ਸਰਕਾਰ ਇਸੇ ਮੀਟਿੰਗ ਚ ਅਮਲੀ ਰੂਪ ਚ ਲਾਗੂ ਕਰੇ ਪੁਰਾਣੀ ਪੈਨਸ਼ਨ
ਮਾਨਸਾ, 9 ਜੂਨ, ਦੇਸ਼ ਕਲਿੱਕ ਬਿਓਰੋ
ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਵੱਲੋ ਪੁਰਾਣੀ ਪੈਨਸ਼ਨ ਲਾਗੂ ਕਰਨ ਤੋ ਆਨਾਕਾਨੀ ਕਰ ਰਹੀ ਪੰਜਾਬ ਸਰਕਾਰ ਦੀ ਮਾਨਸਾ ਵਿਖੇ ਹੋ ਰਹੀ ਕੈਬਨਿਟ ਮੀਟਿੰਗ ਦਾ ਘਿਰਾਓ ਕੀਤਾ ਜਾਵੇਗਾ। ਇਸ ਸਬੰਧੀ ਪੁਰਾਣੀ ਪੈਨਸ਼ਨ ਬਹਾਲੀ ਕਮੇਟੀ ਦੀ ਇੱਕੀ ਹੰਗਾਮੀ ਮੀਟਿੰਗ ਜਿਲਾ ਕਨਵੀਨਰ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਹੋਈ। ਇਸ ਮੌਕੇ ਜਿਲਾ ਕਨਵੀਨਰ ਨੇ ਬੋਲਦਿਆਂ ਕਿਹਾ ਕਿ ਜਦੋ 2004 ਤੋ ਭਰਤੀ ਹੋਏ ਮੁਲਾਜ਼ਮਾਂ ਤੇ ਪੁਰਾਣੀ ਪੈਨਸ਼ਨ ਪੰਜਾਬ ਵਿੱਚ ਹੀ ਲਾਗੂ ਹੈ ਤਾਂ ਸਰਕਾਰ ਹੋਰਨਾਂ ਸਟੇਟਾਂ ਚ ਟੀਮਾਂ ਭੇਜ ਕੇ ਢੌਂਗ ਰਚਾ ਰਹੀ ਹੈ। ਸਟੇਟ ਕੋ ਕਨਵੀਨਰ ਕਰਮਜੀਤ ਤਾਮਕੋਟ ਨੇ ਕਿਹਾ ਕਿ ਕੱਲ 10 ਜੂਨ ਨੂੰ ਵੱਡੀ ਗਿਣਤੀ ਚ ਅਧਿਆਪਕ ਤੇ ਮੁਲਾਜ਼ਮ ਕੈਬਨਿਟ ਮੀਟਿੰਗ ਦਾ ਘਿਰਾਓ ਕਰਨਗੇ ਤਾਂ ਜੋ ਸਰਕਾਰ ਤੋ ਇਸੇ ਕੈਬਨਿਟ ਮੀਟਿੰਗ ਚ ਪੁਰਾਣੀ ਪੈਨਸ਼ਨ ਲਾਗੂ ਕਰਵਾਉਣ ਨੂੰ ਅਮਲੀ ਜਾਮਾ ਪਹਿਨਾਇਆ ਜਾ ਸਕੇ।
ਇਸ ਮੌਕੇ ਇਕੱਤਰ ਹੋਏ ਆਗੂਆਂ ਗੁਰਤੇਜ ਉੱਭਾ,ਰਾਜਵਿੰਦਰ ਬੈਹਣੀਵਾਲ,ਲਖਵਿੰਦਰ ਮਾਨ,ਸਤੀਸ਼ ਕੁਮਾਰ,ਦਮਨਜੀਤ ਸਿੰਘ, ਗੁਰਜੀਤ ਰੜ,ਅਮਰੀਕ ਜੋਗਾ, ਗੁਰਵਿੰਦਰ ਸਿੰਘ, ਅਮਰੀਕ ਸਿੰਘ, ਹਰਪ੍ਰੀਤ ਸਿੰਘ,ਉਮੇਸ਼ ਸ਼ਰਮਾ,ਰਾਜੇਸ ਕੁਮਾਰ ਆਦਿ ਨੇ ਸਰਕਾਰ ਨੂੰ ਚਿਤਾਵਨੀ ਦਿੱਤੀ ਕਿ ਜਦੋ ਤੱਕ ਪੁਰਾਣੀ ਪੈਨਸ਼ਨ ਅਸਲੀ ਰੂਪ ਚ ਲਾਗੂ ਨਹੀ ਕੀਤੀ ਜਾਂਦੀ ਉਦੋ ਤੱਕ ਜਿਸ ਜਿਲੇ ਚ ਕੈਬਨਿਟ ਮੀਟਿੰਗ ਹੋਏਗੀ ਉਸਦਾ ਘਿਰਾਓ ਕੀਤਾ ਜਾਵੇਗਾ ।