29 ਨਵੰਬਰ 2008 ਨੂੰ 60 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਕਮਾਂਡੋਜ਼ ਨੇ ਮੁੰਬਈ ਨੂੰ ਅੱਤਵਾਦੀਆਂ ਤੋਂ ਆਜ਼ਾਦ ਕਰਵਾਇਆ ਸੀ
ਚੰਡੀਗੜ੍ਹ, 29 ਨਵੰਬਰ, ਦੇਸ਼ ਕਲਿਕ ਬਿਊਰੋ :
ਦੇਸ਼ ਅਤੇ ਦੁਨੀਆ ਵਿਚ 29 ਨਵੰਬਰ ਦਾ ਇਤਿਹਾਸ ਕਈ ਮਹੱਤਵਪੂਰਨ ਘਟਨਾਵਾਂ ਦਾ ਗਵਾਹ ਹੈ ਅਤੇ ਕਈ ਮਹੱਤਵਪੂਰਨ ਘਟਨਾਵਾਂ ਇਤਿਹਾਸ ਦੇ ਪੰਨਿਆਂ ਵਿਚ ਸਦਾ ਲਈ ਦਰਜ ਹੋ ਗਈਆਂ ਹਨ।ਆਓ ਜਾਣੀਏ 29 ਨਵੰਬਰ ਦੇ ਇਤਿਹਾਸ ਬਾਰੇ :-
- 29 ਨਵੰਬਰ 2008 ਨੂੰ 60 ਘੰਟਿਆਂ ਦੇ ਆਪਰੇਸ਼ਨ ਤੋਂ ਬਾਅਦ ਕਮਾਂਡੋਜ਼ ਨੇ ਮੁੰਬਈ ਨੂੰ ਅੱਤਵਾਦੀਆਂ ਤੋਂ ਆਜ਼ਾਦ ਕਰਵਾਇਆ ਸੀ।
- 29 ਨਵੰਬਰ 2006 ਨੂੰ ਪਾਕਿਸਤਾਨ ਨੇ ਦਰਮਿਆਨੀ ਦੂਰੀ ਦੀ ਮਿਜ਼ਾਈਲ ‘ਹਤਫ-4’ ਦਾ ਸਫਲ ਪ੍ਰੀਖਣ ਕੀਤਾ ਸੀ।
- ਬਾਬੂਲਾਲ ਗੌੜ 2005 ‘ਚ ਅੱਜ ਦੇ ਦਿਨ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸਨ।
- 1999 ਵਿਚ 29 ਨਵੰਬਰ ਨੂੰ ਮਹਾਰਾਸ਼ਟਰ ਦੇ ਨਰਾਇਣ ਪਿੰਡ ਵਿਚ ਦੁਨੀਆ ਦਾ ਸਭ ਤੋਂ ਵੱਡਾ ਮੀਟਰਵੇਵ ਰੇਡੀਓ ਟੈਲੀਸਕੋਪ ਖੋਲ੍ਹਿਆ ਗਿਆ ਸੀ।
- ਅੱਜ ਦੇ ਦਿਨ 1990 ਵਿੱਚ ਅਮਰੀਕੀ ਰਾਸ਼ਟਰਪਤੀ ਜਾਰਜ ਡਬਲਿਊ ਬੁਸ਼ ਨੇ ਜੰਗ ਤੋਂ ਬਚਣ ਲਈ ਅਮਰੀਕਾ-ਇਰਾਕ ਮੀਟਿੰਗ ਦਾ ਪ੍ਰਸਤਾਵ ਰੱਖਿਆ ਸੀ।
- 29 ਨਵੰਬਰ 1989 ਨੂੰ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਅਸਤੀਫਾ ਦੇ ਦਿੱਤਾ ਸੀ।
- ਅੱਜ ਦੇ ਦਿਨ 1970 ਵਿੱਚ, ਹਰਿਆਣਾ 100 ਪ੍ਰਤੀਸ਼ਤ ਪੇਂਡੂ ਬਿਜਲੀਕਰਨ ਦਾ ਟੀਚਾ ਹਾਸਲ ਕਰਨ ਵਾਲਾ ਪਹਿਲਾ ਭਾਰਤੀ ਰਾਜ ਬਣਿਆ ਸੀ।
- 1961 ਵਿਚ 29 ਨਵੰਬਰ ਨੂੰ ਦੁਨੀਆ ਦਾ ਪਹਿਲਾ ਪੁਲਾੜ ਯਾਤਰੀ ਯੂਰੀ ਗਾਗਰਿਨ ਭਾਰਤ ਆਇਆ ਸੀ।
- ਅੱਜ ਦੇ ਦਿਨ 1947 ਵਿਚ ਸੰਯੁਕਤ ਰਾਸ਼ਟਰ ਮਹਾਸਭਾ ਨੇ ਫਲਸਤੀਨ ਨੂੰ ਅਰਬਾਂ ਅਤੇ ਯਹੂਦੀਆਂ ਵਿਚਕਾਰ ਵੰਡਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਸੀ।
- 29 ਨਵੰਬਰ 1916 ਨੂੰ ਅਮਰੀਕਾ ਨੇ ਡੋਮਿਨਿਕਨ ਰੀਪਬਲਿਕ ਵਿਚ ਮਾਰਸ਼ਲ ਲਾਅ ਲਾਗੂ ਕਰਨ ਦਾ ਐਲਾਨ ਕੀਤਾ ਸੀ।
- ਅੱਜ ਦੇ ਦਿਨ 1899 ਵਿੱਚ ਸਪੈਨਿਸ਼ ਫੁਟਬਾਲ ਕਲੱਬ ਐਫਸੀ ਬਾਰਸੀਲੋਨਾ ਦਾ ਗਠਨ ਹੋਇਆ ਸੀ।
- 1870 ਵਿੱਚ, 29 ਨਵੰਬਰ ਨੂੰ ਬਰਤਾਨੀਆ ਵਿੱਚ ਲਾਜ਼ਮੀ ਸਿੱਖਿਆ ਐਕਟ ਲਾਗੂ ਹੋਇਆ ਸੀ।
- ਅੱਜ ਦੇ ਦਿਨ 1830 ਵਿਚ ਪੋਲੈਂਡ ਵਿਚ ਰੂਸੀ ਸ਼ਾਸਨ ਵਿਰੁੱਧ ਬਗਾਵਤ ਸ਼ੁਰੂ ਹੋਈ ਸੀ।