ਤਿੰਨ ਸਾਬਕਾ ਜਥੇਦਾਰਾਂ ਤੋਂ ਅਕਾਲ ਤਖਤ ਦੇ ਜਥੇਦਾਰ ਨੇ ਪੰਜ ਦਿਨਾਂ ‘ਚ ਮੰਗਿਆ ਸਪਸ਼ਟੀਕਰਨ

ਪੰਜਾਬ

ਅੰਮ੍ਰਿਤਸਰ: 25 ਨਵੰਬਰ, ਦੇਸ਼ ਕਲਿੱਕ ਬਿਓਰੋ
ਅਕਾਲ ਤਖਤ ਸਾਹਿਬ ਦੇ ਜੱਥੇਦਾ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਤਖਤਾਂ ਦੇ ਸਾਬਕਾ ਤਿੰਨ ਜੱਥੇਦਾਰਾਂ ਤੋਂ ਵੀ ਸਪਸ਼ਟੀਕਰਨ ਮੰਗਿਆ ਗਿਆ ਹੈ। ਇਨ੍ਹਾਂ ਤਿੰਨਾਂ ਜ਼ਥੇਦਾਰਾਂ ਤੋਂ ਦੋ ਦਸੰਬਰ ਤੋਂ ਪਹਿਲਾਂ ਸਪੱਸ਼ਟੀਕਰਨ ਮੰਗਿਆ ਗਿਆ ਹੈ ਤਾਂ ਜੋ ਉਸ ਦਿਨ ਹੋ ਰਹੀ ਮੀਟਿੰਗ ‘ਚ ਉਨਾਂ ਵੱਲੋਂ ਦਿੱਤੇ ਸ਼ਪੱਸ਼ਟੀਕਰਨ ‘ਚ ਸਾਰੀ ਜਾਣਕਾਰੀ ਮਿਲ ਸਕੇ। ਇਨ੍ਹਾਂ ਜ਼ਥੇਦਾਰਾਂ ਵਿੱਚ ਅਕਾਲ ਤਖਤ ਦੇ ਸਾਬਕਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ, ਦਮਦਮਾ ਸਾਹਿਬ ਦੇ ਜੱਥੇਦਾਰ ਗਿਆਨੀ ਗੁਰਮੁਖ ਸਿੰਘ ਤੇ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ ਸ਼ਾਮਲ ਹਨ। ਇਨਾਂ ਨੂੰ ਅਕਾਲ ਤਖਤ ‘ਤੇ ਆ ਕੇ ਜਾਂ ਲਿਖਤੀ ਜਵਾਬ ਭੇਜਣ ਲਈ ਕਿਹਾ ਗਿਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।