‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਮੋਹਾਲੀ ਸਬ ਡਵੀਜ਼ਨ ਵਿਖੇ 03 ਜਨਵਰੀ ਨੂੰ ਮਨੌਲੀ ਸੂਰਤ, 14 ਨੂੰ ਧਰਮਗੜ੍ਹ ਅਤੇ 24 ਨੂੰ ਸਨੇਟਾ ਵਿਖੇ ਕੈਂਪ ਲੱਗਣਗੇ-ਐਸ.ਡੀ.ਐਮ. ਦਮਨਦੀਪ ਕੌਰ

ਮੋਹਾਲੀ, 31 ਦਸੰਬਰ, 2024: ਦੇਸ਼ ਕਲਿੱਕ ਬਿਓਰੋ ਆਮ ਲੋਕਾਂ ਨੂੰ ਸਰਕਾਰੀ ਦਫ਼ਤਰਾਂ ਵਿਚ ਰੋਜ਼ਾਨਾ ਦੇ ਕੰਮਾਂ-ਕਾਰਾਂ ਦੌਰਾਨ ਪੇਸ਼ ਆ ਰਹੀਆਂ ਮੁਸ਼ਕਿਲਾਂ ਤੋਂ ਛੁਟਕਾਰਾ ਦਿਵਾਉਣ ਦੇ ਉਦੇਸ਼ ਨਾਲ ਮੁੱਖ ਮੰਤਰੀ, ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਤਹਿਤ ਵੱਖ-ਵੱਖ ਪਿੰਡਾਂ/ਸ਼ਹਿਰਾਂ ਵਿਚ ਸਬ-ਡਵੀਜ਼ਨ ਪੱਧਰ ’ਤੇ ਲਗਾਏ ਜਾ ਰਹੇ […]

Continue Reading

ਮੋਹਾਲੀ ‘ਚ ਬੇਕਾਬੂ ਮਰਸਡੀਜ਼ ਕਾਰ ਨੇ ਦੋ ਬਾਈਕ ਸਵਾਰਾਂ ਨੂੰ ਕੁਚਲਿਆ, ਹਾਲਤ ਗੰਭੀਰ

ਮੋਹਾਲੀ, 31 ਦਸੰਬਰ, ਦੇਸ਼ ਕਲਿਕ ਬਿਊਰੋ :ਮੋਹਾਲੀ ‘ਚ ਇਕ ਬੇਕਾਬੂ ਮਰਸਡੀਜ਼ ਕਾਰ ਦੋ ਬਾਈਕ ਸਵਾਰਾਂ ਨੂੰ ਕੁਚਲਣ ਤੋਂ ਬਾਅਦ ਪਲਟ ਗਈ। ਸੂਚਨਾ ਮਿਲਦੇ ਹੀ ਪੁਲਸ ਮੌਕੇ ‘ਤੇ ਪਹੁੰਚੀ ਅਤੇ ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ। ਜ਼ਖ਼ਮੀਆਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਜਿਸ ਨੂੰ ਪੀਜੀਆਈ ਰੈਫਰ ਕਰ ਦਿੱਤਾ ਗਿਆ ਹੈ।ਇਸ ਦੇ ਨਾਲ […]

Continue Reading

ਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਹਲਕਾ ਮੋਹਾਲੀ ਦੀ ਹੋਈ ਮੀਟਿੰਗ

ਮੋਹਾਲੀ 31 ਦਸੰਬਰ, ਦੇਸ਼ ਕਲਿੱਕ ਬਿਓਰੋਸ਼੍ਰੋਮਣੀ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕਰਨ ਲਈ ਹਲਕਾ ਮੋਹਾਲੀ ਦੇ ਅਕਾਲੀ ਆਗੂਆਂ ਤੇ ਵਰਕਰਾਂ ਦੀ ਮੀਟਿੰਗ ਹਲਕੇ ਦੇ ਮੁੱਖ ਸੇਵਾਦਾਰ ਪਰਵਿੰਦਰ ਸਿੰਘ ਸੋਹਾਣਾ ਦੀ ਪ੍ਰਧਾਨਗੀ ਹੇਠ ਗੁਰਦੁਆਰਾ ਅੰਬ ਸਾਹਿਬ ਵਿਖੇ ਹੋਈ ਜਿਸ ਵਿੱਚ ਸੀਨੀਅਰ ਆਗੂਆਂ ਨੇ ਭਾਰੀ ਗਿਣਤੀ ਵਿੱਚ ਸ਼ਿਰਕਤ ਕੀਤੀ। ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਹਲਕਾ […]

Continue Reading

ਇੰਡਸਟਰੀਜ਼ ਦੇ ਧਨਾਢ ਧੜੇ ਵਲੋਂ ਛੋਟੀਆਂ ਇਕਾਈਆਂ ਨੂੰ ਦਬਾਉਣ ਦੀ ਨਾਕਾਮ ਕੋਸ਼ਿਸ਼ : ਪ੍ਰਧਾਨ ਬਲਜੀਤ ਸਿੰਘ

ਮੋਹਾਲੀ, 30 ਦਸੰਬਰ : ਦੇਸ਼ ਕਲਿੱਕ ਬਿਓਰੋ ਮੋਹਾਲੀ ਇੰਡਸਟਰੀਜ਼ ਐਸੋਸੀਏਸ਼ਨ (IMA) ਵਿਚ ਪ੍ਰਧਾਨਗੀ ਦੇ ਅਹੁਦੇ ਨੂੰ ਲੈ ਕੇ ਖਿੱਚੋਤਾਣ ਹੱਥੋਪਾਈ ਤੱਕ ਪਹੁੰਚ ਚੁੱਕੀ ਹੈ। ਬੀਤੇ ਦਿਨੀਂ ਇਸ ਝਗੜੇ ਦਾ ਇਹ ਮਾਮਲਾ ਐਸ.ਡੀ.ਐਮ. ਮੋਹਾਲੀ ਕੋਲ ਪਹੁੰਚ ਗਿਆ ਹੈ। ਇਸ ਦੌਰਾਨ ਮੌਜੂਦਾ ਪ੍ਰਧਾਨ ਸ. ਬਲਜੀਤ ਸਿੰਘ ਨੇ ਵਿਰੋਧੀ ਧਿਰ ਵੱਲੋਂ ਲਗਾਏ ਜਾ ਰਹੇ ਦੋਸ਼ਾਂ ਸਬੰਧੀ ਆਪਣਾ ਸਪੱਸ਼ਟੀਕਰਨ ਦਿੰਦਿਆਂ […]

Continue Reading

ਯੂਰੀਆ ਦੀ ਵਰਤੋਂ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਕੀਤੀ ਗਈ ਮਾਤਰਾ ਅਨੁਸਾਰ ਹੀ ਕੀਤੀ ਜਾਵੇ-ਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ

ਵਰਖਾ ਦੌਰਾਨ ਯੂਰੀਆ ਖਾਦ ਖੇਤਾਂ ਵਿੱਚ ਨਾ ਪਾਈ ਜਾਵੇ ਮੋਹਾਲੀ, 28 ਦਸੰਬਰ, 2024: ਦੇਸ਼ ਕਲਿੱਕ ਬਿਓਰੋਮੁੱਖ ਖੇਤੀਬਾੜੀ ਅਫਸਰ ਡਾ. ਗੁਰਮੇਲ ਸਿੰਘ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਹਾੜ੍ਹੀ ਦੀਆਂ ਫਸਲਾਂ ਲਈ ਯੂਰੀਆ ਦੀ ਵਰਤੋਂ ਮਾਹਿਰਾਂ ਦੀ ਸਿਫਾਰਿਸ਼ ਅਨੁਸਾਰ ਕੀਤੀ ਗਈ ਮਾਤਰਾ ਅਨੁਸਾਰ ਹੀ ਕੀਤੀ ਜਾਵੇ ।ਉਨ੍ਹਾਂ ਵੱਲੋ  ਖਾਦ ਵਿਕਰੇਤਾਵਾਂ ਨੂੰ ਵੀ ਹਦਾਇਤ ਕੀਤੀ ਗਈ ਕਿ […]

Continue Reading

15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਲੋਕਤੰਤਰ ਦੀ ਮਜਬੂਤੀ ਲਈ ਕੁਇਜ਼ ਮੁਕਾਬਲੇ

ਮੋਹਾਲੀ: 27 ਦਸੰਬਰ, 2024: ਦੇਸ਼ ਕਲਿੱਕ ਬਿਓਰੋ 15ਵੇਂ ਰਾਸ਼ਟਰੀ ਵੋਟਰ ਦਿਵਸ ਨੂੰ ਮਨਾਉਣ ਲਈ ਅਤੇ ਵੋਟਰਾਂ ਵਿਚ ਨਵੀਂ ਉਮੰਗ ਅਤੇ ਲੋਕਤੰਤਰਿਕ ਪ੍ਰੰਪਰਾਵਾਂ ਦੀ ਮਜਬੂਤੀ ਲਈ ਮੁੱਖ ਚੋਣ ਅਫਸਰ, ਪੰਜਾਬ ਦੀ ਯੋਗ ਨਿਰਦੇਸ਼ਨਾ ਵਿੱਚ ਜ਼ਿਲ੍ਹਾ ਚੋਣ ਅਫਸਰ -ਕਮ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿਚ 19 ਜਨਵਰੀ 2025 ਨੂੰ ਜ਼ਿਲ੍ਹਾ ਪੱਧਰੀ ਆਨਲਾਈਨ ਕੁਇਜ਼ ਮੁਕਾਬਲੇ ਕਰਵਾਏ ਜਾਣਗੇ, […]

Continue Reading

ਮੁੱਖ ਮੰਤਰੀ ਦੀ ਯੋਗਸ਼ਾਲਾ ਤਹਿਤ ਮੋਹਾਲੀ ਵਿਖੇ ਲਗਦੀਆਂ 6 ਯੋਗਸ਼ਲਾਵਾਂ ਲੋਕਾਂ ਨੂੰ ਦੇ ਰਹੀਆਂ ਹਨ ਸਰੀਰਕ ਅਤੇ ਮਾਨਸਿਕ ਤੰਦਰੁਸਤੀ: ਐਸ ਡੀ ਐਮ ਦਮਨਦੀਪ ਕੌਰ

ਮੋਹਾਲੀ: 27 ਦਸੰਬਰ, 2024: ਦੇਸ਼ ਕਲਿੱਕ ਬਿਓਰੋ ਮੁੱਖ ਮੰਤਰੀ ਦੀ ਯੋਗਸ਼ਾਲਾ ਅਧੀਨ ਸ਼ੁਰੂ ਕੀਤੀਆਂ ਮੁੱਖ ਮੰਤਰੀ ਦੀਆਂ ਯੋਗਸ਼ਲਾਵਾਂ ਜਿਥੇ ਆਮ ਲੋਕਾਂ ਨੂੰ ਸਰੀਰਕ ਤੌਰ ਤੇ ਰਿਸ਼ਟ-ਪੁਸ਼ਟ ਕਰ ਰਹੀਆਂ ਹਨ, ਉਥੇ ਯੋਗਾ ਅਭਿਆਸ ਨਾਲ ਲੋਕ ਮਾਨਸਿਕ ਤਨਾਅ ਤੋਂ ਵੀ ਮੁਕਤ ਹੋ ਰਹੇ ਹਨ। ਪੰਜਾਬ ਦੇ ਹਰ ਜ਼ਿਲ੍ਹੇ ਦੇ ਵੱਖ-ਵੱਖ ਸ਼ਹਿਰਾਂ ਅਤੇ ਪਿੰਡਾਂ ਵਿੱਚ ਲੱਗਦੀਆਂ ਮੁਫਤ ਯੋਗਸ਼ਲਾਵਾਂ […]

Continue Reading

ਨਗਰ ਨਿਗਮ ਮੋਹਾਲੀ ਵੱਲੋਂ ਗੈਰ-ਪ੍ਰਵਾਨਿਤ ਉਸਾਰੀਆਂ ਖਿਲਾਫ ਵਿਆਪਕ ਮੁਹਿੰਮ

ਮੋਹਾਲੀ, 26 ਦਸੰਬਰ, 2024: ਦੇਸ਼ ਕਲਿੱਕ ਬਿਓਰੋਕਮਿਸ਼ਨਰ ਐਮ.ਸੀ. ਮੋਹਾਲੀ ਵੱਲੋਂ ਸੰਯੁਕਤ ਕਮਿਸ਼ਨਰ, ਸਹਾਇਕ ਕਮਿਸ਼ਨਰ, ਮਿਉਂਸਪਲ ਟਾਊਨ ਪਲਾਨਰ ਅਤੇ ਸਮੂਹ ਟਾਊਨ ਪਲੈਨਿੰਗ ਅਫ਼ਸਰਾਂ/ਅਧਿਕਾਰੀਆਂ ਦੇ ਨਾਲ ਨਗਰ ਨਿਗਮ ਦੀ ਹਦੂਦ ਅੰਦਰ ਪੈਂਦੇ ਪਿੰਡਾਂ ਵਿੱਚ ਅਣ-ਅਧਿਕਾਰਤ ਉਸਾਰੀਆਂ ਵਿਰੁੱਧ ਇੱਕ ਵਿਆਪਕ ਮੁਹਿੰਮ ਚਲਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮਿਸ਼ਨਰ ਟੀ ਬੇਨਿਥ ਨੇ ਦੱਸਿਆ ਕਿ ਮਟੌਰ ਅਤੇ ਕੁੰਭੜਾ ਪਿੰਡਾਂ ਵਿੱਚ ਬਿਨਾਂ […]

Continue Reading

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ ਪਲੇਸਮੈਂਟ ਡਰਾਈਵ 26 ਅਤੇ 27 ਦਸੰਬਰ ਨੂੰ

ਮੋਹਾਲੀ, 26 ਦਸੰਬਰ, 2024: ਦੇਸ਼ ਕਲਿੱਕ ਬਿਓਰੋ ਪੰਜਾਬ ਸਰਕਾਰ ਦੇ ਮਿਸ਼ਨ ਘਰ-ਘਰ ਰੋਜ਼ਗਾਰ ਤਹਿਤ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਐਸ.ਏ.ਐਸ ਨਗਰ ਵੱਲੋਂ ਮਿਤੀ 26 ਦਸੰਬਰ ਅਤੇ 27 ਦਸੰਬਰ 2024 ਨੂੰ ਪਲੇਸਮੈਂਟ ਡਰਾਇਵ ਦਾ ਆਯੋਜਨ ਨਿਓਵੇਅ ਇੰਟ੍ਰਪਾਇਸੇਜ਼ (ਸਵਾਨ), ਪਲਾਟ ਨੰ: 231, ਸੈਕਟਰ-82, ਜੇ.ਐਲ.ਪੀ.ਐਲ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵਿਖੇ ਕੀਤਾ ਜਾ ਰਿਹਾ ਹੈ। ਇਸ ਦਾ ਸਮਾਂ ਸਵੇਰੇ […]

Continue Reading

ADC ਵੱਲੋਂ ਪੇਂਡੂ ਵਿਕਾਸ ਕਾਰਜਾਂ ਦੀ ਸਮੀਖਿਆ, ਲੰਬਿਤ ਕੰਮ ਮਿੱਥੇ ਸਮੇਂ ਅੰਦਰ ਮੁਕਮੰਲ ਕਰਨ ਦੇ ਆਦੇਸ਼

ਜ਼ਿਲ੍ਹੇ ਦੇ ਪਿੰਡਾਂ ਵਿੱਚ 630.39 ਕਰੋੜ ਦੀ ਲਾਗਤ ਨਾਲ 73 ਖੇਡ ਮੈਦਾਨ ਤਿਆਰ: ਸੋਨਮ ਚੌਧਰੀ ਮੋਹਾਲੀ, 23 ਦਸੰਬਰ, 2024: ਦੇਸ਼ ਕਲਿੱਕ ਬਿਓਰੋ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀਮਤੀ ਸੋਨਮ ਚੌਧਰੀ ਨੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿੱਚ ਜ਼ਿਲ੍ਹੇ ਦੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਪੈਂਡੂ ਵਿਕਾਸ ਕਾਰਜਾਂ ਦੀ ਸਮੀਖਿਆ ਕਰਦਿਆਂ ਜ਼ਿਲ੍ਹੇ ਵਿਚ ਚੱਲ ਰਹੇ ਵੱਖ-ਵੱਖ ਕਾਰਜਾਂ/ਪ੍ਰੋਜੈਕਟਾਂ ਨੂੰ ਮਿੱਥੇ […]

Continue Reading