ਪੰਚਕੂਲਾ ਵਿੱਚ ਭਾਰਤੀ ਹਵਾਈ ਸੈਨਾ ਦਾ ਲੜਾਕੂ ਜਹਾਜ਼ ਹਾਦਸਾਗ੍ਰਸਤ

ਪੰਚਕੂਲਾ, 7 ਮਾਰਚ, ਦੇਸ਼ ਕਲਿਕ ਬਿਊਰੋ : ਹਰਿਆਣਾ ਦੇ ਪੰਚਕੂਲਾ ਵਿੱਚ ਅੱਜ ਸ਼ੁੱਕਰਵਾਰ ਨੂੰ ਭਾਰਤੀ ਹਵਾਈ ਸੈਨਾ ਦਾ ਜੈਗੁਆਰ ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਨੇ ਅੰਬਾਲਾ ਏਅਰਬੇਸ ਤੋਂ ਸਿਖਲਾਈ ਲਈ ਉਡਾਣ ਭਰੀ ਸੀ। ਪਾਇਲਟ ਜਹਾਜ਼ ਤੋਂ ਬਾਹਰ ਆ ਗਿਆ। ਇਹ ਹਾਦਸਾ ਪੰਚਕੂਲਾ ਦੇ ਮੋਰਨੀ ਦੇ ਪਿੰਡ ਬਾਲਦਵਾਲਾ ਨੇੜੇ ਵਾਪਰਿਆ। ਹਵਾਈ ਸੈਨਾ ਦੇ ਇਕ ਅਧਿਕਾਰੀ […]

Continue Reading

ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਬਣੇ ਜਸਵੀਰ ਸਿੰਘ ਗੜ੍ਹੀ

ਚੰਡੀਗੜ੍ਹ, 7 ਮਾਰਚ, ਦੇਸ਼ ਕਲਿੱਕ ਬਿਓਰੋ :ਪੰਜਾਬ ਸਰਕਾਰ ਦੇ ਵਿਭਾਗ ਸਮਾਜਿਕ ਨਿਆਂ, ਸਸ਼ਕਤੀਕਰਨ ਤੇ ਘੱਟ ਗਿਣਤੀਆਂ ਵਿਭਾਗ ਵਲੋਂ ਜਾਰੀ ਪੱਤਰ ਤਹਿਤ ਜਸਵੀਰ ਸਿੰਘ ਗੜ੍ਹੀ ਨੂੰ ਅਨੁਸੂਚਿਤ ਜਾਤੀਆਂ ਕਮਿਸ਼ਨ ਪੰਜਾਬ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ ਹੈ। ਦੱਸਿਆ ਜਾਂਦਾ ਹੈ ਕਿ ਜਸਵੀਰ ਸਿੰਘ ਗੜ੍ਹੀ ਨੇ ਨਵੇਂ ਸਾਲ ਦੇ ਪਹਿਲੇ ਦਿਨ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋਏ ਸਨ। […]

Continue Reading

ਵੱਖ-ਵੱਖ ਅਸਾਮੀਆਂ ਲਈ ਵਿਭਾਗੀ ਪ੍ਰੀਖਿਆ ਹੁਣ 1 ਅਪ੍ਰੈਲ ਤੋਂ 5 ਅਪ੍ਰੈਲ ਤੱਕ ਹੋਵੇਗੀ

ਚੰਡੀਗੜ੍ਹ, 7 ਮਾਰਚ, ਦੇਸ਼ ਕਲਿੱਕ ਬਿਓਰੋ : ਆਈ.ਏ.ਐਸ./ਪੀ.ਸੀ.ਐਸ. ਅਧਿਕਾਰੀਆਂ ਦੀ ਵਿਭਾਗੀ ਪ੍ਰੀਖਿਆ ਅਤੇ ਪੰਜਾਬ ਸਰਕਾਰ ਦੇ ਹੋਰਨਾਂ ਵਿਭਾਗਾਂ ਦੇ ਅਧਿਕਾਰੀਆਂ ਦੀ ਪ੍ਰੀਖਿਆ ਪ੍ਰਸ਼ਾਸਕੀ ਕਾਰਨਾਂ ਕਰਕੇ ਹੁਣ 1 ਅਪ੍ਰੈਲ, 2025 ਤੋਂ 5 ਅਪ੍ਰੈਲ, 2025 ਤੱਕ ਹੋਵੇਗੀ। ਇਸ ਬਾਰੇ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਹ ਪ੍ਰੀਖਿਆ ਪਹਿਲਾਂ 7 ਅਪ੍ਰੈਲ, 2025 ਤੋਂ 11 ਅਪ੍ਰੈਲ, 2025 ਤੱਕ […]

Continue Reading

ਹਰਜੋਤ ਸਿੰਘ ਬੈਂਸ ਵੱਲੋਂ 161 ਸਰਕਾਰੀ ਸਕੂਲਾਂ ਦਾ “ਬੈਸਟ ਸਕੂਲ ਐਵਾਰਡ” ਨਾਲ ਸਨਮਾਨ

ਚੰਡੀਗੜ੍ਹ, 7 ਮਾਰਚ, ਦੇਸ਼ ਕਲਿੱਕ ਬਿਓਰੋ : ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਦਰਸ਼ਨ ਨੂੰ ਹੋਰ ਬਿਹਤਰ ਕਰਨ ਅਤੇ ਮੁਕਾਬਲੇ ਦਾ ਹੁਨਰ ਪੈਦਾ ਕਰਨ ਲਈ ਪੰਜਾਬ ਦੇ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਅੱਜ ਕੁੱਲ 11 ਕਰੋੜ ਰੁਪਏ ਦੀ ਇਨਾਮੀ ਰਾਸ਼ੀ ਨਾਲ 161 ਸਰਕਾਰੀ ਸਕੂਲਾਂ ਨੂੰ “ਬੈਸਟ ਸਕੂਲ ਐਵਾਰਡ” ਨਾਲ ਸਨਮਾਨਿਤ ਕੀਤਾ। ਇੱਥੇ ਐਮ.ਸੀ. […]

Continue Reading

ਗਿਆਨੀ ਰਘਬੀਰ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਤੋਂ ਹਟਾਇਆ

ਅੰਤਰਿੰਗ ਕਮੇਟੀ ਨੇ ਲਏ ਵੱਡੇ ਫੈਸਲੇ ਅੰਮ੍ਰਿਤਸਰ, 7 ਮਾਰਚ, ਦੇਸ਼ ਕਲਿੱਕ ਬਿਓਰੋ : ਗਿਆਨੀ ਰਘਬੀਰ ਸਿੰਘ ਅਕਾਲ ਤਖਤ ਦੇ ਜਥੇਦਾਰ ਤੋਂ ਕੀਤੇ ਮੁਕਤ,ਗਿਆਨੀ ਕੁਲਦੀਪ ਸਿੰਘ ਗੜਗੱਜ ਨੂੰ ਲਾਇਆ ਕੇਸਗੜ ਸਾਹਿਬ ਦਾ ਜਥੇਦਾਰ,ਦਿੱਤਾ ਜਥੇਦਾਰ ਅਕਾਲ ਤਖਤ ਦਾ ਵਾਧੂ ਚਾਰਜਤਖਤ ਕੇਸਗੜ ਸਾਹਿਬ ਦੇ ਜਥੇਦਾਰ ਸੁਲਤਾਨ ਸਿੰਘ ਵੀ ਕੀਤੇ ਸੇਵਾਮੁਕਤ, ਬਾਬਾ ਟੇਕ ਸਿੰਘ ਧਨੌਲਾ ਲਾਏ ਤਖਤ ਸ੍ਰੀ ਦਮਦਮਾ […]

Continue Reading

ਭਲਕੇ ਤੋਂ ਹਰ ਮਹੀਨੇ ਔਰਤਾਂ ਦੇ ਖਾਤੇ ‘ਚ ਆਉਣਗੇ 2500 ਰੁਪਏ

ਨਵੀਂ ਦਿੱਲੀ, 7 ਮਾਰਚ, ਦੇਸ਼ ਕਲਿਕ ਬਿਊਰੋ :ਦਿੱਲੀ ਦੀ ਭਾਜਪਾ ਸਰਕਾਰ 8 ਮਾਰਚ ਨੂੰ ਅੰਤਰਰਾਸ਼ਟਰੀ ਮਹਿਲਾ ਦਿਵਸ ਦੇ ਮੌਕੇ ‘ਤੇ ਮਹਿਲਾ ਸਮ੍ਰਿਧੀ ਯੋਜਨਾ ਸ਼ੁਰੂ ਕਰਨ ਜਾ ਰਹੀ ਹੈ। ਇਸ ਯੋਜਨਾ ਤਹਿਤ ਯੋਗ ਔਰਤਾਂ ਨੂੰ ਦਿੱਲੀ ਸਰਕਾਰ ਵੱਲੋਂ ਹਰ ਮਹੀਨੇ 2500 ਰੁਪਏ ਦੀ ਵਿੱਤੀ ਸਹਾਇਤਾ ਦਿੱਤੀ ਜਾਵੇਗੀ ਤਾਂ ਜੋ ਉਨ੍ਹਾਂ ਦੀ ਵਿੱਤੀ ਹਾਲਤ ਵਿੱਚ ਸੁਧਾਰ ਹੋ […]

Continue Reading

‘ਆਪ’ ਵਿਧਾਇਕ ਦਾ ਖੁੱਲ੍ਹਾ ਚੈਲੰਜ : ਮੈਂ ਕਿਸੇ ਤੋਂ ਰਿਸ਼ਵਤ ਲਈ ਹੋਵੇ ਤਾਂ ਖੁੱਲ੍ਹ ਕੇ ਦਸੋ

ਮਾਨਸਾ, 7 ਮਾਰਚ, ਦੇਸ਼ ਕਲਿੱਕ ਬਿਓਰੋ : ਆਮ ਆਦਮੀ ਪਾਰਟੀ ਦੇ ਵਿਧਾਇਕ ਵੱਲੋਂ ਇਕ ਖੁੱਲ੍ਹਾ ਚੈਲੰਜ ਕੀਤਾ ਗਿਆ ਹੈ ਕਿ ਜੇਕਰ ਕਿਸੇ ਤੋਂ ਕੋਈ ਰਿਸ਼ਵਤ ਲਈ ਹੋਵੇ ਤਾਂ ਦਸਣ। ਸਰਦੂਲਗੜ੍ਹ ਤੋਂ ਵਿਧਾਇਕ ਗੁਰਪ੍ਰੀਤ ਸਿੰਘ ਬਨਾਂਵਾਲੀ ਨੇ ਸੋਸ਼ਲ ਮੀਡੀਆ ਉਤੇ ਇਕ ਪੋਸਟ ਪਾ ਕੇ ਕਿਹਾ ਕਿ ਅੱਜ ਤੱਕ ਕਿਸੇ ਤੋਂ ਮੈਂ ਕੋਈ ਪੈਸਾ ਨਹੀਂ ਲਿਆ, ਜੇਕਰ […]

Continue Reading

ਜਿਨਸੀ ਸ਼ੋਸ਼ਣ ਦੀ ਜਾਂਚ ਤੋਂ ਬਚਣ ਲਈ ਪਾਦਰੀ ਬਜਿੰਦਰ ਸਿੰਘ ਨੇਪਾਲ ਭੱਜਿਆ, ਪੀੜਤ ਪਰਿਵਾਰ ਦਾ ਦਾਅਵਾ

ਚੰਡੀਗੜ੍ਹ, 7 ਮਾਰਚ, ਦੇਸ਼ ਕਲਿਕ ਬਿਊਰੋ :ਜਲੰਧਰ ਦੇ ਤਾਰਪੁਰ ਚਰਚ ਦੇ ਪਾਦਰੀ ਬਜਿੰਦਰ ਸਿੰਘ (42) ‘ਤੇ ਇਕ ਔਰਤ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ‘ਚ ਐੱਫਆਈਆਰ ਦਰਜ ਹੋਣ ਤੋਂ ਬਾਅਦ ਪੀੜਤ ਪਰਿਵਾਰ ਨੇ ਫਿਰ ਤੋਂ ਗੰਭੀਰ ਦੋਸ਼ ਲਾਏ ਹਨ। ਪਰਿਵਾਰ ਦਾ ਕਹਿਣਾ ਹੈ ਕਿ ਪਾਦਰੀ ਬਜਿੰਦਰ ਸਿੰਘ ਜਾਂਚ ਤੋਂ ਬਚਣ ਲਈ ਨੇਪਾਲ ਭੱਜ ਗਿਆ ਹੈ।ਮਾਮਲੇ […]

Continue Reading

ਮੋਹਾਲੀ ਵਿਖੇ ਨਸ਼ਾ ਤਸਕਰੀ ‘ਚ ਸ਼ਾਮਲ ਪੁਲਿਸ ਮੁਲਾਜ਼ਮ ਗ੍ਰਿਫਤਾਰ

ਮੋਹਾਲੀ, 7 ਮਾਰਚ, ਦੇਸ਼ ਕਲਿਕ ਬਿਊਰੋ :ਪੰਜਾਬ ਸਰਕਾਰ ਵੱਲੋਂ ਨਸ਼ੇ ਖਿਲਾਫ ਸ਼ੁਰੂ ਕੀਤੀ ਗਈ ਮੁਹਿੰਮ ਤਹਿਤ, ਅੱਜ (7 ਮਾਰਚ) ਪੂਰੇ ਰਾਜ ਵਿੱਚ ਓਪਰੇਸ਼ਨ ਸੀਲ ਚਲਾਇਆ ਜਾ ਰਿਹਾ ਹੈ। ਇਸ ਮੁਹਿੰਮ ਦੌਰਾਨ ਅੰਤਰ-ਰਾਜੀ ਨਾਕੇ ਲਾ ਕੇ ਚੈੱਕਿੰਗ ਕੀਤੀ ਜਾ ਰਹੀ ਹੈ। ਮੋਹਾਲੀ ਦੇ ਜੀਰਕਪੁਰ ਵਿੱਚ ਡੇਢ ਕਿਲੋ ਚਰਸ ਬਰਾਮਦ ਹੋਈ, ਜਿਸ ਵਿੱਚ ਇੱਕ ਪੁਲਿਸ ਕਰਮਚਾਰੀ ਦੀ […]

Continue Reading

ਸ੍ਰੀ ਦਰਬਾਰ ਸਾਹਿਬ ਵਿਖੇ ਸ਼ਰਧਾਲੂ ਦੀ ਮੌਤ

ਅੰਮ੍ਰਿਤਸਰ, 7 ਮਾਰਚ, ਦੇਸ਼ ਕਲਿਕ ਬਿਊਰੋ :ਸ੍ਰੀ ਦਰਬਾਰ ਸਾਹਿਬ ਵਿਖੇ ਅੱਜ ਸਵੇਰੇ ਇੱਕ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਜਾਣਕਾਰੀ ਮੁਤਾਬਕ, ਫ਼ਰੀਦਕੋਟ ਵਾਸੀ ਧਰਮਜੀਤ ਸਿੰਘ, ਜੋ ਸਵੇਰੇ 9 ਵਜੇ ਦੇ ਕਰੀਬ ਦੁੱਖ ਭੰਜਨੀ ਬੇਰੀ ਦੇ ਹੇਠ ਸਰੋਵਰ ‘ਚ ਇਸ਼ਨਾਨ ਕਰ ਰਿਹਾ ਸੀ, ਜਦ ਉਹ ਬਾਹਰ ਨਿਕਲਿਆ ਤਾਂ ਅਚਾਨਕ ਉਨ੍ਹਾਂ ਦੀ ਤਬੀਅਤ […]

Continue Reading