ਫਾਜ਼ਿਲਕਾ ਪੁਲਿਸ ਵੱਲੋਂ ਵਾਹਨਾਂ ਤੇ ਰਿਫਲੈਕਟਰ ਲਗਾ ਕੇ ਲੋਕਾਂ ਨੂੰ ਸੜਕ ਸੁਰੱਖਿਆ ਪ੍ਰਤੀ ਕੀਤਾ ਜਾ ਰਿਹਾ ਹੈ ਜਾਗਰੂਕ

ਫਾਜ਼ਿਲਕਾ, 18 ਜਨਵਰੀ 2025: ਦੇਸ਼ ਕਲਿੱਕ ਬਿਓਰੋ ਫਾਜ਼ਿਲਕਾ ਪੁਲਿਸ ਵੱਲੋਂ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਸੜਕ ਸੁਰੱਖਿਆ ਪ੍ਰਤੀ ਜਾਗਰੂਕ ਕਰਨ ਲਈ ਵਿਸ਼ੇਸ਼ ਟ੍ਰੈਫਿਕ ਮਹੀਨਾ ਮਨਾਇਆ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਧੁੰਦ ਵਾਲੇ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਫਾਜ਼ਿਲਕਾ ਪੁਲਿਸ ਦੇ ਟ੍ਰੈਫਿਕ ਸਟਾਫ ਨੇ ਵਾਹਨਾਂ ‘ਤੇ ਰਿਫਲੈਕਟਰ ਲਗਾ ਕੇ ਸੜਕ ਸੁਰੱਖਿਆ ਲਈ ਮਹੱਤਵਪੂਰਣ ਕਦਮ ਚੁੱਕਿਆ। ਰਿਫਲੈਕਟਰ ਲਗਾਉਣ ਦਾ ਉਦੇਸ਼ ਸੜਕਾਂ ‘ਤੇ ਧੁੰਦ ਕਾਰਨ ਹਾਦਸਿਆਂ ਨੂੰ ਰੋਕਣਾ ਅਤੇ ਰਾਤ ਦੇ ਸਮੇਂ ਚੱਲ ਰਹੇ ਵਾਹਨਾਂ ਨੂੰ ਦਿਖਣ ਯੋਗ ਬਣਾਉਣਾ ਹੈ, ਕਿਉਕਿ ਧੁੰਦ ਦੇ ਕਾਰਨ ਦ੍ਰਿਸ਼ਤਾ ਘਟ ਜਾਂਦੀ ਹੈ, ਜਿਸ ਕਾਰਨ ਹਾਦਸਿਆਂ ਦਾ ਖਤਰਾ ਵਧ ਜਾਂਦਾ ਹੈ। ਇਸ ਨੂੰ ਧਿਆਨ ਵਿੱਚ ਰੱਖਦਿਆਂ, ਟ੍ਰੈਫਿਕ ਪੁਲਿਸ ਵੱਲੋਂ ਵਾਹਨਾਂ ਦੀ ਦਿਖਣਸ਼ੀਲਤਾ ਵਧਾਉਣ ਲਈ ਰਿਫਲੈਕਟਰ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਹ ਰਿਫਲੈਕਟਰ ਰਾਤ ਦੇ ਸਮੇਂ ਜਾਂ ਘੱਟ ਦਿਖਾਈ ਦੇਣ ਵਾਲੇ ਮੌਸਮ ਵਿੱਚ ਲਾਈਟ ਪੈਂਦੇ ਹੀ ਚਮਕਦੇ ਹਨ, ਜਿਸ ਨਾਲ ਵਾਹਨਾਂ ਦੀ ਉਪਸਥਿਤੀ ਸਪਸ਼ਟ ਹੁੰਦੀ ਹੈ ਅਤੇ ਹਾਦਸਿਆਂ ਤੋਂ ਬਚਾਅ ਹੁੰਦਾ ਹੈ।           ਐਸ.ਐਸ.ਪੀ. ਫਾਜ਼ਿਲਕਾ ਸ਼੍ਰੀ ਵਰਿੰਦਰ ਸਿੰਘ ਬਰਾੜ ਵੱਲੋਂ ਜ਼ਿਲ੍ਹੇ ਦੇ ਵਾਹਨ ਚਾਲਕਾ ਨੂੰ ਅਪੀਲ ਕੀਤੀ ਗਈ ਕਿ ਹਰ ਵਾਹਨ ਚਾਲਕ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾਵੇ, ਤਾਂ ਜੋ ਸੜਕਾਂ ਤੇ ਹੋਣ ਵਾਲੇ ਹਾਦਸਿਆਂ ਤੋਂ ਬਚਿਆ ਜਾ ਸਕੇ। ਇਹ ਮੁਹਿੰਮ ਸਿਰਫ ਧੁੰਦ ਦੇ ਮੌਸਮ ਲਈ ਹੀ ਨਹੀਂ ਸਗੋਂ ਹਰ ਸਮੇਂ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜਰੂਰੀ ਹੈ। ਇਸ ਮੌਕੇ ਸਥਾਨਕ ਲੋਕਾਂ ਨੇ ਫਾਜ਼ਿਲਕਾ ਪੁਲਿਸ ਦੇ ਇਸ ਉਪਰਾਲੇ ਦੀ ਸਰਾਹਨਾ ਕੀਤੀ ਹੈ ਅਤੇ ਟ੍ਰੈਫਿਕ ਸਟਾਫ ਨਾਲ ਸਹਿਯੋਗ ਦੇਣ ਦਾ ਭਰੋਸਾ ਦਿੱਤਾ ਗਿਆ ਹੈ।

Continue Reading

ਚੰਡੀਗੜ੍ਹ ‘ਚ ਅੱਗ ਲੱਗਣ ਕਾਰਨ ਚਾਰ ਦੁਕਾਨਾਂ ਸੜ ਕੇ ਸੁਆਹ

ਚੰਡੀਗੜ੍ਹ ‘ਚ ਅੱਗ ਲੱਗਣ ਕਾਰਨ ਚਾਰ ਦੁਕਾਨਾਂ ਸੜ ਕੇ ਸੁਆਹਚੰਡੀਗੜ੍ਹ, 18 ਜਨਵਰੀ, ਦੇਸ਼ ਕਲਿਕ ਬਿਊਰੋ :ਚੰਡੀਗੜ੍ਹ ਦੇ ਧਨਾਸ ਨੇੜੇ ਸਾਰੰਗਪੁਰ ‘ਚ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਅੱਗ ਨਾਲ ਚਾਰ ਦੁਕਾਨਾਂ ਸੜ ਕੇ ਸੁਆਹ ਹੋ ਗਈਆਂ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ ਹਨ। ਅੱਗ ਲੱਗਣ ਦੇ ਕਾਰਨਾਂ ਦਾ […]

Continue Reading

ਗਲਤ ਸੜਕ ਬਣਾਉਣਾ ਗੈਰ-ਜ਼ਮਾਨਤੀ ਅਪਰਾਧ ਹੋਣਾ ਚਾਹੀਦਾ : ਨਿਤਿਨ ਗਡਕਰੀ

ਗਲਤ ਸੜਕ ਬਣਾਉਣਾ ਗੈਰ-ਜ਼ਮਾਨਤੀ ਅਪਰਾਧ ਹੋਣਾ ਚਾਹੀਦਾ : ਨਿਤਿਨ ਗਡਕਰੀਸੜਕ ਹਾਦਸਿਆਂ ਲਈ ਠੇਕੇਦਾਰਾਂ ਤੇ ਇੰਜਨੀਅਰਾਂ ਨੂੰ ਜੇਲ੍ਹ ਭੇਜਣ ਦੀ ਗੱਲ ਵੀ ਆਖੀਨਵੀਂ ਦਿੱਲੀ, 18 ਜਨਵਰੀ, ਦੇਸ਼ ਕਲਿਕ ਬਿਊਰੋ :ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਗਲਤ ਸੜਕ ਬਣਾਉਣ ਨੂੰ ਗੈਰ-ਜ਼ਮਾਨਤੀ ਅਪਰਾਧ ਬਣਾਇਆ ਜਾਣਾ ਚਾਹੀਦਾ ਹੈ। ਸੜਕ ਹਾਦਸਿਆਂ ਲਈ ਠੇਕੇਦਾਰਾਂ ਅਤੇ ਇੰਜਨੀਅਰਾਂ ਨੂੰ ਜ਼ਿੰਮੇਵਾਰ […]

Continue Reading

ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ

ਸੰਸਦ ਦਾ ਬਜਟ ਸੈਸ਼ਨ 31 ਜਨਵਰੀ ਤੋਂ 4 ਅਪ੍ਰੈਲ ਤੱਕ ਨਵੀਂ ਦਿੱਲੀ: 18 ਜਨਵਰੀ, ਦੇਸ਼ ਕਲਿੱਕ ਬਿਓਰੋ ਸੰਸਦ ਦਾ ਬਜਟ ਸੈਸ਼ਨ 2025 ਦੋ ਪੜਾਵਾਂ ਵਿੱਚ ਹੋਵੇਗਾ। ਪਹਿਲਾ ਸ਼ੈਸ਼ਨ 31 ਜਨਵਰੀ ਤੋਂ 13 ਫਰਵਰੀ ਤੱਕ ਤੇ ਦੂਜਾ ਸ਼ੈਸ਼ਨ 10 ਮਾਰਚ ਤੋਂ 4 ਅਪ੍ਰੈਲ ਤੱਕ ਚੱਲੇਗਾ, ਜਿਸ ਵਿੱਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ 1 ਫਰਵਰੀ ਨੂੰ ਆਪਣਾ ਅੱਠਵਾਂ […]

Continue Reading

ਟੀਵੀ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ

ਟੀਵੀ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ‘ਚ ਮੌਤ ਮੁੰਬਈ: 18 ਜਨਵਰੀ, ਦੇਸ਼ ਕਲਿੱਕ ਬਿਓਰੋ ਟੀਵੀ ਅਦਾਕਾਰ ਅਮਨ ਜੈਸਵਾਲ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਉਹ 23 ਸਾਲ ਦਾ ਸੀ।ਉਹ ਬਾਈਕ ‘ਤੇ ਸ਼ੂਟਿੰਗ ਲਈ ਜਾ ਰਿਹਾ ਸੀ। ਮੁੰਬਈ ਦੇ ਜੋਗੇਸ਼ਵਰੀ ਹਾਈਵੇਅ ‘ਤੇ ਇਕ ਟਰੱਕ ਨੇ ਉਨ੍ਹਾਂ ਦੀ ਬਾਈਕ ਨੂੰ ਟੱਕਰ ਮਾਰ ਦਿੱਤੀ। ਉਹ ਹਾਈਵੇਅ […]

Continue Reading

ਪਟਿਆਲਾ : ਤੇਜ਼ ਰਫ਼ਤਾਰ ਕਾਰ ਡਿਵਾਇਡਰ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਕੇ ’ਤੇ ਮੌਤ 3 ਜ਼ਖਮੀ

ਪਟਿਆਲਾ : ਤੇਜ਼ ਰਫ਼ਤਾਰ ਕਾਰ ਡਿਵਾਇਡਰ ਨਾਲ ਟਕਰਾਈ, 2 ਨੌਜਵਾਨਾਂ ਦੀ ਮੌਕੇ ’ਤੇ ਮੌਤ 3 ਜ਼ਖਮੀ ਪਟਿਆਲਾ, 18 ਜਨਵਰੀ, ਦੇਸ਼ ਕਲਿਕ ਬਿਊਰੋ :ਪਾਤੜਾਂ ਨੇੜੇ ਦਿੱਲੀ-ਲੁਧਿਆਣਾ ਕੌਮੀ ਮਾਰਗ ‘ਤੇ ਇਕ ਭਿਆਨਕ ਹਾਦਸਾ ਵਾਪਰਿਆ।ਇੱਕ ਤੇਜ਼ ਰਫ਼ਤਾਰ ਕਾਰ ਡਿਵਾਈਡਰ ਨਾਲ ਟਕਰਾ ਗਈ।ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਤਿੰਨ ਹੋਰ ਗੰਭੀਰ […]

Continue Reading

ਆਂਗਣਵਾੜੀ ਵਰਕਰਾਂ ਨੇ ਮੰਗਾਂ ਸਬੰਧੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਂ ‘ਤੇ ਸੌਂਪਿਆ ਪੱਤਰ

ਆਂਗਣਵਾੜੀ ਵਰਕਰਾਂ ਨੇ ਮੰਗਾਂ ਸਬੰਧੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਂ ‘ਤੇ ਸੌਂਪਿਆ ਪੱਤਰ ਜਲੰਧਰ, 18 ਜਨਵਰੀ, ਦੇਸ਼ ਕਲਿਕ ਬਿਊਰੋ :ਆਂਗਣਵਾੜੀ ਯੂਨੀਅਨ ਪੰਜਾਬ ਨੇ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਨਾਂ ਪ੍ਰੋਗਰਾਮ ਅਫਸਰ ਸੀਡੀਪੀਓ ਨੀਲਮ ਸ਼ੂਰ ਨੂੰ ਮੰਗ ਪੱਤਰ ਸੌਂਪਿਆ। ਬਲਾਕ ਪ੍ਰਧਾਨ ਬਲਵੀਰ ਦੇਵੀ ਨੇ ਦੱਸਿਆ ਕਿ ਆਈ.ਸੀ.ਡੀ.ਐਸ ਸਕੀਮ ਨੂੰ 50 ਸਾਲ ਪੂਰੇ ਹੋ ਰਹੇ ਹਨ।ਪਰ […]

Continue Reading

ਪੰਜਾਬ ‘ਚ ਧੁੰਦ ਤੇ ਸ਼ੀਤ ਲਹਿਰ ਦਾ ਅਲਰਟ ਜਾਰੀ, ਫਿਰ ਬਦਲੇਗਾ ਮੌਸਮ ਪਵੇਗਾ ਮੀਂਹ

ਪੰਜਾਬ ‘ਚ ਧੁੰਦ ਤੇ ਸ਼ੀਤ ਲਹਿਰ ਦਾ ਅਲਰਟ ਜਾਰੀ, ਫਿਰ ਬਦਲੇਗਾ ਮੌਸਮ ਪਵੇਗਾ ਮੀਂਹ ਚੰਡੀਗੜ੍ਹ, 18 ਜਨਵਰੀ, ਦੇਸ਼ ਕਲਿਕ ਬਿਊਰੋ :ਪੰਜਾਬ ਵਿੱਚ ਅੱਜ ਸ਼ਨੀਵਾਰ ਨੂੰ ਵੀ ਧੁੰਦ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ ਹੈ। ਧੁੰਦ ਦੇ ਨਾਲ-ਨਾਲ ਕਈ ਇਲਾਕਿਆਂ ਵਿੱਚ ਸ਼ੀਤ ਲਹਿਰ ਦੀ ਵੀ ਚਿਤਾਵਨੀ ਜਾਰੀ ਕੀਤੀ ਗਈ ਹੈ। 48 ਘੰਟੇ ਮੌਸਮ ਖੁਸ਼ਕ ਰਹਿਣ […]

Continue Reading

ਪਰਾਲੀ ਨਾਲ ਭਰੀ ਟਰਾਲੀ ਦੀ ਖੁੱਲ੍ਹੀ ਹੁੱਕ ‘ਚ ਫਸ ਕੇ ਕਾਰ ਪਲਟੀ, ਰੇਲਵੇ ਮੁਲਾਜ਼ਮ ਦੀ ਮੌਤ

ਪਰਾਲੀ ਨਾਲ ਭਰੀ ਟਰਾਲੀ ਦੀ ਖੁੱਲ੍ਹੀ ਹੁੱਕ ‘ਚ ਫਸ ਕੇ ਕਾਰ ਪਲਟੀ, ਰੇਲਵੇ ਮੁਲਾਜ਼ਮ ਦੀ ਮੌਤ ਕਪੂਰਥਲਾ, 18 ਜਨਵਰੀ, ਦੇਸ਼ ਕਲਿਕ ਬਿਊਰੋ :ਕਪੂਰਥਲਾ ਦੇ ਸੁਲਤਾਨਪੁਰ ਲੋਧੀ ਰੋਡ ’ਤੇ ਪਰਾਲੀ ਨਾਲ ਭਰੀ ਟ੍ਰਾਲੀ ਦੀ ਖੁੱਲ੍ਹੀ ਹੁੱਕ ਵਿੱਚ ਕਾਰ ਫਸ ਗਈ, ਜਿਸ ਤੋਂ ਬਾਅਦ ਕਾਰ ਪਲਟ ਗਈ ਅਤੇ ਇਕ ਰੇਲਵੇ ਕਰਮਚਾਰੀ ਦੀ ਮੌਤ ਹੋ ਗਈ। ਉਹ ਰਿੰਗ […]

Continue Reading

ਬਦਮਾਸ਼ਾਂ ਦਾ ਖੂਰਾਖੋਜ ਨੱਪਣ ਗਈ ਪੰਜਾਬ ਪੁਲਿਸ ਦੀ ਟੀਮ ‘ਤੇ ਜਾਨਲੇਵਾ ਹਮਲਾ, 2 ਅਧਿਕਾਰੀਆਂ ਸਮੇਤ 4 ਮੁਲਾਜ਼ਮ ਜ਼ਖ਼ਮੀ

ਬਦਮਾਸ਼ਾਂ ਦਾ ਖੂਰਾਖੋਜ ਨੱਪਣ ਗਈ ਪੰਜਾਬ ਪੁਲਿਸ ਦੀ ਟੀਮ ‘ਤੇ ਜਾਨਲੇਵਾ ਹਮਲਾ, 2 ਅਧਿਕਾਰੀਆਂ ਸਮੇਤ 4 ਮੁਲਾਜ਼ਮ ਜ਼ਖ਼ਮੀ ਲੁਧਿਆਣਾ, 18 ਜਨਵਰੀ, ਦੇਸ਼ ਕਲਿਕ ਬਿਊਰੋ :ਲੁਧਿਆਣਾ ਜਿਲ੍ਹੇ ‘ਚ ਰਾਤ 10:15 ਵਜੇ ਦੇ ਕਰੀਬ ਜਗਰਾਓਂ ਦੇ ਪਿੰਡ ਕਮਾਲਪੁਰ ‘ਚ ਮਾਮਲਾ ਸੁਲਝਾਉਣ ਲਈ ਗਈ ਪੁਲਸ ਟੀਮ ‘ਤੇ ਕੁਝ ਬਦਮਾਸ਼ਾਂ ਨੇ ਹਮਲਾ ਕਰ ਦਿੱਤਾ। ਪੁਲਿਸ ਨੇ ਇੱਕ ਬਦਮਾਸ਼ ਨੂੰ […]

Continue Reading