ਅੰਮ੍ਰਿਤਸਰ: 18 ਸਤੰਬਰ, ਦੇਸ਼ ਕਲਿੱਕ ਬਿਓਰੋ
ਹਥਿਆਰਬੰਦ ਲੁਟੇਰਿਆਂ ਨੇ ਪਿੰਡ ਮਝਵਿੰਡ ਵਿੱਚ ਇੱਕ HDFC ਬੈਂਕ ਵਿੱਚੋਂ 24 ਲੱਖ ਰੁਪਏ ਲੁੱਟ ਲਏ। ਲੁਟੇਰੇ ਹਥਿਆਰਾਂ ਨਾਲ ਲੈਸ ਸਨ, ਜਿਨ੍ਹਾਂ ਦੇ ਮੂੰਹ ਢਕੇ ਹੋਏ ਸਨ। ਉਨ੍ਹਾਂ ਨੇ ਗਾਰਡ, ਕੈਸ਼ੀਅਰ, ਸਟਾਫ਼ ਅਤੇ ਗਾਹਕਾਂ ਨੂੰ ਬੰਦੂਕ ਦੀ ਨੋਕ 'ਤੇ ਹਿਰਾਸਤ ਵਿੱਚ ਲੈ ਲਿਆ ਅਤੇ ਕੈਸ਼ੀਅਰ ਨੂੰ ਡਰਾ ਧਮਕਾ ਕੇ ਸਾਰੀ ਨਕਦੀ ਦੀ ਮੰਗ ਕੀਤੀ। ਕੁਝ ਹੀ ਮਿੰਟਾਂ ਵਿੱਚ ਉਹ ਨਕਦੀ ਖੋਹ ਕੇ ਬੈਂਕ ਦੇ ਸ਼ਟਰ ਬੰਦ ਕਰਕੇ ਫਰਾਰ ਹੋ ਗਏ। ਜਾਂਦੇ ਸਮੇਂ ਕੈਮਰਿਆਂ ਦੀ ਡੀ ਵੀ ਆਰ ਵੀ ਨਾਲ ਹੀ ਲੈ ਗਏ। ਪੁਲੀਸ ਲੁਟੇਰਿਆਂ ਦੀ ਭਾਲ ਵਿੱਚ ਜੁਟ ਗਈ ਹੈ।