ਚੰਡੀਗੜ੍ਹ, 28 ਨਵੰਬਰ, ਦੇਸ਼ ਕਲਿਕ ਬਿਊਰੋ :
ਚੰਡੀਗੜ੍ਹ ਵਿੱਚ ਵਾਹਨਾਂ ਦੇ ਵੀਆਈਪੀ ਨੰਬਰਾਂ ਦੀ ਨਿਲਾਮੀ ਵਿੱਚ ਸਾਰੇ ਰਿਕਾਰਡ ਟੁੱਟ ਗਏ। ਇੱਕ ਵਿਅਕਤੀ ਨੇ CH01-CX-0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ ਹੈ। ਇਹ ਕੀਮਤ ਕਾਰ ਦੀ ਕੀਮਤ ਤੋਂ ਜ਼ਿਆਦਾ ਹੈ। ਚੰਡੀਗੜ੍ਹ ਰਜਿਸਟ੍ਰੇਸ਼ਨ ਐਂਡ ਲਾਇਸੈਂਸਿੰਗ ਅਥਾਰਟੀ (ਆਰ.ਐਲ.ਏ.) ਦੀ ਨਿਲਾਮੀ ਵਿੱਚ ਪ੍ਰਸ਼ਾਸਨ ਨੂੰ 1 ਕਰੋੜ 92 ਲੱਖ 69 ਹਜ਼ਾਰ ਰੁਪਏ ਮਿਲੇ ਹਨ।
ਵੀਆਈਪੀ ਨੰਬਰ ਖਰੀਦਣ ਲਈ ਲੋਕਾਂ ਵਿੱਚ ਭਾਰੀ ਕ੍ਰੇਜ਼ ਦੇਖਿਆ ਗਿਆ।ਨਵੀਂ ਵਾਹਨ ਰਜਿਸਟ੍ਰੇਸ਼ਨ ਨੰਬਰ ਸੀਰੀਜ਼ “CH01-CX” ਅਤੇ ਪਿਛਲੀ ਸੀਰੀਜ਼ ਦੇ ਬਾਕੀ ਫੈਂਸੀ/ਵਿਸ਼ੇਸ਼ ਨੰਬਰਾਂ ਦੀ ਈ-ਨਿਲਾਮੀ ਚੰਡੀਗੜ੍ਹ RLA ਵਿਖੇ 25 ਤੋਂ 27 ਨਵੰਬਰ ਤੱਕ ਕਰਵਾਈ ਗਈ। ਇਸ ਵਿੱਚ ਇੱਕ ਵਿਅਕਤੀ ਨੇ CH01-CX-0001 ਨੰਬਰ ਪਲੇਟ 20 ਲੱਖ 70 ਹਜ਼ਾਰ ਰੁਪਏ ਵਿੱਚ ਖਰੀਦੀ।
ਦੂਜਾ ਨੰਬਰ CH01-CX-0007 ਅੱਠ ਲੱਖ 90 ਹਜ਼ਾਰ ਰੁਪਏ ਵਿੱਚ ਵਿਕਿਆ। ਜਦੋਂ ਕਿ CH01CX0005 ਅੱਠ ਲੱਖ 11 ਹਜ਼ਾਰ ਰੁਪਏ ਵਿੱਚ ਖਰੀਦਿਆ ਗਿਆ ਸੀ।