ਲੁਧਿਆਣਾ, 24 ਨਵੰਬਰ, ਦੇਸ਼ ਕਲਿੱਕ ਬਿਓਰੋ :
ਅੱਜ ਸਵੇਰੇ ਹੀ ਸ਼ਰਾਬ ਦੇ ਠੇਕੇ ਉਤੇ ਬੀਅਰ ਖਰੀਦਣ ਨੂੰ ਲੈ ਕੇ ਨੌਜਵਾਨਾਂ ਵਿੱਚ ਹੋਈ ਬਹਿਸ਼ਬਾਜ਼ੀ ਖੂਨੀ ਰੂਪ ਧਾਰਨ ਕਰ ਗਈ। ਸਵੇਰੇ ਕਰੀਬ 4 ਵਜੇ ਰੇਲਵੇ ਸਟੇਸ਼ਨ ਦੇ ਬਾਹਰ ਨੌਜਵਾਨ ਦਾ ਕਤਲ ਕਰ ਦਿੱਤਾ ਗਿਆ। ਸਵੇਰ ਸਮੇਂ ਹੀ ਬੀਅਰ ਖਰੀਦਣ ਨੂੰ ਲੈ ਕੇ ਨੌਜਵਾਨਾਂ ਵਿੱਚ ਤਕਰਾਰ ਹੋ ਗਿਆ। ਜ਼ਿਕਰਯੋਗ ਹੈ ਕਿ ਰੇਲਵੇ ਸਟੇਸ਼ਨ ਦੇ ਬਾਹਰ ਸ਼ਰਾਬ ਦੀਆਂ ਦੁਕਾਨਾਂ ਸਾਰੀ ਰਾਤ ਖੁੱਲ੍ਹੀਆਂ ਰਹਿੰਦੀਆਂ ਹਨ।
ਆਪਸੀ ਬਹਿਸ ਇੱਥੋਂ ਤੱਕ ਵਧ ਗਈ ਕਿ ਇਕ ਨੌਜਵਾਨ ਨੇ ਆਪਣੇ ਹੋਰ ਦੋਸਤਾਂ ਨੂੰ ਬੁਲਾ ਲਿਆ ਅਤੇ ਹਥਿਆਰਾਂ ਨਾਲ ਨੌਜਵਾਨ ਉਤੇ ਹਮਲਾ ਕਰ ਦਿੱਤਾ। ਹਮਲੇ ਨੂੰ ਦੇਖਦੇ ਹੋਏ ਨੌਜਵਾਨ ਦੇ ਦੋਸਤ ਮੌਕੇ ਉਤੋਂ ਭਜ ਗਏ। ਉਨ੍ਹਾਂ ਇਸ ਸਬੰਧੀ ਪੁਲਿਸ ਨੂੰ ਖਬਰ ਦਿੱਤਾ। ਹਮਲਵਾਰਾਂ ਨੇ ਨੌਜਵਾਨ ਦਾ ਕਤਲ ਕਰ ਦਿੱਤਾ। ਮ੍ਰਿਤਕ ਨੌਜਵਾਨ ਦੀ ਪਹਿਚਾਣ ਗੁਰੂ ਅਰਜੁਨ ਦੇਵ ਨਗਰ ਦੇ ਰਹਿਣ ਵਾਲੇ ਕਮਲ ਵਜੋਂ ਹੋਈ ਹੈ। ਖਬਰ ਮਿਲਦਿਆਂ ਹੀ ਪੁਲਿਸ ਮੌਕੇ ਉਤੇ ਪਹੁੰਚ ਗਈ। ਪੁਲਿਸ ਨੇ ਹਮਲਵਰਾਂ ਨੂੰ ਗ੍ਰਿਫਤਾਰ ਕਰ ਲਿਆ ਹੈ।