇਹੜੀ ਫੇੜੀ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਨਗਰ ਕੌਂਸਲ ਵੱਲੋਂ ਨਿਰਧਾਰਤ ਕੀਤੀ ਜਗਹਾ ਦੇ ਅੰਦਰ ਅੰਦਰ ਹੀ ਆਪੋ ਆਪਣੀਆਂ ਦੁਕਾਨਾਂ ਦਾ ਸਮਾਨ ਰੱਖਣ ਅਤੇ ਨਾਲ ਹੀ ਉਹਨਾਂ ਰੇਹੜੀ ਫੇੜੀ ਵਾਲਿਆਂ ਨੂੰ ਵੀ ਕਿਸੇ ਵੀ ਸੜਕ ਤੇ ਪੱਕਾ ਟਿਕਾਣਾ ਬਣਾ ਕੇ ਨਾ ਖੜਨ ਲਈ ਕਿਹਾ।  ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਦਿਨਾਂ ਵਿੱਚ ਇਹਨਾਂ ਬਾਜ਼ਾਰਾਂ ਦੇ ਦੁਕਾਨਦਾਰਾਂ ਤੇ ਰੇਹੜੀ ਫੜੀ ਵਾਲਿਆਂ ਵੱਲੋਂ ਵੱਲੋਂ ਮੁੜ ਸੜਕਾਂ ਤੇ ਸਮਾਨ ਰੱਖ ਕੇ ਅਤੇ ਸੜਕਾਂ ਦਰਮਿਆਨ ਰੇਹੜੀਆਂ ਖੜੀਆਂ ਕਰਕੇ ਟਰੈਫਿਕ ਵਿੱਚ ਵਿਘਨ ਪਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਜਿੱਥੇ ਦੁਕਾਨਦਾਰਾਂ ਦੇ ਚਲਾਨ ਕੀਤੇ ਜਾਣਗੇ ਉੱਥੇ ਹੀ ਰੇਹੜੀਆਂ ਨੂੰ ਜਬਤ ਵੀ ਕੀਤਾ ਜਾਵੇਗਾ। ਇਸ ਮੁਹਿੰਮ ਵਿੱਚ ਹੋਰਨਾਂ ਤੋਂ ਬਿਨਾਂ ਗੁਰਲਾਲ ਸਿੰਘ, ਜਸਪ੍ਰੀਤ ਸਿੰਘ ,ਹਰਸੇਵਕ ਸਿੰਘ, ਹਰਦੇਵ ਸਿੰਘ, ਅਮੀਰ ਹਸਨ, ਯਸ਼ਪਾਲ ਮਹਿਤਾ , ਲਖਵਿੰਦਰ ਸਿੰਘ, ਸ਼ੰਕਰ ,ਮਿੱਠੂ, ਮੋਹਿਤ ਅਤੇ ਦੇਬੂ ਆਦਿ ਵੀ ਹਾਜ਼ਰ ਸਨ।

Latest News

Latest News

Leave a Reply

Your email address will not be published. Required fields are marked *