ਫਾਜ਼ਿਲਕਾ: 28 ਨਵੰਬਰ, ਦੇਸ਼ ਕਲਿੱਕ ਬਿਓਰੋ
ਫਾਜ਼ਿਲਕਾ ਦੇ ਪਿੰਡ ਧਰਾਂਗਵਾਲਾ ਦੇ ਰਹਿਣ ਵਾਲੇ ਨੌਜਵਾਨ ਰਾਮ ਚੰਦਰ ਜੋ ਕਿ ਪੇਸ਼ੇਵਰ ਤੋਂ ਇੱਕ ਮਾਊਂਟੇਨਰ ਨੇ ਜਿਹਨੇ ਪਿਛਲੇ ਕਾਫੀ ਸਮੇਂ ਤੋਂ ਵੀ ਵੱਖ-ਵੱਖ ਚੋਟੀਆਂ ਨੂੰ ਸਰ ਕਰਕੇ ਆਪਣੇ ਪਿੰਡ ਤੇ ਜਿਲੇ ਦਾ ਨਾਮ ਰੋਸ਼ਨ ਕੀਤਾ ਹੈ ਤੇ ਫਾਜ਼ਿਲਕਾ ਯੂਥ ਆਈਕਨ ਅਵਾਰਡ ਨਾਲ ਵੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿਵਾਜਿਆ ਗਿਆ ਹੈ ਨੂੰ ਦਿੱਲੀ ਵਿਖੇ ਸੰਯੁਕਤ ਰਾਸ਼ਟਰ ਦੇ ਸਹਿਯੋਗ ਦੁਆਰਾ ਸਮਾਜਿਕ ਗੈਰ ਸਰਕਾਰੀ ਸੰਗਠਨ ਆਈ. ਸੀ. ਓ. ਐਨ. ਜੀ. ਓ. ਦੁਆਰਾ ਕਰਮਵੀਰ ਚਕਰ ਅਵਾਰਡ ਪ੍ਰਦਾਨ ਕਰਕੇ ਸਨਮਾਨਿਤ ਕੀਤਾ ਗਿਆ|
ਇਹ ਕਰਮਵੀਰ ਚੱਕਰ ਪੁਰਸਕਾਰ ਇੱਕ ਆਲਮੀ ਨਾਗਰਿਕ ਸਨਮਾਨ ਹੈ ਜੋ ਮਾਨਵਤਾ ਲਈ ਉੱਤਮ ਕਾਰਜ ਪ੍ਰਦਾਨ ਕਰਨ ਵਾਲੇ ਲੋਕਾਂ ਨੂੰ ਮਿਲਦਾ ਹੈ । ਇਹ ਪੁਰਸਕਾਰ ਭਾਰਤ ਦੇ 11ਵੇਂ ਰਾਸ਼ਟਰਪਤੀ ਏਪੀਜੇ ਅਬਦੁਲ ਕਲਾਮ ਦੀ ਵਿਰਾਸਤ ਜੋਂ ਕੋ ਸ਼ਰਧਾਂਜਲੀ ਹੈ, ਤੇ ਇਨਾਮਾਂ ਦੇ ਰਾਜਦੂਤ ਸਨ। ਇਹ ਇਨਾਮ ਉਨ੍ਹਾਂ ਲੋਕਾਂ ਨੂੰ ਮਿਲਦਾ ਹੈ ਜੋ ਅਥਕ ਹੌਂਸਲਾ ਦਿਖਾਉਂਦੇ ਹਨ ਤੇ ਸਮਾਜ ਵਿੱਚ ਤਬਦੀਲੀ ਦੀ ਲਹਿਰ ਸ਼ੁਰੂ ਕਰਨਾ, ਸਰਗਰਮਤਾ, ਸਿੱਖਿਆ, ਸਵੈ-ਸੇਵਾ ਅਤੇ ਸਿਹਤ ਸੇਵਾ ਦੇ ਖੇਤਰ ਵਿੱਚ ਸ਼ਾਨਦਾਰ ਯੋਗਦਾਨ ਪਾਉਂਦੇ ਹਨ| ਆਰ ਈ ਐਕਸ ਕਰਮਵੀਰ ਗਲੋਬਲ ਯੰਗ ਲੀਡਰਸ ਫ਼ੇਲੋਸ਼ਿਪ ਅਤੇ ਕਰਮਵੀਰ ਪੁਰਸਕਾਰ ਪ੍ਰੋਗਰਾਮ ਰਾਹੀਂ ਨੌਜਵਾਨ ਨੇਤਾਵਾਂ ਦੇ ਚਰਿੱਤਰ-ਆਧਾਰਿਤ ਅਗਵਾਈ ਲਈ ਚੱਕਰ ਦਾ ਸਨਮਾਨ ਕੀਤਾ ਜਾਂਦਾ ਹੈ। ਇਸ ਪ੍ਰੋਗਰਾਮ ਵਿੱਚ ਸਿੱਖਣਾ ਅਤੇ ਸਹਿਯੋਗੀ ਪ੍ਰਕਿਰਿਆ ਸ਼ਾਮਲ ਹੈ ਗਿਆਨ ਦਾ ਪ੍ਰਸਾਰ ਸਾਂਝਾ ਕਰਨਾ ਅਤੇ ਨੈੱਟਵਰਕਿੰਗ ਸ਼ਾਮਲ ਹੈ। ਸਰਹੱਦੀ ਜ਼ਿਲ੍ਹੇ ਫਾਜ਼ਿਲਕਾ ਦੇ ਨੌਜਵਾਨ ਦੀ ਇਹ ਬਹੁਤ ਵੱਡੀ ਪ੍ਰਾਪਤੀ ਹੈ